ਭਾਰਤ ਵਿਚ ਬਣੀ Covaxin ਦੀ ਕੀਮਤ ਇੰਨੀ ਜ਼ਿਆਦਾ ਕਿਉਂ?
Published : Jun 12, 2021, 9:56 am IST
Updated : Jun 12, 2021, 9:56 am IST
SHARE ARTICLE
Covaxin
Covaxin

ਵੈਕਸੀਨ ਦੀ ਕੀਮਤ ਸਿਰਫ ਤਕਨੀਕ ਉੱਤੇ ਹੀ ਨਿਰਭਰ ਨਹੀਂ ਹੈ ਬਲਕਿ ਉਸ ਦੇ ਟਰਾਇਲ, ਉਤਪਾਦਨ, ਰੱਖ-ਰਖਾਅ, ਗੁਣਵੱਤਾ ਕੰਟਰੋਲ ਉੱਤੇ ਵੀ ਨਿਰਭਰ ਕਰਦੀ ਹੈ’।

ਨਵੀਂ ਦਿੱਲੀ: ਭਾਰਤ ਬਾਇਓਟੈੱਕ (Bharat Biotech) ਇੰਟਰਨੈਸ਼ਨਲ ਦੇ ਚੇਅਰਮੈਨ ਡਾ. ਕ੍ਰਿਸ਼ਨ ਐਲਾ ਦਾ ਇਕ ਬਿਆਨ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਕਰੀਬ 10 ਮਹੀਨੇ ਪਹਿਲਾਂ ਦਾ ਇਹ ਬਿਆਨ ਇਕ ਜਨਤਕ ਸਮਾਰੋਹ ਦਾ ਹੈ, ਜਿਸ ਦੌਰਾਨ ਡਾ. ਕ੍ਰਿਸ਼ਨ ਐਲਾ ਤੋਂ ਪੁੱਛਿਆ ਗਿਆ ਸੀ ਕਿ , ‘ਕੰਪਨੀ ਜੋ ਕੋਵੈਕਸੀਨ(Covaxin) ਬਣਾ ਰਹੀ ਹੈ, ਉਸ ਦੀ ਕੀਮਤ ਕੀ ਆਮ ਲੋਕਾਂ ਦੀ ਪਹੁੰਚ ਵਿਚ ਹੋਵੇਗੀ?’

Bharat Biotech issues Covaxin fact sheetBharat Biotech Vaccine

ਇਸ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਸੀ ਕਿ, ‘ਇਕ ਪਾਣੀ ਦੀ ਬੋਤਲ ਦੀ ਕੀਮਤ ਤੋਂ ਘੱਟ ਹੋਵੇਗੀ ਟੀਕੇ ਦੀ ਕੀਮਤ’। ਸੋਸ਼ਲ ਮੀਡੀਆ ’ਤੇ ਲੋਕ ਉਹਨਾਂ ਦੇ ਇਸ ਬਿਆਨ ਨੂੰ ਸ਼ੇਅਰ ਕਰਦਿਆਂ ਸਵਾਲ ਕਰ ਰਹੇ ਹਨ ਕਿ 10 ਮਹੀਨਿਆਂ ਵਿਚ ਅਜਿਹਾ ਕੀ ਹੋਇਆ ਕਿ ਕੋਵੈਕਸੀਨ ਹੁਣ ਭਾਰਤ ਵਿਚ ਵਿਕਣ ਵਾਲੀ ਕੋਰੋਨਾ ਦੀ ਸਭ ਤੋਂ ਮਹਿੰਗੀ ਵੈਕਸੀਨ ਹੋ ਗਈ ਹੈ।

ਹੋਰ ਪੜ੍ਹੋ: ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਟੀਕੇ ਦੀ ਤੁਰੰਤ ਜ਼ਰੂਰਤ ਨਹੀਂ, ਮਾਹਰਾਂ ਨੇ PM ਨੂੰ ਸੌਂਪੀ ਰਿਪੋਰਟ

ਭਾਰਤ ਵਿਚ ਕੋਰੋਨਾ ਵੈਕਸੀਨ ਦੀ ਕੀਮਤ

ਹਾਲ ਹੀ ਵਿਚ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਆਦੇਸ਼ ਵਿਚ ਕੋਵੈਕਸੀਨ ਦੀ ਕੀਮਤ 1200 ਤੈਅ ਕੀਤੀ ਗਈ। ਇਸ ’ਤੇ ਜੀਐਸਟੀ 60 ਰੁਪਏ ਅਤੇ ਸਰਵਿਸ ਚਾਰਜ 150 ਰੁਪਏ ਲਾਗਉਣ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਵਿਚ ਇਹ ਵੈਕਸੀਨ 1410 ਰੁਪਏ ਦੀ ਮਿਲੇਗੀ। ਉੱਥੇ ਹੀ ਕੋਵੀਸ਼ੀਲਡ (Covishield) ਦੀ ਕੀਮਤ 780 ਰੁਪਏ ਅਤੇ ਸਪੂਤਨਿਕ-V ਦੀ ਕੀਮਤ 1145 ਰੁਪਏ ਹੋਵੇਗੀ। ਇਸ ਦੌਰਾਨ ਲੋਕ ਕੋਵੈਕਸੀਨ ਦੀ ਕੀਮਤ ਨੂੰ ਲੈ ਕੇ ਕਾਫੀ ਸਵਾਲ ਕਰ ਰਹੇ ਹਨ।

CovaxinCovaxin

ਇਸ ਦੇ ਲਈ ਟੀਕਾ ਬਣਾਉਣ ਦੀ ਪ੍ਰਕਿਰਿਆ ਸਮਝਣੀ ਬਹੁਤ ਜ਼ਰੂਰੀ ਹੈ। ਇਸ ਸਬੰਧੀ IISER ਭੋਪਾਲ ਵਿਚ ਪ੍ਰਮੁੱਖ ਵਿਗਿਆਨੀ ਡਾ. ਅਮਜ਼ਦ ਹੁਸੈਨ ਨੇ ਦੱਸਿਆ ਕਿ ਵੈਕਸੀਨ ਕਿਸ ਤਰੀਕੇ ਨਾਲ ਬਣੀ ਹੈ ਉਸ ਉੱਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਬਣਾਉਣ ਵਿਚ ਕਿਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤਕਨੀਕ ਨਾਲ ਕੋਵੈਕਸੀਨ ਬਣਾਈ ਜਾ ਰਹੀ ਹੈ, ਉਸ ਵਿਚ inactivated virus base ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਹੋਰ ਤਰੀਕਿਆਂ ਦੇ ਮੁਕਾਬਲੇ ਜ਼ਿਆਦਾ ਮਹਿੰਗਾ ਹੈ। ਉਹਨਾਂ ਦੱਸਿਆ ਕਿ ਵੈਕਸੀਨ ਦੀ ਕੀਮਤ ਸਿਰਫ ਤਕਨੀਕ ਉੱਤੇ ਹੀ ਨਿਰਭਰ ਨਹੀਂ ਹੈ ਬਲਕਿ ਉਸ ਦੇ ਟਰਾਇਲ, ਉਤਪਾਦਨ, ਰੱਖ-ਰਖਾਅ, ਗੁਣਵੱਤਾ ਕੰਟਰੋਲ ਉੱਤੇ ਵੀ ਨਿਰਭਰ ਕਰਦੀ ਹੈ’।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਮਗਰੋਂ ਮਾਂ ਅਤੇ 5 ਧੀਆਂ ਨੇ ਰੇਲ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਵੈਕਸੀਨ ਬਣਾਉਣ ’ਤੇ ਭਾਰਤ ਬਾਇਟੈੱਕ ਦਾ ਖਰਚਾ

