
ਭਾਰਤ ਵਿੱਚ ਕੋਵੈਕਸਿਨ ਅਤੇ ਕੋਵੀਸ਼ੀਲਡ ਵੈਕਸੀਨ ਵਿੱਚ ਬ੍ਰੇਕਥਰੂ ਇਨਫੈਕਸ਼ਨ 'ਤੇ ਅਧਿਐਨ ਕੀਤੇ ਗਏ। ਜਿਸ 'ਚ ਡੈਲਟਾ ਵੇਰੀਐਂਟ ਕਾਰਨ ਬ੍ਰੇਕਥਰੂ ਇਨਫੈਕਸ਼ਨ ਹੋਣ ਦੇ ਸੰਕੇਤ ਹਨ।
ਨਵੀਂ ਦਿੱਲੀ: ਭਾਰਤ ਵਿੱਚ ਕੋਵੈਕਸਿਨ (Covaxin) ਅਤੇ ਕੋਵੀਸ਼ੀਲਡ (Covishield) ਵੈਕਸੀਨ ਵਿੱਚ ਬ੍ਰੇਕਥਰੂ ਇਨਫੈਕਸ਼ਨ (Breakthrough Infection) ਨੂੰ ਲੈ ਕੇ ਦੋ ਅਧਿਐਨ ਕੀਤੇ ਗਏ ਹਨ। ਜਿਸ ਵਿੱਚ ਇਹ ਪਾਇਆ ਗਿਆ ਹੈ ਕਿ ਡੈਲਟਾ ਵੇਰੀਐਂਟ (Delta Variant) ਦੇ ਕਾਰਨ ਬ੍ਰੇਕਥਰੂ ਇਨਫੈਕਸ਼ਨ ਯਾਨੀ ਵੈਕਸੀਨ ਲਗਵਾਉਣ ਦੇ ਬਾਵਜੂਦ ਇਨਫੈਕਸ਼ਨ ਹੋਣ ਦੇ ਸੰਕੇਤ ਪਾਏ ਗਏ ਹਨ। ਦੋਨਾਂ ਟੀਕਿਆਂ ਕੋਵੈਕਸੀਨ ਅਤੇ ਕੋਵੀਸ਼ੀਲਡ ਦੇ ਲਾਭਪਾਤਰੀਆਂ ਵਿੱਚ ਬ੍ਰੇਕਥਰੂ ਇਨਫੈਕਸ਼ਨ ਪਾਇਆ ਗਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਤੋਂ ਬਚਾਅ ਲਈ NGO ਨੇ ਦਾਨ ਕੀਤੇ ਮਾਸਕ, ਕਿੱਟਾਂ ਤੇ ਹੋਰ ਸਾਮਾਨ
Covid-19 Vaccine
ਭਾਰਤ ਵਿੱਚ ਕੋਰੋਨਾਵਾਈਰਸ ਦੇ ਮੀਉਟੇਂਟ ਵੇਰੀਐਂਟ B.1.617.2, ਜਿਸ ਨੂੰ ਡੈਲਟਾ ਵੇਰੀਐਂਟ ਕਿਹਾ ਜਾਂਦਾ ਹੈ, ਨੂੰ ਦੂਜੀ ਲਹਿਰ ਦਾ ਕਾਰਨ ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਇਕ ਰਿਪੋਰਟ ਵਿੱਚ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਦੱਸ ਦੇਈਏ ਕਿ ਬ੍ਰੇਕਥਰੂ ਇਨਫੈਕਸ਼ਨ ਦਾ ਮਤਲਬ ਦੁਬਾਰਾ ਇਨਫੈਕਸ਼ਨ ਹੋਣਾ ਨਹੀਂ ਹੈ, ਬਲਕਿ ਵੈਕਸੀਨ ਲਗਵਾਉਣ ਦੇ ਬਾਵਜੂਦ ਇਨਫੈਕਸ਼ਨ ਹੋਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
