
ਕਿਹਾ- ਗਲਤੀ ਨਾਲ ਮੂੰਹ ਵਿਚੋਂ ਨਿਕਲ ਗਿਆ
ਨਵੀਂ ਦਿੱਲੀ : ਕਾਂਗਰਸ ਆਗੂ ਰਾਜਾ ਪਟੇਰੀਆ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਹ 'ਪੀਐੱਮ ਮੋਦੀ ਨੂੰ ਮਾਰਨ' ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੇ ਬਿਆਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹਾਲਾਂਕਿ ਬਾਅਦ 'ਚ ਰਾਜਾ ਪਟੇਰੀਆ ਨੇ ਆਪਣਾ ਬਿਆਨ ਵਾਪਸ ਲੈ ਲਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਅਗਲੀਆਂ ਚੋਣਾਂ ਵਿੱਚ ਮੋਦੀ ਨੂੰ ਹਰਾਉਣਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਇਹ ਪ੍ਰਵਾਹ ਵਿੱਚ ਹੁੰਦਾ ਹੈ। ਸਾਬਕਾ ਕਾਂਗਰਸ ਮੰਤਰੀ ਰਾਜਾ ਪਟੇਰੀਆ ਦੇ ਬਿਆਨ 'ਤੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਮੈਂ ਪਟੇਰੀਆ ਜੀ ਦੇ ਬਿਆਨ ਸੁਣੇ ਹਨ, ਇਸ ਤੋਂ ਸਾਫ਼ ਹੈ ਕਿ ਹੁਣ ਇਹ ਮਹਾਤਮਾ ਗਾਂਧੀ ਦੀ ਕਾਂਗਰਸ ਨਹੀਂ ਹੈ ਸਗੋਂ ਇਹ ਇਟਲੀ ਦੀ ਕਾਂਗਰਸ ਹੈ।