
ਭਾਰਤ ਇੱਕ ਮਜ਼ਬੂਤ ਅਰਥਵਿਵਸਥਾ ਬਣ ਕੇ ਉੱਭਰ ਰਿਹਾ ਹੈ। ਵਿਸ਼ਵ ਦੇ ਦੇਸ਼ਾਂ ਦਾ ਨਜ਼ਰੀਆ ਭਾਰਤ ਦੇ ਪ੍ਰਤੀ ਬਦਲ ਰਿਹਾ ਹੈ ਪਰ ਫਿਰ ਵੀ ਭਾਰਤ ਵਿੱਚ ਮੂਲ ਸੁਵਿਧਾਵਾਂ...
ਹੈਦਰਾਬਾਦ : ਭਾਰਤ ਇੱਕ ਮਜ਼ਬੂਤ ਅਰਥਵਿਵਸਥਾ ਬਣ ਕੇ ਉੱਭਰ ਰਿਹਾ ਹੈ। ਵਿਸ਼ਵ ਦੇ ਦੇਸ਼ਾਂ ਦਾ ਨਜ਼ਰੀਆ ਭਾਰਤ ਦੇ ਪ੍ਰਤੀ ਬਦਲ ਰਿਹਾ ਹੈ ਪਰ ਫਿਰ ਵੀ ਭਾਰਤ ਵਿੱਚ ਮੂਲ ਸੁਵਿਧਾਵਾਂ 'ਤੇ ਜੇਕਰ ਧਿਆਨ ਦਿੱਤਾ ਜਾਵੇ ਤਾਂ ਗ੍ਰਾਫ ਜ਼ਿਆਦਾ ਚੰਗਾ ਨਹੀਂ ਹੈ। ਜਿਸਦਾ ਸਿੱਖਿਆ ਦਾ ਇੱਕ ਬਹੁਤ ਵੱਡਾ ਮਸਲਾ ਹੈ ਅਤੇ ਇਹੀ ਮੁੱਦਾ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਤਸਵੀਰ ਉਠਾ ਰਹੀ ਹੈ।
ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹੱਥ ‘ਚ ਖਾਲੀ ਕਟੋਰਾ ਲੈ ਕਲਾਸ ਦੇ ਅੰਦਰ ਝਾਕਦੀ ਭੁੱਖੀ ਕੁੜੀ ਨਜ਼ਰ ਆ ਰਹੀ ਹੈ। ਇਹ ਤਸਵੀਰ ਹਾਲ ਹੀ ‘ਚ ਇੱਕ ਤੇਲਗੂ ਡੇਲੀ ‘ਚ ਵੀ ਪ੍ਰਕਾਸ਼ਿਤ ਹੋਈ ਸੀ। ਇਸ ਤਸਵੀਰ ਦੇ ਵਾਇਰਲ ਹੋਣ ਬਾਅਦ ਮੋਤੀ ਦਿਵਿਆ ਨਾਂ ਦੀ ਕੁੜੀ ਹੁਣ ਇਸੇ ਸਕੂਲ ਦੀ ਵਿਦਿਆਰਥਣ ਬਣ ਗਈ ਹੈ।
ਅਵੁਲਾ ਸ਼੍ਰੀਨਿਵਾਸ ਵੱਲੋਂ ਕਲਿੱਕ ਕੀਤੀ ਇਸ ਤਸਵੀਰ ਨੂੰ ਤੇਲਗੂ ਅਖ਼ਬਾਰ ਨੇ ‘Aakali Choop’ ਟਾਈਟਲ ਹੇਠ ਛਾਪਿਆ ਜਿਸ ਦਾ ਮਤਲਬ ਹੈ ‘ਭੁੱਖਾ ਦਿਖਣਾ’। ਦਿਲ ਨੂੰ ਛੂਹਣ ਵਾਲੀ ਇਸ ਫੋਟੋ ਨੇ ਕਾਫੀ ਪ੍ਰਭਾਵਿਤ ਕੀਤਾ ਤੇ ਸੋਸ਼ਲ ਮੀਡੀਆ ‘ਤੇ ਇਸ ਦੀ ਖੂਬ ਤਾਰੀਫ ਹੋਈ। ਇਸ ਤਸਵੀਰ ਨੂੰ ਐਮਵੀ ਫਾਉਂਡੇਸ਼ਨ ਦੇ ਕੌਮੀ ਸੰਯੋਜਕ ਵੈਂਕਟ ਰੈੱਡੀ ਨੇ ਵੇਖ ਫੇਸਬੁੱਕ ‘ਤੇ ਸਾਂਝਾ ਕੀਤਾ।
ਇਹ ਸੰਸਥਾ ਕੁੜੀਆਂ ਦੇ ਅਧਿਕਾਰਾਂ ਲਈ ਕੰਮ ਕਰਦੀ ਹੈ, ਨੇ ਲਿਖਿਆ, “ਇਸ ਬੱਚੀ ਨੂੰ ਦਾਖਲਾ ਕਿਉਂ ਨਹੀਂ ਦਿੱਤਾ ਗਿਆ ਤੇ ਉਸ ਨੂੰ ਭੋਜਨ ਦਾ ਅਧਿਕਾਰ ਤੇ ਸਿੱਖਿਆ ਦਾ ਅਧਿਾਕਰ ਕਿਉਂ ਨਹੀਂ ਮਿਲਿਆ...ਇਹ ਸ਼ਰਮ ਦੀ ਗੱਲ ਹੈ।” ਇਸ ਤੋਂ ਬਾਅਦ ਕੁੜੀ ਨੂੰ ਉਸੇ ਸਕੂਲ ‘ਚ ਇੱਕ ਵਿਦਿਆਰਥਣ ਦੇ ਤੌਰ ‘ਤੇ ਦਾਖਲਾ ਦਵਾਇਆ ਗਿਆ। ਇਸ ਘਟਨਾ ‘ਚ ਇਹ ਗੱਲ ਸਾਬਤ ਹੁੰਦੀ ਹੈ ਕਿ ਸੋਸ਼ਲ ਮੀਡੀਆ ਦੀ ਤਾਕਤ ਕਦੇ-ਕਦੇ ਚਮਤਕਾਰ ਕਰ ਦਿੰਦੀ ਹੈ।