AIIMS- CSIR IGIB ਅਤੇ NCDC- CSIR IGIB ਦੇ ਅਧਿਐਨ ਵਿੱਚ ਇਹ ਪਾਇਆ ਗਿਆ ਹੈ ਕਿ ਜਿਨ੍ਹਾਂ ਨੂੰ ਕੋਵੈਕਸਿਨ ਅਤੇ ਕੋਵੀਸ਼ੀਲਡ ਵੈਕਸੀਨ ਲੱਗੀ ਹੈ, ਉਹਨਾਂ ਨੂੰ ਅਲਫ਼ਾ ਅਤੇ ਡੈਲਟਾ ਦੋਨਾਂ ਵੇਰੀਏਂਟਾਂ ਕਾਰਨ ਬ੍ਰੇਕਥਰੂ ਇਨਫੈਕਸ਼ਨ ਹੋਇਆ ਹੈ। ਇਹਨਾਂ ਵਿੱਚੋਂ 63 ਸੈਂਪਲਾਂ ਵਿੱਚ ਬ੍ਰੇਕਥਰੂ ਇਨਫੈਕਸ਼ਨ ਹੋਣ ਦੀ ਗੱਲ ਸਾਹਮਣੇ ਆਈ ਹੈ।
PHOTO
ਏਮਜ਼ ਦਾ ਇਹ ਅਧਿਐਨ ਉਹਨਾਂ 63 ਮਰੀਜ਼ਾਂ 'ਤੇ ਹੈ ਜੋ 5-7 ਦਿਨਾਂ ਤੋਂ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦੀ ਏਮਰਜੰਸੀ 'ਚ ਪਹੁੰਚੇ ਹਨ। ਇਹ ਭਾਰਤ ਦਾ ਪਹਿਲਾ ਅਧਿਐਨ ਹੈ ਜਿਸ ਵਿੱਚ 'Symptomatic vaccine breakthrough' ਦਾ ਸੈਂਪਲ ਲਿਆ ਗਿਆ ਹੈ। NCDC ਅਤੇ CSIR IGIB (Institute of genomics and integrative biology) ਨੇ ਆਪਣੇ ਅਧਿਐਨ ਵਿੱਚ ਇਹ ਪਾਇਆ ਹੈ ਕਿ ਜਿਹਨਾਂ ਨੂੰ ਕੋਵੀਸ਼ੀਲਡ ਵੈਕਸਿਨ ਲੱਗਣ ਤੋਂ ਬਾਅਦ ਇਨਫੈਕਸ਼ਨ ਹੋ ਰਹੀ ਹੈ, ਉਹ ਜ਼ਿਆਦਾਤਰ ਡੈਲਟਾ ਵੇਰੀਏਂਟ ਕਾਰਨ ਹੋ ਰਹੀ ਹੈ।
ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ
PHOTO
ਇਸ ਵਿੱਚ 70.3% ਵਿੱਚ ਡੈਲਟਾ ਵੇਰੀਐਂਟ ਕਾਰਨ ਹੀ ਬ੍ਰੇਕਥਰੂ ਇਨਫੈਕਸ਼ਨ ਵੇਖੀ ਗਈ ਹੈ। ਦੋਵੇਂ ਅਧਿਐਨ ਦੱਸਦੇ ਹਨ ਕਿ ਇਹ ਵੇਰੀਐਂਟ ਵੈਕਸੀਨ ਦੇ ਪ੍ਰਭਾਵ ਨੂੰ ਘਟਾ ਰਿਹਾ ਹੈ, ਪਰ ਇਹ ਵੀ ਖੁਲਾਸਾ ਹੋਇਆ ਹੈ ਕਿ ਵੈਕਸੀਨ ਲਗਵਾਉਣ ਕਾਰਨ ਕਿਸੇ ਨੂੰ ਗੰਭੀਰ ਸੰਕਰਮਣ ਨਹੀਂ ਹੋਇਆ।