
ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਚੈਲੰਜ ਆਉਂਦੇ ਹਨ। ਇਸ ਚੈਲੇਂਜ ਨੂੰ ਕਈ ਵਾਰ ਸਵੀਕਾਰ ਕਰਦੇ ਹੋਏ...
ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਚੈਲੰਜ ਆਉਂਦੇ ਹਨ। ਇਸ ਚੈਲੇਂਜ ਨੂੰ ਕਈ ਵਾਰ ਸਵੀਕਾਰ ਕਰਦੇ ਹੋਏ ਯੂਜਰਸ ਕਰਨ ਲਈ ਲੱਗ ਜਾਂਦੇ ਹਨ ਅਤੇ ਵੀਡੀਓ, ਤਸਵੀਰਾਂ, ਜੀਆਈਐਫ ਨੂੰ ਸ਼ੇਅਰ ਕਰਦੇ ਹਨ। ਬੋਲਟ ਚੈਲੰਜ, ਚੇਅਰ ਚੈਲੇਂਜ ਹਰ ਕਿਸੇ ਨੂੰ ਯਾਦ ਹੋਣਗੇ। ਇਸ ਥੀਮ ਉੱਤੇ ਇੱਕ ਲੜਕੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਚੈਲੰਜ ਸ਼ੁਰੂ ਕੀਤਾ ਹੈ। ਇਹ ਚੈਲੇਂਜ ਇੰਨਾ ਮਜੇਦਾਰ ਹੈ ਕਿ ਯੂਜਰਸ ਮਹਿਲਾ ਦੀ ਵੀਡੀਓ ਨੂੰ ਤਾਂ ਵੇਖ ਰਹੇ ਹਨ, ਲੇਕਿਨ ਚੈਂਲੇਜ ਨੂੰ ਲੈਣ ਤੋਂ ਕਤਰਾ ਰਹੇ ਹਨ।
Instagram
ਦਰਅਸਲ, ਅਮਰੀਕਾ ਦੀ ਇੱਕ ਮਹਿਲਾ ਜਿਮਨਾਸਟ ਨੇ ਲੋਕਾਂ ਨੂੰ ਇੱਕ ਖਾਸ ਤਰ੍ਹਾਂ ਦਾ ਚੈਲੇਂਜ ਦਿੱਤਾ ਹੈ, ਉਨ੍ਹਾਂ ਨੇ ਲੋਕਾਂ ਨੂੰ ਨਿਊ ਫਲੇਕਸ ਚੈਲੇਂਜ ਕਰਕੇ ਵਿਖਾਇਆ। ਇੰਸਟਾਗਰਾਮ ਉੱਤੇ ਸ਼ੇਅਰ ਕੀਤੇ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਦੇਖਣ ਵਿੱਚ ਜਿਨ੍ਹਾਂ ਆਸਾਨ ਹੈ, ਓਨਾ ਹੈ ਨਹੀਂ। ਤੁਸੀ ਵੀ ਦੇਖੋ ਇਹ ਵੀਡੀਓ....
ਹੋਸ਼ ਉਡਾਣ ਵਾਲਾ ਹੈ ਵੀਡੀਓ
Girl
ਇਸ ਵੀਡੀਓ ਵਿੱਚ ਮਹਿਲਾ ਜਿਮਨਾਸਟ ਢਿੱਡ ਦੇ ਜੋਰ ਜ਼ਮੀਨ ‘ਤੇ ਲਿਟਦੀ ਹੋਈ ਵਿਖਾਈ ਦੇ ਰਹੀ ਹਨ। ਇਸ ਤੋਂ ਬਾਅਦ ਉਹ ਆਪਣੇ ਦੋਨਾਂ ਹੱਥਾਂ ਨੂੰ ਕਮਰ ਦੇ ਪਿਛੇ ਰੱਖਦੀ ਹੈ ਅਤੇ ਜ਼ਮੀਨ ਨੂੰ ਛੁੰਹਦੇ ਹੋਏ ਪੈਰਾਂ ਨੂੰ ਸਾਇਡ ਤੋਂ ਘੁੰਮਾ ਕੇ ਸਾਹਮਣੇ ਵੱਲ ਲਿਆਕੇ ਖੜੀ ਹੋ ਜਾਂਦੀ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਯੂਜਰਸ ਦੇ ਹੋਸ਼ ਉੱਡ ਰਹੇ ਹਨ।
Instagram
ਲੋਕਾਂ ਨੇ ਕੀਤੇ ਖਾਸ ਤਰ੍ਹਾਂ ਦੇ ਕੁਮੈਂਟਸ
ਇਸ ਵੀਡੀਓ ‘ਤੇ ਕਈ ਯੂਜਰਸ ਨੇ ਕੁਮੈਂਟ ਕੀਤੇ ਹਨ। ਵੀਡੀਓ ਨੂੰ ਦੇਖਣ ਤੋਂ ