
ਨੂਪੁਰ ਸ਼ਰਮਾ 'ਤੇ ਮਹਾਰਾਸ਼ਟਰ ਪੁਲਿਸ ਦਾ ਵਧਿਆ ਦਬਾਅ, ਬਿਆਨ ਦਰਜ ਕਰਨ ਲਈ ਕੀਤਾ ਤਲਬ
ਮਹਾਰਾਸ਼ਟਰ : ਸਥਾਨਕ ਭਿਵੰਡੀ ਪੁਲਿਸਨੇ ਪੈਗ਼ੰਬਰ ਮੁਹੰਮਦ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ ਭਾਜਪਾ ਦੀ ਮੁਅੱਤਲ ਬੁਲਾਰੀ ਨੂਪੁਰ ਸ਼ਰਮਾ ਨੂੰ ਸੋਮਵਾਰ ਨੂੰ ਆਪਣਾ ਬਿਆਨ ਦਰਜ ਕਰਨ ਲਈ ਤਲਬ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
Nupur sharma
ਸੀਨੀਅਰ ਪੁਲਿਸ ਇੰਸਪੈਕਟਰ ਚੇਤਨ ਕਾਕੜੇ ਨੇ ਦੱਸਿਆ ਕਿ ਨੂਪੁਰ ਤੋਂ ਇਲਾਵਾ ਭਾਜਪਾ ਵਲੋਂ ਕੱਢੇ ਗਏ ਕਾਰਜਕਾਰੀ ਨਵੀਨ ਕੁਮਾਰ ਜਿੰਦਲ ਨੂੰ ਵੀ ਪੈਗ਼ੰਬਰ ਮੁਹੰਮਦ ਖ਼ਿਲਾਫ਼ ਕਥਿਤ ਵਿਵਾਦਿਤ ਟਵੀਟ 'ਤੇ 15 ਜੂਨ ਨੂੰ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਭਿਵੰਡੀ ਪੁਲਿਸ ਨੇ ਰਜ਼ਾ ਅਕੈਡਮੀ ਦੇ ਇਕ ਪ੍ਰਤੀਨਿਧੀ ਵੱਲੋਂ 30 ਮਈ ਨੂੰ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਜਿੰਦਲ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ।
Nupur Sharma
ਇਸ ਤੋਂ ਪਹਿਲਾਂ, ਠਾਣੇ ਦੀ ਮੁੰਬਰਾ ਪੁਲਿਸ ਨੇ ਸ਼ਰਮਾ ਨੂੰ 22 ਜੂਨ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਅਤੇ ਉਸਦੀ ਟਿੱਪਣੀ 'ਤੇ ਆਪਣਾ ਬਿਆਨ ਦਰਜ ਕੀਤਾ। ਮੁੰਬਈ ਪੁਲਿਸ ਨੇ ਉਸ ਨੂੰ 25 ਜੂਨ ਨੂੰ ਇੱਕ ਟੀਵੀ ਬਹਿਸ ਦੌਰਾਨ ਪੈਗ਼ੰਬਰ ਬਾਰੇ ਕੀਤੀਆਂ ਟਿੱਪਣੀਆਂ ਸਬੰਧੀ ਬਿਆਨ ਦਰਜ ਕਰਨ ਲਈ ਵੀ ਤਲਬ ਕੀਤਾ ਹੈ, ਜਿਸ ਨਾਲ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।
Nupur Sharma
ਪੁਲਿਸ ਨੇ ਸਬੰਧਤ ਨਿਊਜ਼ ਚੈਨਲ ਤੋਂ ਬਹਿਸ ਦੀ ਵੀਡੀਓ ਮੰਗੀ ਸੀ। ਬੀਜੇਪੀ ਨੇ 5 ਜੂਨ ਨੂੰ ਆਪਣੀ ਰਾਸ਼ਟਰੀ ਬੁਲਾਰਾ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਦਿੱਲੀ ਭਾਜਪਾ ਦੇ ਮੀਡੀਆ ਮੁਖੀ ਜਿੰਦਲ ਨੂੰ ਉਸ ਦੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਭਾਰਤ 'ਚ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।