
ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਢਾਹ ਲਾਉਣ ਤੇ ਲੱਗੀ - ਦੀਪਕ ਕੰਬੋਜ
ਚੰਡੀਗੜ੍ਹ : ਪਿਛਲੇ ਸਾਢੇ ਤਿੰਨ ਸਾਲਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ 15 ਨਵੰਬਰ ਨੂੰ ਆਪਣੀਆਂ ਹੱਕੀ ਮੰਗਾਂ ਲਈ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਮੋਤੀ ਮਹਿਲ ਦਾ ਘਿਰਾਓ ਕਰਨਗੇ । ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਬੇਰੁਜ਼ਗਾਰਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 2346 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ,
Ett protest
ਜਦੋਂ ਕਿ ਪੰਜਾਬ ਵਿਚ 13 ਹਜ਼ਾਰ ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ । ਜਿਸ ਵਿਚ ਪੰਜਾਬ ਸਰਕਾਰ ਵੱਲੋਂ ਹਰ ਨਵੇਂ ਦਿਨ ਸੋਧਾਂ ਕਰਕੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਤਰ੍ਹਾਂ ਦੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਉੱਪਰ ਤੁਗਲਕੀ ਹੁਕਮ ਜਾਰੀ ਕੀਤੇ ਜਾ ਰਹੇ ਹਨ । ਪਹਿਲਾਂ ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਦੂਜੇ ਪੇਪਰ ਤੇ ਗ੍ਰੈਜੂਏਸ਼ਨ ਦੇ ਨੰਬਰਾਂ ਦੀ ਸ਼ਰਤ ਰੱਖੀਆਂ ਗਈਆਂ । ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਜਾਂ ਤਾਂ ਬੇਰੁਜ਼ਗਾਰਾਂ ਦੀਆਂ ਮੰਗਾਂ ਮੰਨੇ , ਮੰਗਾਂ :-2364 ਈ.ਟੀ.ਟੀ. ਅਧਿਆਪਕਾਂ ਦੀਆਂ ਪੋਸਟਾਂ ਚ ਵਾਧਾ , ਦੂਜਾ ਪੇਪਰ ਰੱਦ ਕੀਤਾ ਜਾਵੇ , ਭਰਤੀ ਦੇ ਨੋਟੀਫਿਕੇਸ਼ਨ ਵਿਚ ਵੱਖ ਵੱਖ ਤਰ੍ਹਾਂ ਦੀਆਂ ਛੋਟਾਂ ਦੇ ਕੇ ਫ਼ੈਸਲੇ ਵਾਪਸ ਲਏ ਜਾਣ ਤੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ ।
Captian Amrinder singh
ਇਸ ਮੌਕੇ ਮੌਜੂਦ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਰੁਜ਼ਗਾਰ ਖ਼ਤਮ ਕਰਨ ਨੀਤੀਆਂ ਤੇ ਲੱਗੀ ਹੋਈ ਹੈ । ਇਸ ਲਈ ਬੇਰੁਜ਼ਗਾਰ ਅਧਿਆਪਕ ਜਿਵੇਂ ਪਹਿਲਾਂ ਤਿੱਖੇ ਸੰਘਰਸ਼ ਕਰਦੇ ਰਹੇ ਹਨ ਉਸੇ ਹੀ ਤਰ੍ਹਾਂ 15 ਨਵੰਬਰ ਨੂੰ ਤਿੱਖਾ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਹੋਵੇਗੀ। ਇਸ ਮੌਕੇ ਮੌਜੂਦ ਸਾਥੀ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਜਰਨੈਲ ਸੰਗਰੂਰ ,ਰਾਜਕੁਮਾਰ ਮਾਨਸਾ, ਲਵੀਸ ਬਠਿੰਡਾ ,ਲਵਪ੍ਰੀਤ ਬਠਿੰਡਾ, ਗੁਰਜੰਟ ਪਟਿਆਲਾ, ਕੇ ਦੀਪ, ਅਮਨ, ਨਿਰਮਲ ਜੀਰਾ,ਰਾਜਸੁਖਵਿੰਦਰ ਗੁਰਦਾਸਪੁਰ, ਅਕਾਸ਼ ਮਾਨਸਾ, ,ਮੰਗਲ ਮਾਨਸਾ ਅਕਾਸਦੀਪ ,ਰਵਿੰਦਰ ਅਬੋਹਰ ,ਬਲਕਾਰ, ਬੱਗਾ ਮਾਨਸਾ,ਫਤਿਹ ਬਠਿੰਡਾ, ਕੁਲਦੀਪ ਖੋਖਰ ਆਦਿ ਮੌਜੂਦ ਸਨ ।