
ਅਮਿਤ ਸ਼ਾਹ ਨੇ ਰਾਜ ਸਭਾ ਵਿਚ ਦਿੱਤਾ ਵੱਡਾ ਬਿਆਨ,ਕਿਹਾ-ਧਾਰਾ 370 ਦੀਆਂ ਸਾਰੀਆਂ ਮੱਦਾਂ ਲਾਗੂ ਨਹੀਂ ਹੋਣਗੀਆਂ...
ਨਵੀਂ ਦਿੱਲੀ: ਅਮਿਤ ਸ਼ਾਹ ਨੇ ਰਾਜ ਸਭਾ ਵਿਚ ਦਿੱਤਾ ਵੱਡਾ ਬਿਆਨ,ਕਿਹਾ-ਧਾਰਾ 370 ਦੀਆਂ ਸਾਰੀਆਂ ਮੱਦਾਂ ਲਾਗੂ ਨਹੀਂ ਹੋਣਗੀਆਂ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ। ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨਾ ਕਿਹਾ ਕਿ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿਚ ਕਰਫ਼ਿਊ ਲਾਗੂ ਹੈ ਅਤੇ ਸੂਬੇ ਵਿਚ ਯੁੱਧ ਵਰਗੇ ਹਾਲਾਤ ਬਣ ਗਏ ਹਨ।
HM Amit Shah: Jammu and Kashmir to be a union territory with legislature and Ladakh to be union territory without legislature pic.twitter.com/nsEL5Lr15h
— ANI (@ANI) August 5, 2019
ਇਸ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਉਹ ਹਰ ਸਵਾਲ ਦਾ ਜਵਾਬ ਦੇਣਗੇ। ਅਮਿਤ ਸ਼ਾਹ ਨੇ ਆਪਣੇ ਬਿਆਨ ਵਿਚ ਕਿਹਾ ਕਿ ਕਸ਼ਮੀਰ ‘ਤੇ 4 ਬਿੱਲ ਹਨ। ਇਸ ਵਿਚ ਧਾਰ-370 ਹਟਾਉਣ ਦੀ ਸਿਫ਼ਾਰਿਸ਼ ਵੀ ਹੈ। ਧਾਰਾ-370 ਨੂੰ ਹਟਾਇਆ ਜਾਵੇਗਾ। ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਪੁਨਰ ਗਠਨ ਦਾ ਸੰਕਲਪ ਵੀ ਪੇਸ਼ ਕੀਤਾ ਹੈ।ਜੰਮੂ-ਕਸ਼ਮੀਰ ਨੂੰ 2 ਹਿੱਸਿਆਂ ਵਿਚ ਵੰਡਣ ਦੀ ਯੋਜਨਾ ਵੀ ਬਣਾਈ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਹੋਣਗੇ ਵੱਖ-ਵੱਖ UT