
ਵਿਸ਼ਵ ਭਰ ਵਿੱਚ ਇੱਕ ਬਹਿਸ ਚੱਲ ਰਹੀ ਹੈ ਕਿ WhatsApp ਦੀ ਵਰਤੋਂ ਕਿੰਨੀ ਸੁੱਰਖਿਅਤ ਹੈ। ਹੈਕਰਜ਼ ਵਟਸਐਪ ਤੋਂ ਸਾਰੀਆਂ ਵੈਬਸਾਈਟਾਂ 'ਤੇ ਨਜ਼ਰ ਰੱਖਦੇ ਹਨ।
ਨਵੀਂ ਦਿੱਲੀ : ਵਿਸ਼ਵ ਭਰ ਵਿੱਚ ਇੱਕ ਬਹਿਸ ਚੱਲ ਰਹੀ ਹੈ ਕਿ WhatsApp ਦੀ ਵਰਤੋਂ ਕਿੰਨੀ ਸੁੱਰਖਿਅਤ ਹੈ। ਹੈਕਰਜ਼ ਵਟਸਐਪ ਤੋਂ ਸਾਰੀਆਂ ਵੈਬਸਾਈਟਾਂ 'ਤੇ ਨਜ਼ਰ ਰੱਖਦੇ ਹਨ। ਹੁਣ ਖਬਰ ਆਈ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ (Pakistani Intelligence Operatives) ਵਟਸਐਪ ਦੇ ਜ਼ਰੀਏ ਭਾਰਤੀ ਫੌਜ (Indian Army ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਹੈ। ਇਸ ਲਈ ਸੈਨਾ ਨੇ ਆਪਣੇ ਅਧਿਕਾਰੀਆਂ ਨੂੰ ਇਸ ਬਾਰੇ ਅਲਰਟ ਜਾਰੀ ਕੀਤਾ ਹੈ।
indian army
ਪਾਕਿਸਤਾਨ ਦੀ ਨਜ਼ਰ
ਫੌਜ ਨੇ ਆਪਣੇ ਸਾਰੇ ਸਟਾਫ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਹੈ ਕਿ ਆਪਣੀ ਵੱਟਸਐਪ ਦੀ ਸੈਟਿੰਗ ਨੂੰ ਬਦਲ ਲਉ। ਫੌਜ ਨੂੰ ਪਤਾ ਚਲਿਆ ਹੈ ਕਿ ਉਨ੍ਹਾਂ ਤੋਂ ਆਗਿਆ ਲਏ ਬਗੈਰ ਇਕ ਅਧਿਕਾਰੀ ਦੇ ਨੰਬਰ ਨੂੰ ਵੱਟਸਐਪ ਗਰੁੱਪ ਵਿਚ ਜੋੜ ਲਿਆ ਗਿਆ। ਇਹ ਵੱਟਸਐਪ ਗਰੁੱਪ ਕਿਸੇ ਪਾਕਿਸਤਾਨੀ ਨੰਬਰ ਨਾਲ ਚਲਾਇਆ ਜਾ ਰਿਹਾ ਸੀ। ਇਹ ਰਾਹਤ ਦੀ ਗੱਲ ਹੈ ਕਿ ਜਿਵੇਂ ਹੀ ਉਸ ਅਧਿਕਾਰੀ ਦਾ ਨੰਬਰ ਗਰੁੱਪ ਵਿੱਚ ਜੋੜਿਆ ਗਿਆ।
indian army
ਉਸਨੇ ਇੱਕ ਸਕ੍ਰੀਨ ਸ਼ਾਟ ਲੈ ਲਿਆ ਅਤੇ ਸਮੂਹ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਫੌਜ ਦੇ ਪਰਿਵਾਰਾਂ ਨੂੰ ਬਿਨਾਂ ਇਜਾਜ਼ਤ ਦੇ ਵੱਖ-ਵੱਖ ਸਮੂਹਾਂ ਵਿਚ ਸ਼ਾਮਲ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੱਸਣਯੋਗ ਹੈ ਕਿ ਵਟਸਐਪ ਦੀ ਸੈਟਿੰਗਜ਼ ਨੂੰ ਬਦਲ ਕੇ, ਤੁਸੀਂ ਬਿਨਾਂ ਕਿਸੇ ਆਗਿਆ ਦੇ ਅਜਿਹੇ ਸਮੂਹਾਂ ਵਿਚ ਸ਼ਾਮਲ ਹੋਣ ਤੋਂ ਬੱਚ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।