ਕੋਵੈਕਸੀਨ inactivated virus ਵੈਕਸੀਨ ਹੈ, ਜੋ ਮ੍ਰਿਤਕ ਵਾਇਰਸ ਦੀ ਵਰਤੋਂ ਨਾਲ ਬਣਾਈ ਗਈ ਹੈ। ਇਸ ਕਾਰਨ ਵੱਡੇ ਪੱਧਰ ’ਤੇ ਕੋਵੈਕਸੀਨ ਬਣਾਉਣ ਦੀ ਰਫ਼ਤਾਰ ਓਨੀ ਤੇਜ਼ ਨਹੀਂ ਹੋ ਸਕਦੀ, ਜਿੰਨੀ ਵੈਕਟਰ ਬੇਸਟ ਵੈਕਸੀਨ ਬਣਾਉਣ ਦੀ ਹੋ ਸਕਦੀ ਹੈ। ਜੇਕਰ ਕਿਸੇ ਸੀਮਤ ਮਿਆਦ ਵਿਚ 100 ਵੈਕਟਰ ਬੇਸਡ ਵੈਕਸੀਨ ਬਣ ਸਕਦੇ ਹਨ ਤਾਂ ਉਨੇ ਸਮੇਂ ਵਿਚ ਇਕ inactivated virus ਵੈਕਸੀਨ ਬਣ ਸਕਦੀ ਹੈ।

Corona Vaccine Corona Vaccine

ਟਰਾਇਲ ਦੀ ਸ਼ੁਰੂਆਤ ਦੌਰਾਨ ਭਾਰਤ ਬਾਇਓਟੈੱਕ ਕੋਲ ਸਿਰਫ ਇਕ BSL3 ਲੈਬ ਸੀ, ਜਿਸ ਦੀ ਗਿਣਤੀ ਵਧਾ ਕੇ ਚਾਰ ਕੀਤੀ ਗਈ ਹੈ। ਇਸ ਉੱਤੇ ਕੰਪਨੀ ਨੇ ਕਾਫੀ ਖਰਚਾ ਕੀਤਾ ਹੈ। ਇਸ ਲੈਬ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੀਪੀਈ ਕਿੱਟ ਆਦਿ ਪਹਿਨ ਕੇ ਕੰਮ ਕਰਨਾ ਪੈਂਦਾ ਹੈ। ਇਸ ਦਾ ਖਰਚਾ ਕਾਫੀ ਜ਼ਿਆਦਾ ਹੁੰਦਾ ਹੈ।

ਹੇਰ ਪੜ੍ਹੋ: ਬਸਪਾ ਲਈ ਸ਼੍ਰੋਮਣੀ ਅਕਾਲੀ ਦਲ 30 ਸੀਟਾਂ ਛੱਡਣ ਲਈ ਤਿਆਰ?

