
ਪਤਨੀ ਨੇ ਪਤੀ ਨਾਲ ਵਿਵਾਦ ਤੋਂ ਬਾਅਦ ਚੁਕਿਆ ਇਹ ਕਦਮ
ਰਾਏਪੁਰ : ਛੱਤੀਸਗੜ੍ਹ( Chhattisgarh) ਦੇ ਮਹਾਸਮੁੰਦ ਜ਼ਿਲ੍ਹੇ ’ਚ ਇਕ ਔਰਤ ਅਤੇ ਉਸ ਦੀਆਂ 5 ਧੀਆਂ ਨੇ ਤੇਜ਼ ਰਫ਼ਤਾਰ ਰੇਲ ਅੱਗੇ ਛਾਲ ਮਾਰ( Jumping in front of train) ਖ਼ੁਦਕੁਸ਼ੀ( Commit Suicide) ਕਰ ਲਈ ਹੈ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਘਟਨਾ ਦੀ ਜਾਂਚ ਕਰ ਕੇ ਜ਼ਰੂਰੀ ਕਾਰਵਾਈ ਯਕੀਨੀ ਕਰਨ ਲਈ ਕਿਹਾ ਹੈ।
Mother and 5 daughters commit suicide
ਮਹਾਸਮੁੰਦ ਜ਼ਿਲ੍ਹੇ ਦੀ ਐਡੀਸ਼ਨਲ ਪੁਲਸ ਸੁਪਰਡੈਂਟ ਮੇਘਾ ਟੇਂਭੁਰਕਰ ਨੇ ਵੀਰਵਾਰ ਨੂੰ ਇਹ ਦਸਿਆ ਕਿ ਜ਼ਿਲ੍ਹੇ ਦੇ ਮਹਾਸਮੁੰਦ ਅਤੇ ਬੇਲਸੋਂਡਾ ਪਿੰਡ ਦੇ ਕਰੀਬ ਬੀਤੀ ਰਾਤ ਉਮਾ ਸਾਹ (45), ਉਸ ਦੀ ਧੀ ਅੰਨਪੂਰਨਾ (18), ਯਸ਼ੋਦਾ (16), ਭੂਮਿਕਾ (14), ਕੁਮਕੁਮ (12) ਅਤੇ ਤੁਲਸੀ (10) ਨੇ ਰੇਲ ਅੱਗੇ ਛਾਲ ਮਾਰ ( Jumping in front of train) ਖ਼ੁਦਕੁਸ਼ੀ( Commit Suicide) ਕਰ ਲਈ। ਟੇਂਭੁਰਕਰ ਨੇ ਦਸਿਆ ਕਿ ਪੁਲਿਸ ਨੂੰ ਵੀਰਵਾਰ ਸਵੇਰੇ ਜਦੋਂ ਘਟਨਾ ਦੀ ਜਾਣਕਾਰੀ ਮਿਲੀ, ਉਦੋਂ ਹਾਦਸੇ ਵਾਲੀ ਜਗ੍ਹਾ ਲਈ ਪੁਲਿਸ ਦਲ ਰਵਾਨਾ ਕੀਤਾ ਗਿਆ ਅਤੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ।
Mother and 5 daughters commit suicide
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਪੀੜਤ ਬੋਲੇ! ਪੁਲਿਸ ਨੇ ਸੰਗਤਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁਟਿਆ
ਉਨ੍ਹਾਂ ਦਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਸਾਹੂ ਪ੍ਰਵਾਰ ਜ਼ਿਲ੍ਹੇ ਦੇ ਬੇਮਚਾ ਪਿੰਡ ਦਾ ਵਾਸੀ ਹੈ। ਰਾਤ ਨੂੰ ਪਤਨੀ ਦਾ ਪਤੀ ਨਾਲ ਵਿਵਾਦ ਹੋਇਆ, ਉਦੋਂ ਉਹ ਅਪਣੇ ਬੱਚਿਆਂ ਨਾਲ ਉੱਥੋਂ ਨਿਕਲ ਗਈ ਸੀ। ਬਾਅਦ ਵਿਚ ਉਸ ਦੀ ਲਾਸ਼ ਰੇਲ ਦੀਆਂ ਪਟੜੀਆਂ ਕੋਲ ਮਿਲੀ।
Mother and 5 daughters commit suicide
ਇਹ ਵੀ ਪੜ੍ਹੋ: ਖੇਡਦੇ ਸਮੇਂ ਗ਼ਲਤੀ ਨਾਲ ਬੇਟੀ ਉਪਰ ਜਾ ਡਿਗਿਆ ਪਿਤਾ, ਮਾਸੂਮ ਦੀ ਗਈ ਜਾਨ
ਪੁਲਿਸ ਅਧਿਕਾਰੀ ਨੇ ਦਸਿਆ ਕਿ ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ, ਪਤਨੀ ਨੇ ਪਤੀ ਨਾਲ ਵਿਵਾਦ ਤੋਂ ਬਾਅਦ ਇਹ ਕਦਮ ਚੁਕਿਆ ਹੈ। ਪੁਲਿਸ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਨੇ ਦਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।