
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਇੱਕ ਫੌਜੀ
ਮੁੰਬਈ : ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਇੱਕ ਫੌਜੀ ਜਵਾਨ ਦੇ ਪੈਰ ਛੂੰਹਦੀ ਹੈ। ਦੱਸ ਦਈਏ ਕਿ ਇਹ ਵੀਡੀਓ ਮਹਾਰਾਸ਼ਟਰ ਦੇ ਸੰਗਲੀ ਦੀ ਹੈ ਜੋ ਕਿ ਹੜ੍ਹਾਂ ਦੀ ਚਪੇਟ ਵਿਚ ਆਇਆ ਹੋਇਆ ਇਲਾਕਾ ਹੈ। ਬਲਾਂ ਵੱਲੋਂ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਕੰਮ ਜਾਰੀ ਸੀ।
flood affected area in maharashtra
ਜਿਸ ਦੌਰਾਨ ਇਸ ਔਰਤ ਨੇ ਆਪਣੀ ਜਾਨ ਤੇ ਖੇਡਕੇ ਲੋਕਾਂ ਦੀ ਜਾਨ ਬਚਾਉਣ ਵਾਲੇ ਫੌਜੀ ਜਵਾਨ ਦੇ ਪੈਰ ਛੂਹ ਲਏ। ਦੱਸ ਦਈਏ ਕਿ ਮਹਾਰਾਸ਼ਟਰ ਹੜ੍ਹਾਂ ਦੀ ਚਪੇਟ ਵਿਚ ਬੁਰੀ ਤਰ੍ਹਾਂ ਆਇਆ ਹੋਇਆ ਹੈ। ਜਿਸ ਵਿਚ ਕਾਫੀ ਲੋਕ ਆਪਣੀ ਜਾਨ ਗਵਾ ਬੈਠੇ ਅਤੇ ਕੀਨੀਆ ਦੇ ਘਰ ਤਬਾਹ ਹੋ ਗਏ। ਅਜਿਹੇ ਵਿਚ ਫੌਜ ਦੇ ਜਵਾਨਾਂ ਨੇ ਇਨ੍ਹਾਂ ਲੋਕਾਂ ਨੂੰ ਇਸ ਮੁਸੀਬਤ ਚੋਂ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ।