Centre Redefines Terrorism In New Criminal Code: ਕੇਂਦਰ ਨੇ ਨਵੇਂ ਕ੍ਰਿਮੀਨਲ ਕੋਡ ਵਿਚ ਅਤਿਵਾਦ ਨੂੰ ਮੁੜ ਪਰਿਭਾਸ਼ਿਤ ਕੀਤਾ
Published : Dec 12, 2023, 5:21 pm IST
Updated : Dec 12, 2023, 5:21 pm IST
SHARE ARTICLE
Centre Redefines Terrorism In New Criminal Code, Adds Fake Currency Cases
Centre Redefines Terrorism In New Criminal Code, Adds Fake Currency Cases

ਜਾਅਲੀ ਕਰੰਸੀ ਦੇ ਮਾਮਲੇ ਵੀ ਸ਼ਾਮਲ

Centre Redefines Terrorism In New Criminal Code: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ "ਅਤਿਵਾਦ ਐਕਟ" ਦੀ ਕਾਨੂੰਨੀ ਪਰਿਭਾਸ਼ਾ ਨੂੰ ਨਵਾਂ ਰੂਪ ਦਿਤਾ ਹੈ। ਨਵੇਂ ਅਪਰਾਧਕ ਜ਼ਾਬਤੇ ਵਿਚ ਸਰਕਾਰ ਨੂੰ ਧਮਕਾਉਣ ਲਈ ਜਾਅਲੀ ਨੋਟ ਭੇਜਣਾ ਅਤੇ ਅਗਵਾ ਕਰਨਾ, ਕਿਸੇ ਨੂੰ ਜ਼ਖਮੀ ਕਰਨਾ ਅਤੇ ਉਸ ਦੀ ਮੌਤ ਦਾ ਕਾਰਨ ਬਣਨਾ ਵੀ ਹੁਣ ਅਤਿਵਾਦ ਦੀ ਸ਼੍ਰੇਣੀ ਵਿਚ ਆਵੇਗਾ। ਇਸ ਦੇ ਨਾਲ ਹੀ ਔਰਤ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ‘ਬੇਰਹਿਮੀ’ ਨੂੰ ਵੀ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ।

ਆਰਥਿਕ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲੀ ਨਕਲੀ ਕਰੰਸੀ ਦੇ ਵਪਾਰ ਨੂੰ ਹੁਣ ਅਤਿਵਾਦੀ ਕਾਰਵਾਈ ਮੰਨਿਆ ਜਾਵੇਗਾ। ਇਸ ਦੇ ਨਾਲ ਹੀ, ਸਰਕਾਰ ਨੂੰ ਧਮਕੀ ਦੇਣ ਲਈ ਕਿਸੇ ਵਿਅਕਤੀ ਨੂੰ ਅਗਵਾ ਕਰਨਾ ਵੀ ਅਤਿਵਾਦੀ ਕਾਰਵਾਈ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਸਰਕਾਰ ਨੇ ਭਾਰਤੀ ਨਿਆਂਇਕ ਸੰਹਿਤਾ ਜਾਂ ਬੀਐਨਐਸ ਵਿਚ ਦੋ ਨਵੇਂ ਸੈਕਸ਼ਨ ਸ਼ਾਮਲ ਕੀਤੇ ਹਨ, ਜੋ ਕਿ ਮੌਜੂਦਾ ਅਪਰਾਧਿਕ ਕਾਨੂੰਨਾਂ ਨੂੰ ਬਦਲਣ ਲਈ ਤਿੰਨ ਬਿੱਲਾਂ ਵਿਚੋਂ ਇਕ ਹੈ, ਜਿਸ ਵਿਚ ਅਪਰਾਧਿਕ ਪ੍ਰਕਿਰਿਆ ਦੀ ਸੰਹਿਤਾ ਵੀ ਸ਼ਾਮਲ ਹੈ।

ਇਸ ਦੀ ਧਾਰਾ 86 ਵਿਚ "ਬੇਰਹਿਮੀ" ਨੂੰ ਇਕ ਔਰਤ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਸਮੇਤ ਪਰਿਭਾਸ਼ਿਤ ਕਰਦੀ ਹੈ। ਬਿੱਲ ਦੇ ਪਿਛਲੇ ਸੰਸਕਰਣ ਵਿਚ, ਧਾਰਾ 85 ਵਿਚ ਜੇਕਰ ਕੋਈ ਪਤੀ ਜਾਂ ਉਸ ਦੇ ਪਰਿਵਾਰਕ ਮੈਂਬਰ ਪਤਨੀ ਨਾਲ ਬੇਰਹਿਮੀ ਨਾਲ ਵਿਵਹਾਰ ਕਰਨ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਿੰਨ ਸਾਲ ਤਕ ਦੀ ਕੈਦ ਦੀ ਸਜ਼ਾ ਦਿਤੀ ਗਈ ਸੀ।

ਹਾਲਾਂਕਿ, ਉਸ ਵਿਚ "ਬੇਰਹਿਮ ਵਿਵਹਾਰ" ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ। ਇਸ ਨੂੰ ਹੁਣ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਪਰਿਭਾਸ਼ਾ ਔਰਤ ਦੀ ਮਾਨਸਿਕ ਸਿਹਤ ਦੇ ਨਾਲ-ਨਾਲ ਉਸ ਦੀ ਸਰੀਰਕ ਸਿਹਤ ਤਕ ਵਿਸਤ੍ਰਿਤ ਹੈ। ਇਸ ਵਿਚ ਕਿਸੇ ਜਿਨਸੀ ਸ਼ੋਸ਼ਣ ਪੀੜਤਾ ਦੀ ਮਨਜ਼ੂਰੀ ਬਿਨਾਂ ਅਦਾਲਤੀ ਕਾਰਵਾਈ ਤੋਂ ਉਸ ਦੀ ਪਛਾਣ ਉਜਾਗਰ ਕਰਨ ’ਤੇ ਦੋ ਸਾਲ ਦੀ ਜੇਲ ਦੀ ਸਜ਼ਾ ਦਾ ਪ੍ਰਬੰਧ ਹੈ।

 (For more news apart from Centre Redefines Terrorism In New Criminal Code, Adds Fake Currency Cases, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement