
ਚੀਨ ਦੀ ਇਕ ਪ੍ਰਮੁੱਖ ਵਿਗਿਆਨੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਨਵੀਂ ਦਿੱਲੀ: ਚੀਨ ਦੀ ਇਕ ਪ੍ਰਮੁੱਖ ਵਿਗਿਆਨੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸਾਇੰਟਿਸਟ ਡਾਕਟਰ ਲੀ ਮੇਂਗ ਯਾਨ ਨੇ ਕਿਹਾ ਕਿ ਜਦੋਂ ਚੀਨ ਨੇ ਕੋਰੋਨਾ ਵਾਇਰਸ ਸਬੰਧੀ ਦੁਨੀਆ ਨੂੰ ਦੱਸਿਆ ਤਾਂ ਉਸ ਤੋਂ ਕਾਫੀ ਸਮਾਂ ਪਹਿਲਾਂ ਉਸ ਨੇ ਚੀਨ ਨੂੰ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਸੀ। ਸਾਇੰਟਿਸਟ ਨੇ ਕਿਹਾ ਕਿ ਸੁਪਰਵਾਈਜ਼ਰ ਨੇ ਉਹਨਾਂ ਦੀ ਖੋਜ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚ ਸਕਦੀ ਸੀ।
Coronavirus
ਅਪ੍ਰੈਲ 2020 ਦੇ ਅਖੀਰ ਵਿਚ ਲੀ ਮੇਂਗ ਯਾਨ ਹਾਂਗਕਾਂਗ ਤੋਂ ਭੱਜ ਕੇ ਅਮਰੀਕਾ ਚਲੀ ਗਈ। ਲੀ ਮੇਂਗ ਹਾਂਗਕਾਂਗ ਸਕੂਲ ਆਫ ਪਬਲਿਕ ਹੈਲਥ ਵਿਚ ਵਾਇਰੋਲਾਜੀ ਅਤੇ ਇਮਿਊਨੋਲਾਜੀ ਦੀ ਮਾਹਰ ਰਹੀ ਹੈ। ਲੀ ਨੇ ਕਿਹਾ ਕਿ ਕੈਂਪਸ ‘ਚੋਂ ਨਿਕਲਦੇ ਸਮੇਂ ਉਹਨਾਂ ਨੇ ਬੇਹੱਦ ਸਾਵਧਾਨੀ ਵਰਤੀ ਤਾਂ ਜੋ ਸੈਂਸਰ ਅਤੇ ਕੈਮਰਿਆਂ ਦੀ ਨਜ਼ਰ ਤੋਂ ਬਚਿਆ ਜਾ ਸਕੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਉਹ ਫੜੀ ਗਈ ਤਾਂ ਉਹਨਾਂ ਨੂੰ ਜੇਲ੍ਹ ਹੋ ਸਕਦੀ ਹੈ ਜਾਂ ਫਿਰ ਉਹਨਾਂ ਨੂੰ ‘ਗਾਇਬ’ ਵੀ ਕੀਤਾ ਜਾ ਸਕਦਾ ਹੈ।
Dr. Li-Meng Yan
ਅਮਰੀਕੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਲੀ ਮੇਂਗ ਯਾਨ ਨੇ ਕਿਹਾ ਕਿ ਚੀਨ ਦੀ ਸਰਕਾਰ ਉਹਨਾਂ ਦੀ ਸਾਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ ਨੂੰ ਚੁੱਪ ਕਰਾਉਣ ਲਈ ਸਾਈਬਰ ਅਟੈਕ ਕਰਵਾਏ ਜਾ ਰਹੇ ਹਨ। ਫਿਲਹਾਲ ਉਹ ਅਣਪਛਾਤੀ ਥਾਂ ‘ਤੇ ਰਹਿ ਰਹੀ ਹੈ। ਲੀ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਜ਼ਿੰਦਗੀ ਖਤਰੇ ਵਿਚ ਮਹਿਸੂਸ ਹੋ ਰਹੀ ਹੈ ਅਤੇ ਉਹਨਾਂ ਨੂੰ ਡਰ ਹੈ ਕਿ ਉਹ ਕਦੀ ਅਪਣੇ ਘਰ ਨਹੀਂ ਜਾ ਸਕਦੀ।
Dr. Li-Meng Yan
ਉਹਨਾਂ ਕਿਹਾ ਕਿ ਜੇਕਰ ਉਹ ਕੋਰੋਨਾ ਨਾਲ ਜੁੜੀ ਸੱਚਾਈ ਚੀਨ ਨੂੰ ਦੱਸਦੀ ਤਾਂ ਉਹਨਾਂ ਨੂੰ ਗਾਇਬ ਕਰਕੇ ਮਾਰ ਦਿੱਤਾ ਜਾਂਦਾ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਦੁਨੀਆ ਦੇ ਉਹਨਾਂ ਚੌਣਵੇਂ ਵਿਗਿਆਨੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ‘ਤੇ ਸਟਡੀ ਕੀਤੀ ਸੀ। ਉਹਨਾਂ ਕਿਹਾ ਕਿ ਚੀਨ ਨੇ ਦਸੰਬਰ 2019 ਵਿਚ ਹਾਂਗਕਾਂਗ ਦੇ ਮਾਹਰ ਨੂੰ ਵੀ ਕੋਰੋਨਾ ‘ਤੇ ਖੋਜ ਕਰਨ ਤੋਂ ਰੋਕ ਦਿੱਤਾ ਸੀ।
Corona virus
ਚੀਨ ਵਿਚ ਹੀ ਪੈਦਾ ਹੋਈ ਅਤੇ ਪੜ੍ਹਾਈ ਕਰਨ ਵਾਲੀ ਲੀ ਮੇਂਗ ਯਾਨ ਨੂੰ ਚੀਨ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਵਿਗਿਆਨੀ ਨੇ 31 ਦਸੰਬਰ 2019 ਨੂੰ ਹੀ ਦੱਸ ਦਿੱਤਾ ਸੀ ਕਿ ਕੋਰੋਨਾ ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲਦਾ ਹੈ। ਪਰ ਉਸ ਸਮੇਂ ਚੀਨ ਨੇ ਵਿਸ਼ਵ ਸਿਹਤ ਸੰਗਠਨ ਜਾਂ ਦੁਨੀਆ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ।