
ਬਲਾਤਕਾਰ ਦੇ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਕਥਾਵਾਚਕ ਆਸਾਰਾਮ ਨੇ ਅਪਣੀ ਉਮਰ ਕੈਦ ਦੀ ਸਜ਼ਾ ਘਟਾਉਣ ਦੀ ਮੰਗ ਕਰਦਿਆਂ ਰਹਿਮ ਪਟੀਸ਼ਨ ਦਾਖ਼ਲ ਕੀਤੀ ਹੈ............
ਨਵੀਂ ਦਿੱਲੀ : ਬਲਾਤਕਾਰ ਦੇ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਕਥਾਵਾਚਕ ਆਸਾਰਾਮ ਨੇ ਅਪਣੀ ਉਮਰ ਕੈਦ ਦੀ ਸਜ਼ਾ ਘਟਾਉਣ ਦੀ ਮੰਗ ਕਰਦਿਆਂ ਰਹਿਮ ਪਟੀਸ਼ਨ ਦਾਖ਼ਲ ਕੀਤੀ ਹੈ। ਆਸਾਰਾਮ ਨੂੰ ਨਾਬਾਲਗ਼ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ 25 ਅਪ੍ਰੈਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਨੂੰ ਚੁਨੌਤੀ ਦਿੰਦਿਆਂ ਆਸਾਰਾਮ ਦੋ ਜੁਲਾਈ ਨੂੰ ਹਾਈ ਕੋਰਟ ਗਿਆ ਸੀ ਪਰ ਸੁਣਵਾਈ ਲਈ ਹੁਣ ਤਕ ਪਟੀਸ਼ਨ ਨੂੰ ਸੂਚੀਬੱਧ ਨਹੀਂ ਕੀਤਾ ਗਿਆ। (ਏਜੰਸੀ)