
ਅਰਥਚਾਰੇ ਨੂੰ ਪੰਜ ਹਜ਼ਾਰ ਅਰਬ ਡਾਲਰ ਦਾ ਕਰਨ ਦੀ ਬੁਨਿਆਦ ਤਿਆਰ ਕੀਤੀ ਗਈ
ਨਵੀਂ ਦਿੱਲੀ : ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਹੈ ਕਿ ਸਾਲ 2019-20 ਦੇ ਬਜਟ ਨੂੰ ਯੋਜਨਾਵਾਂ ਦੇ ਨਾਲ ਬਣਾਇਆ ਗਿਆ ਹੈ ਅਤੇ ਇਸ ਵਿਚ ਕੀਤਾ ਗਿਆ ਹਰ ਅਨੁਮਾਨ ਵਿਹਾਰਕ ਹੈ। ਰਾਜ ਸਭਾ ਵਿਚ ਬਜਟ 'ਤੇ ਹੋਈ ਚਰਚਾ ਵਿਚ ਹਿੱਸਾ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਖੇਤੀ ਅਤੇ ਨਿਵੇਸ਼ 'ਤੇ ਜ਼ੋਰ ਦੇਣ ਦੇ ਨਾਲ ਪੰਜ ਸਾਲ ਵਿਚ ਭਾਰਤ ਦੇ ਅਰਥਚਾਰੇ ਨੂੰ ਦੁਗਣਾ ਕਰ ਕੇ ਪੰਜ ਹਜ਼ਾਰ ਅਰਬ ਡਾਲਰ ਦਾ ਕਰਨ ਦੀ ਬੁਨਿਆਦ ਤਿਆਰ ਕੀਤੀ ਗਈ ਹੈ।
Nirmala Sitharaman
ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਖਾਸ ਕਰ ਕੇ ਰਖਿਆ, ਪੈਨਸ਼ਨ ਅਤੇ ਤਨਖ਼ਾਰ ਤੇ ਅੰਦਰੂਨੀ ਮੁੱਦਿਆਂ 'ਤੇ ਖ਼ਰਚ ਲਈ ਬਜਟ ਵਿਚ ਕਈ ਤਜਵੀਜ਼ਾਂ ਕੀਤੀਆਂ ਗਈਆਂ ਹਨ ਅਤੇ ਇਸ ਦੇ ਲਈ ਜ਼ਰੂਰੀ ਟੈਕਸ ਰਾਹੀਂ ਆਮਦਨ ਇਕੱਠੀ ਕਰਨ ਦੇ ਉਪਾਅ ਵੀ ਕੀਤਾ ਗਏ ਹਨ। ਉਨ੍ਹਾਂ ਕਿਹਾ ਕਿ ਬਜਟ ਵਿਚ ਸਰਕਾਰੀ ਖ਼ਜ਼ਾਨੇ ਦੀ ਮਜ਼ਬੂਤੀ ਦੇ ਟੀਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਨਿਵੇਸ਼ ਵਿਚ ਵਾਧਾ ਕਰਨ ਦੀ ਪੂਰੀ ਯੋਜਨਾ ਦੇ ਨਾਲ ਵਿਕਾਸ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਮੌਜੂਦਾ ਅਰਥਚਾਰਾ ਲਗਭਗ 2700 ਅਰਬ ਡਾਲਰ ਦਾ ਹੈ ਜਿਸ ਨੂੰ 2024-25 ਤਕ ਵਧਾ ਕੇ 5000 ਅਰਡ ਡਾਲਰ ਕਰਨ ਦੀ ਟੀਚਾ ਰਖਿਆ ਗਿਆ ਹੈ। ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਟੀਚਾ ਬਿਨਾਂ ਯੋਜਨਾ ਤੋਂ ਤੈਅ ਨਹੀਂ ਕੀਤਾ ਗਿਆ ਹੈ।
Budget 2019
ਆਰਥਕ ਵਾਧੇ ਨੂੰ ਰਫ਼ਤਾਰ ਦੇਣ ਲਈ ਬਜਟ ਵਿਚ ਗਈ ਤਰ੍ਹਾਂ ਦੇ ਕੱਚੇ ਮਾਲ 'ਤੇ ਆਯਾਤ ਟੈਕਸ ਵਿਚ ਕਟੌਤੀ ਅਤੇ ਮੇਕ ਇਨ ਇੰਡੀਆ ਨੂੰ ਤੇਜ਼ ਕਰਨ, ਕਿਸਾਨਾਂ ਨੂੰ ਨਕਦ ਸਮਰਥਨ ਅਤੇ ਨਿਵੇਸ਼ ਤੇ ਵਾਧੇ ਲਈ ਵਿਆਪਕ ਕਦਮ ਉਠਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਵਰਗੇ ਕਈ ਉਪਾਅ ਕੀਤੇ ਗਏ ਹਨ। ਕਾਂਗਰਸ ਨੇਤਾ ਪੀ. ਚਿਦੰਬਰਮ ਦੀ ਇਸ ਆਲੋਚਨਾ ਨੂੰ ਉਨ੍ਹਾਂ ਅੰਕੜਿਆਂ ਨਾਲ ਰੱਦ ਕਰ ਦਿਤਾ ਕਿ ਬਜਟ ਵਿਚ ਆਮਦਨ ਤੇ ਖ਼ਰਚ ਦੇ ਅਨੁਮਾਨ ਵਿਹਾਰਕ ਨਹੀਂ ਹਨ ਅਤੇ ਇਸ ਨਾਲ ਤੈਅ ਕੀਤੇ ਟੀਚੇ ਹਾਸਲ ਹੋਣ ਵਾਲੇ ਨਹੀਂ ਹੈ। ਕਿਸਾਨਾਂ ਨਾਲ ਜੁੜੀਆਂ ਯੋਜਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਸਾਲਾਨਾ ਛੇ ਹਜ਼ਾਰ ਰੁਪਏ ਦੇਣ, ਫ਼ਸਲ ਲਾਗਤ 'ਤੇ 50 ਫ਼ੀਸਦੀ ਫ਼ਾਇਦਾ ਦੇਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦਾ ਸਮੇਂ 'ਤੇ ਐਲਾਨ ਨਾਲ ਕਿਸਾਨਾਂ ਦੀ ਆਮਦਨ 2022 ਤਕ ਦੁਗਣੀ ਕਰਨ ਵਿਚ ਮਦਦ ਮਿਲੇਗੀ।