
ਚੀਨ ਨੇ ਲੱਦਾਖ਼ ਵਿਚ ਪੈਨਗੋਂਗ ਝੀਲ ਦੇ ਕਿਨਾਰੇ ਫ਼ਿੰਗਰ 4 ਅਤੇ ਫ਼ਿੰਗਰ 8 ਦੇ ਵਿਚਕਾਰਲੇ ਖੇਤਰ ਵਿਚ ਘੁਸਪੈਠ ਕੀਤੀ ਸੀ।
ਨਵੀਂ ਦਿੱਲੀ : ਚੀਨ ਨੇ ਲੱਦਾਖ਼ ਵਿਚ ਪੈਨਗੋਂਗ ਝੀਲ ਦੇ ਕਿਨਾਰੇ ਫ਼ਿੰਗਰ 4 ਅਤੇ ਫ਼ਿੰਗਰ 8 ਦੇ ਵਿਚਕਾਰਲੇ ਖੇਤਰ ਵਿਚ ਘੁਸਪੈਠ ਕੀਤੀ ਸੀ। ਪਿਛਲੇ ਕੁਝ ਹਫ਼ਤਿਆਂ ਦੌਰਾਨ ਇਹ ਖੇਤਰ ਭਾਰਤ-ਚੀਨ ਵਿਵਾਦ ਦਾ ਕੇਂਦਰ ਰਿਹਾ ਹੈ। ਸੈਟੇਲਾਈਟ ਦੀਆਂ ਕੁਝ ਨਵੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਅੰਸ਼ਕ ਤੌਰ ਤੇ ਫ਼ਿੰਗਰ 4 ਖੇਤਰ ਵਿਚ ਪਿੱਛੇ ਹਟ ਗਈ ਹੈ।
India and China
ਸ਼ੁਕਰਵਾਰ ਨੂੰ ਵਪਾਰਕ ਧਰਤੀ ਆਬਜ਼ਰਵੇਸ਼ਨ ਸੈਟੇਲਾਈਟ ਸਕਾਈਸੈੱਟ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਚੀਨ ਝੀਲ ਦੇ ਨਾਲ ਲਗਦੇ ਸੜਕ ਪੱਧਰੀ ਖੇਤਰ ਵਿਚ ਪਿੱਛੇ ਹੱਟ ਗਿਆ ਹੈ। ਹਾਲਾਂਕਿ, ਤਸਵੀਰ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਰਿਜ ਲਾਈਨ ਖੇਤਰ ਵਿਚ ਕੈਂਪ ਅਜੇ ਵੀ ਮੌਜੂਦ ਹਨ। ਨਵੀਆਂ ਸੈਟੇਲਾਈਟ ਤਸਵੀਰਾਂ ਦਰਸਾਉਂਦੀਆਂ ਹਨ ਕਿ ਵਾਹਨ ਅਤੇ ਵੱਡੇ ਢਾਂਚੇ ਫ਼ਿੰਗਰ 4 ਖੇਤਰ ਤੋਂ ਫ਼ਿੰਗਰ 5 ਵਲ ਚਲੇ ਗਏ ਹਨ।
China India border
ਫ਼ਿੰਗਰ 4 ਰਿਜਲਾਈਨ ਦੇ ਸਿਖਰ 'ਤੇ ਕਬਜ਼ਾ ਕਰਨ ਲਈ ਬਣੇ ਕੈਂਪਾਂ ਦੀ ਗਿਣਤੀ ਘੱਟ ਗਈ ਹੈ, ਪਰ ਕੁਝ ਅਜਿਹੀਆਂ ਬਣਤਰ ਅਜੇ ਵੀ ਨਵੀਂ ਸੈਟੇਲਾਈਟ ਤਸਵੀਰਾਂ ਵਿਚ ਦਿਖਾਈ ਦੇ ਰਹੀਆਂ ਹਨ। ਫ਼ਿੰਗਰ 4 ਅਤੇ ਫਿੰਗਰ 5 ਖੇਤਰਾਂ ਵਿਚਕਾਰ ਚੀਨੀ ਫ਼ੌਜ ਦੇ ਕੈਂਪਾਂ ਵਿਚ ਕੋਈ ਮਹੱਤਵਪੂਰਨ ਅੰਤਰ ਨਹੀਂ ਹੋਇਆ ਹੈ। ਹਾਲਾਂਕਿ ਕੁਝ ਚੀਨੀ ਤੰਬੂ ਹਟਾਏ ਗਏ ਹਨ, ਪਰ ਉਨ੍ਹਾਂ ਦੀ ਸਥਿਤੀ ਇਕੋ ਜਿਹੀ ਹੈ।
Galwan Valley
ਲੰਬੀ ਕਾਰਵਾਈ ਤੋਂ ਬਾਅਦ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਸਹਿਮਤੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਕਦਮ ਚੁੱਕੇ ਗਏ ਹਨ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਦੋਵੇਂ ਫੌਜਾਂ ਨੇ ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਐਲ਼ਏਸੀ ਦੇ ਨਾਲ ਅਪਣੇ ਪਿੱਛੇ ਦੇ ਟਿਕਾਣਿਆਂ ਵਿਚ ਦੋਵੇਂ ਫੌਜਾਂ ਵੱਲੋਂ ਫੌਜੀਆਂ ਨੂੰ ਹਟਾਉਣ ਲਈ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਲਈ ਕੋਰ ਕਮਾਂਡਰ-ਪੱਧਰੀ ਬੈਠਕ ਦੇ ਚੌਥੇ ਦੌਰ ਦੇ ਅਯੋਜਨ ਦੀ ਯੋਜਨਾ ਬਣਾਈ ਹੈ।
China's partial pullback in Finger 4 area of Pangong
ਸਰਕਾਰੀ ਸੂਤਰਾਂ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਅਸਥਾਈ ਉਪਾਅ ਦੇ ਤਹਿਤ ਗਲਵਾਨ ਘਾਟੀ, ਗੋਗਰਾ ਅਤੇ ਹਾਟ ਸਪ੍ਰਿੰਗਸ ਦੇ ਤਿੰਨ ਵਿਵਾਦਤ ਬਿੰਦੂਆਂ ਵਿਚ ਤਿੰਨ ਕਿਲੋਮੀਟਰ ਦਾ ਬਫਰ ਖੇਤਰ ਬਣਾਇਆ ਹੈ।