
ਡਰਾਈਵਰ ਨੂੰ ਨੀਂਦ ਆਉਣ 'ਤੇ ਕਰਣਗੇ ਚੌਕਸ
ਲਖਨਊ : ਉੱਤਰ ਪ੍ਰਦੇਸ਼ ਰਾਜ ਟਰਾਂਸਪੋਰਟ ਨਿਗਮ (ਰੋਡਵੇਜ਼) ਲੰਬੀ ਦੂਰੀ 'ਤੇ ਚੱਲਣ ਵਾਲੀਆਂ ਬਸਾਂ ਵਿਚ ਇਕ ਵਿਸ਼ੇਸ਼ ਸੈਂਸਰਯੁਕਤ ਯੰਤਰ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ, ਜੋ ਚਾਲਕ ਨੂੰ ਨੀਂਦ ਆਉਣ 'ਤੇ ਉਸ ਨੂੰ ਚੌਕਸ ਕਰ ਦੇਵੇਗਾ। ਬਸ ਚਾਲਕ ਨੂੰ ਨੀਂਦ ਆਉਣ ਦੌਰਾਨ ਇਹ ਯੰਤਰ ਪਹਿਲਾਂ ਬੀਪ-ਬੀਪ ਅਲਾਰਮ ਦੀ ਆਵਾਜ਼ ਨਾਲ ਲਾਈਟ ਜਗਾ ਕੇ ਉਸ ਨੂੰ ਚਿਤਾਵਨੀ ਦੇਵੇਗਾ, ਬਾਅਦ 'ਚ ਬਸ ਦੀ ਰਫ਼ਤਾਰ ਹੌਲੀ-ਹੌਲੀ ਘੱਟ ਕਰ ਕੇ ਉਸ 'ਚ ਆਟੋਮੈਟਿਕ ਬਰੇਕ ਲੱਗਾ ਦੇਵੇਗਾ।
UP Govt Planning Special Devices to Check Drivers From Dozing Off
ਹਾਲ ਹੀ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਇਕ ਸਰਕਾਰੀ ਰੋਡਵੇਜ਼ ਬਸ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਨਾਲ 29 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਜਾਂਚ 'ਚ ਇਹ ਪਤਾ ਲੱਗਾ ਸੀ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ ਸੀ। ਭਾਰਤ 'ਚ ਪੁਣੇ ਦੀ ਇਕ ਕੰਪਨੀ ਇਜ਼ਰਾਈਲ ਦੀ ਤਕਨੀਕ ਨਾਲ ਇਹ ਯੰਤਰ ਬਣਾ ਰਹੀ ਹੈ ਅਤੇ ਇਕ ਯੰਤਰ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਹੈ। ਉੱਤਰ ਪ੍ਰਦੇਸ਼ ਵਿਚ ਰੋਡਵੇਜ਼ 4 ਬਸਾਂ ਵਿਚ ਇਹ ਯੰਤਰ ਲਗਾ ਕੇ ਉਸ ਦਾ ਸਫ਼ਲ ਪ੍ਰੀਖਣ ਕਰ ਚੁਕਿਆ ਹੈ। ਹੁਣ ਇਸ ਸਬੰਧੀ ਪ੍ਰਸਤਾਵ ਰੋਡਵੇਜ਼ ਦੇ ਪ੍ਰਬੰਧ ਨਿਰਦੇਸ਼ਕ ਨੂੰ ਭੇਜਿਆ ਗਿਆ ਹੈ। ਉੱਥੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਨੂੰ ਲੰਬੀ ਦੂਰੀ ਦੀਆਂ ਸਰਕਾਰੀ ਬੱਸਾਂ 'ਚ ਲਗਾਇਆ ਜਾਵੇਗਾ।
UP Govt Planning Special Devices to Check Drivers From Dozing Off
ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ ਦੇ ਖੇਤਰੀ ਪ੍ਰਬੰਧਕ ਪਲੱਵ ਬੋਸ ਨੇ ਸ਼ੁਕਰਵਾਰ ਨੂੰ ਦਸਿਆ,''ਇਜ਼ਰਾਈਲ ਦੀ ਤਕਨੀਕ ਨਾਲ ਬਣਿਆ ਇਹ ਯੰਤਰ ਭਾਰਤ ਦੇ ਪੁਣੇ 'ਚ ਬਣਾਇਆ ਗਿਆ ਹੈ। ਰੋਡਵੇਜ਼ ਨੇ ਕੁਝ ਮਹੀਨੇ ਪਹਿਲਾਂ ਪ੍ਰੀਖਣ ਲਈ ਇਹ 4 ਯੰਤਰ ਮੰਗਵਾਏ ਸਨ। ਇਨ੍ਹਾਂ 'ਚੋਂ 2 ਯੰਤਰ ਲਖਨਊ ਨੇਪਾਲ ਗੰਜ ਬੱਸਾਂ ਅਤੇ 2 ਲਖਨਊ ਗੋਰਖਪੁਰ ਦੀਆਂ ਬੱਸਾਂ 'ਚ ਲਗਾਏ ਗਏ ਸਨ, ਜੋ ਪ੍ਰੀਖਣ 'ਚ ਪੂਰੀ ਤਰ੍ਹਾਂ ਸਫ਼ਲ ਸਾਬਤ ਹੋਏ। ਇਸ ਯੰਤਰ ਦਾ ਪ੍ਰਦਰਸ਼ਨ ਹਾਲ ਹੀ ਵਿਚ ਉੱਤਰ ਪ੍ਰਦੇਸ਼ ਰੋਡਵੇਜ਼ ਨਿਰਦੇਸ਼ਕ ਧੀਰੇਂਦਰ ਸਾਹੂ ਦੇ ਸਾਹਮਣੇ ਕੀਤਾ ਗਿਆ ਸੀ ਅਤੇ ਉਹ ਇਸ ਤੋਂ ਸੰਤੁਸ਼ਟ ਹੋਏ।''
UP Govt Planning Special Devices to Check Drivers From Dozing Off
ਉਨ੍ਹਾਂ ਨੇ ਦਸਿਆ ਕਿ ਇਹ ਸੈਂਸਰਯੁਕਤ ਯੰਤਰ ਬਸਾਂ 'ਚ ਚਾਲਕ ਦੇ ਸਾਹਮਣੇ ਦੇ ਡੈਸ਼ ਬੋਰਡ 'ਚ ਲਿਆਏ ਜਾਣਗੇ। ਨੀਂਦ ਆਉਣ ਕਾਰਨ ਜਿਵੇਂ ਹੀ ਚਾਲਕ ਦੀ ਪਕੜ ਬੱਸ ਦੇ ਸਟੇਅਰਿੰਗ 'ਤੇ ਢਿੱਲੀ ਹੋਵੇਗੀ, ਇਹ ਯੰਤਰ ਪਹਿਲਾਂ ਬੀਪ-ਬੀਪ ਦੀ ਆਵਾਜ਼ ਅਤੇ ਲਾਲ ਬੱਤੀ ਨਾਲ ਉਸ ਨੂੰ ਚਿਤਾਵਨੀ ਦੇਵੇਗਾ। ਜੇਕਰ ਇਸ ਤੋਂ ਬਾਅਦ ਵੀ ਚਾਲਕ ਦੀ ਪਕੜ ਸਟੇਅਰਿੰਗ 'ਤੇ ਢਿੱਲੀ ਰਹੀ ਤਾਂ ਇਹ ਯੰਤਰ ਹੌਲੀ-ਹੌਲੀ ਬਸ ਵਿਚ ਬਰੇਕ ਲੱਗਾ ਦੇਵੇਗਾ। ਬੋਸ ਨੇ ਕਿਹਾ ਕਿ ਇਹ ਯੰਤਰ ਚਾਲਕ ਦੇ ਸਾਹਮਣੇ ਡੈਸ਼ਬੋਰਡ 'ਤੇ ਲੱਗੇਗਾ ਅਤੇ ਸਾਹਮਣੇ ਸੜਕ ਅਤੇ ਡਰਾਈਵਰ ਦੋਹਾਂ 'ਤੇ ਨਜ਼ਰ ਰੱਖੇਗਾ। ਚਾਲਕ ਨੂੰ ਨੀਂਦ ਆਉਣ ਤੋਂ ਇਲਾਵਾ ਇਹ ਤੇਜ਼ ਰਫ਼ਤਾਰ ਨਾਲ ਜ਼ਬਰਨ ਉਵਰਟੇਕ ਕਰਨ 'ਤੇ ਵੀ ਚਾਲਕ ਨੂੰ ਚੌਕਸ ਕਰੇਗਾ।