ਕਲੀਨਿਕਲ ਟਰਾਇਲ (Clinical trials) ਉੱਤੇ ਖਰਚ

ਹਾਲ ਹੀ ਵਿਚ ਭਾਰਤ ਬਾਇਓਟੈੱਕ ਦੇ ਚੇਅਰਮੈਨ ਨੇ ਕਿਹਾ ਸੀ ਕਿ, ‘ਇਕ ਕੰਪਨੀ ਵਜੋਂ ਅਸੀਂ ਚਾਹਾਂਗੇ ਕਿ ਅਸੀਂ ਅਪਣੀ ਲਾਗਤ ਦਾ ਵੱਡਾ ਹਿੱਸਾ ਵੈਕਸੀਨ ਵੇਚ ਕੇ ਕਮਾ ਸਕੀਏ। ਵੈਕਸੀਨ ਦੇ ਟਰਾਇਲ ਅਤੇ ਹੋਰ ਚੀਜ਼ਾਂ ’ਤੇ ਕਾਫੀ ਖਰਚਾ ਹੁੰਦਾ ਹੈ। ਇਸ ਪੈਸੇ ਦੀ ਵਰਤੋਂ ਅਸੀਂ ਸੋਧ ਅਤੇ ਵਿਕਾਸ ਵਿਚ ਕਰਾਂਗੇ ਤਾਂਕਿ ਭਵਿੱਖ ਵਿਚ ਹੋਣ ਵਾਲੀ ਮਹਾਂਮਾਰੀ ਲਈ ਸਾਡੀ ਤਿਆਰੀ ਪੂਰੀ ਰਹੇ’। ਕੰਪਨੀ ਦਾ ਦਾਅਵਾ ਹੈ ਕੀ ਕੋਵੈਕਸੀਨ ਦੇ ਕਲੀਨਿਕਲ ਟਰਾਇਲ ਉੱਤੇ ਕਰੀਬ 350 ਕਰੋੜ ਦਾ ਖਰਚਾ ਹੋਇਆ ਹੈ ਅਤੇ ਇਸ ਵਿਚ ਉਹਨਾਂ ਨੇ ਸਰਕਾਰ ਤੋਂ ਕੋਈ ਮਦਦ ਨਹੀਂ ਲਈ।

Corona VaccineCorona Vaccine

ਹੋਰ ਪੜ੍ਹੋ: Mehul Choksi ਨੂੰ ਝਟਕਾ, Dominica ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਇਸ ਲਾਗਤ ਦੀ ਵਸੂਲੀ ਦਾ ਇਕ ਤਰੀਕਾ ਵਿਦੇਸ਼ਾਂ ਵਿਚ ਵੈਕਸੀਨ ਵੇਚ ਕੇ ਪੂਰਾ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਵੈਕਸੀਨ  ਨੂੰ ਲੈ ਕੇ 60 ਦੇਸ਼ਾਂ ਨਾਲ ਉਹਨਾਂ ਦੀ ਗੱਲ ਚੱਲ ਰਹੀ ਹੈ। ਕੁਝ ਦੇਸ਼ਾਂ ਵਿਚ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਵਿਚ ਉਹ 15 ਤੋਂ 20 ਅਮਰੀਕੀ ਡਾਲਰ ਵਿਚ ਹੀ ਵੈਕਸੀਨ ਵੇਚ ਰਹੇ ਹਨ। ਭਾਰਤ ਵਿਚ ਇਹ ਰਕਮ 1000-1500 ਰੁਪਏ ਹੋਵੇਗੀ।

CovaxinCovaxin

ਟੀਕਾਕਰਨ ਨੀਤੀ (Vaccination Policy) ਵਿਚ ਬਦਲਾਅ ਨਾਲ ਕੰਪਨੀ ਨੂੰ ਨੁਕਸਾਨ

ਪਹਿਲਾਂ ਕੇਂਦਰ ਸਰਕਾਰ ਲਈ ਕੋਵੈਕਸੀਨ ਦੀ ਕੀਮਤ 150 ਰੁਪਏ ਸੀ ਜਦਕਿ ਸੂਬਿਆਂ ਲਈ ਇਸ ਦੀ ਕੀਮਤ 300 ਤੋ 400 ਰੁਪਏ ਸੀ ਪਰ ਪ੍ਰਧਾਨ ਮੰਤਰੀ ਦੇ ਤਾਜ਼ਾ ਐਲਾਨ ਤੋਂ ਬਾਅਦ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦਾ 25 ਫੀਸਦੀ ਹਿੱਸਾ ਵੀ ਕੇਂਦਰ ਸਰਕਾਰ ਹੀ ਖਰੀਦੇਗੀ। ਇਸ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੰਪਨੀ ਪ੍ਰਾਈਵੇਟ ਹਸਪਤਾਲਾਂ ਵਿਚ ਕੋਵੈਕਸੀਨ ਦੀ ਕੀਮਤ 1200 ਰੁਪਏ ਤੋਂ ਵਧਾ ਕੇ 1410 ਰੁਪਏ ਕਰ ਦੇਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement