
ਕਰਜ਼ ਦੇ ਬੋਝ ਹੇਠਾਂ ਦਬੀ ਹੋਈ ਹੈ ਏਅਰ ਇੰਡੀਆ
ਨਵੀਂ ਦਿੱਲੀ : ਵਿੱਤੀ ਸੰਕਟ ਨਾਲ ਗੁਜਰ ਰਹੀ ਏਅਰ ਇੰਡੀਆ ਨੂੰ ਸਰਕਾਰ ਨੇ ਵੇਚਣ ਦੀ ਤਿਆਰੀ ਕਰ ਲਈ ਹੈ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਸਰਕਾਰ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚੇਗੀ। ਕੇਂਦਰੀ ਮੰਤਰੀ ਪੁਰੀ ਨੇ ਲੋਕ ਸਭਾ ਵਿਚ ਇਹ ਗੱਲ ਕਹੀ।
file photo
ਹਰਦੀਪ ਪੁਰੀ ਇਸ ਤੋਂ ਪਹਿਲਾਂ ਰਾਜਸਭਾ ਵਿਚ ਕਹਿ ਚੁੱਕੇ ਹਨ ਕਿ ਏਅਰ ਇੰਡੀਆ ਦਾ ਨਿੱਜੀ ਕਰਨ ਨਹੀਂ ਹੋਣ ਦੀ ਸਥਿਤੀ ਵਿਚ ਇਸ ਨੂੰ ਬੰਦ ਕਰਨਾ ਹੋਵੇਗਾ। ਉਨ੍ਹਾਂ ਨੇ ਹਾਲਾਕਿ ਕਿਹਾ ਕਿ ਸਾਰੇ ਕਰਮਚਾਰੀਆਂ ਦੇ ਲਈ ਇਹ ਸੌਦਾ ਤੈਅ ਨਹੀਂ ਕੀਤਾ ਜਾਵੇਗਾ। ਪੁਰੀ ਨੇ ਕਿਹਾ ਮੈ ਉਸ ਹੱਦ ਤੱਕ ਜਾਵਾਂਗਾ ਅਤੇ ਇਹ ਕਹਿਵਾਂਗਾ ਇਸ ਦੇ ਬਾਅਦ ਪੁਰੀ ਨੇ ਕਿਹਾ ਕਿ ਪ੍ਰਾਈਵੇਟ ਕਰਨ ਨਹੀਂ ਹੋਣ ਦੇ ਨਾਲ ਏਅਰਲਾਈਨ ਨੂੰ ਬੰਦ ਕਰ ਦਿੱਤਾ ਜਾਵੇਗਾ।
file photo
ਸਰਕਾਰ ਇਸ ਸਰਕਾਰੀ ਕੰਪਨੀ ਵਿਚ ਆਪਣੀ ਪੂਰੀ ਹਿੱਸੇਦਾਰੀ ਵੇਚਣ ਦੇ ਲਈ ਬੋਲੀ ਦਸਤਾਵੇਜ਼ ਤਿਆਰ ਕਰ ਰਹੀ ਹੈ। ਵਿਨਿਵੇਲ਼ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਸਮਾਂ ਸੀਮਾ 31 ਮਾਰਚ ਨਿਧਾਰਤ ਕੀਤੀ ਗਈ ਹੈ। ਪਹਿਲਾਂ ਦੀ ਕੌਸ਼ਿਸ਼ਾ ਵਿਚ ਮੋਦੀ ਸਰਕਾਰ ਨੇ ਮਈ 2018 ਵਿਚ ਆਪਣੀ 76 ਫ਼ੀਸਦੀ ਹਿੱਸੇਦਾਰੀ ਵੇਚਣ ਦੇ ਲਈ ਐਕਸਪ੍ਰੈਸ ਆਫ ਇੰਟਰਸਟ ਨੂੰ ਬੁਲਾਇਆ ਗਿਆ ਸੀ ਪਰ ਬੋਲੀ ਦੇ ਪਹਿਲੇ ਪੜਾਅ ਵਿਚ ਇਕ ਵੀ ਪ੍ਰਾਇਵੇਟ ਪਾਰਟੀ ਨੇ ਦਿਲਚਸਪੀ ਨਹੀਂ ਦਿਖਾਈ।
file photo
ਏਅਰ ਇੰਡੀਆ ਨੂੰ ਵਿੱਤੀ ਸਾਲ 2018-19 ਵਿਚ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ। ਇਸ ਤੋਂ ਪਹਿਲਾਂ ਕੰਪਨੀ ਲੰਬੇ ਸਮੇਂ ਤੋਂ ਕਰਜ ਦੇ ਬੋਝ ਥੱਲੇ ਦਬੀ ਹੋਈ ਹੈ। ਏਅਰ ਇੰਡੀਆ ਨੂੰ ਜਿੰਨਾਂ ਘਾਟਾ ਇਕ ਸਾਲ ਵਿਚ ਹੋਇਆ ਹੈ ਉਸ ਨਾਲ ਇਕ ਨਵੀਂ ਏਅਰਲਾਈਨ ਸ਼ੁਰੂ ਕੀਤੀ ਜਾ ਸਕਦੀ ਹੈ।