
ਭਾਜਪਾ ਨੀਤੀ ਮੁਤਾਬਕ ਹਰ ਵਿਰੋਧੀ ਮਾਉਵਾਦੀ ਅਤੇ ਦੇਸ਼ਧੋ੍ਰਹੀ ਹੈ : ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਕਿਸਾਨਾਂ ਦੇ ਅੰਦੋਲਨ ’ਤੇ ਮਾਉਵਾਦੀ ਤੱਤਾਂ ਦੇ ਕਬਜ਼ਾ ਕਰਨ ਸਬੰਧੀ ਕੇਂਦਰੀ ਮੰਰਤੀ ਪਿਯੂਸ਼ ਗੋਇਲ ਦੇ ਬਿਆਨ ਨੂੰ ਲੈ ਕੇ ਸਨਿਚਰਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਇਸ ਸਰਕਾਰ ’ਚ ਬੈਠੇ ਲੋਕਾਂ ਦੀ ਨੀਤੀ ਹਰ ਵਿਰੋਧੀ ਨੂੰ ਮਾਉਵਾਦੀ ਅਤੇ ਦੇਸ਼ਧੋ੍ਰਹੀ ਘੋਸ਼ਿਤ ਕਰਨ ਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਅਪਣੇ ਮੰਤਰੀਆਂ ਦੇ ਬਿਆਨਾ ਲਈ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਅਤੇ ਕਿਸਾਨਾਂ ਦੀ ਮੰਗ ਸਵੀਕਾਰ ਕਰਨੀ ਚਾਹੀਦੀ ਹੈ।
rahul gandhi and modiਸੁਰਜੇਵਾਲਾ ਨੇ ਟਵੀਟ ਕੀਤਾ, ‘‘ਮੋਦੀ ਜੀ, ਲੋਕਤੰਤਰ ’ਚ ਨਿਰੰਕੁਸ਼ਤਾ ਦਾ ਕੋਈ ਸਥਾਨ ਨਹੀਂ। ਤੁਸੀਂ ਅਤੇ ਤੁਹਾਡੇ ਮੰਤਰੀਆਂ ਦੀ ਨੀਤੀ ਹਰ ਵਿਰੋਧੀ ਨੂੰ ਮਾਉਵਾਦੀ ਅਤੇ ਦੇਸ਼ਧ੍ਰੋਹੀ ਘੋਸ਼ਿਤ ਕਰਨ ਦੀ ਹੈ।’’ ਉਨ੍ਹਾਂ ਕਿਹਾ ਭਾਰੀ ਠੰਢ ਅਤੇ ਬਾਰਿਸ਼ ’ਚ ਜਾਇਜ਼ ਮੰਗਾਂ ਲਈ ਧਰਨੇ ’ਤੇ ਬੈਠੇ ਅੰਨਦਾਤਾਵਾਂ ਤੋਂ ਮਾਫ਼ੀ ਮੰਗੋ ਅਤੇ ਉਨ੍ਹਾਂ ਦੀ ਮੰਗਾਂ ਤਤਕਾਲ ਪੂਰੀ ਕਰੋ।’’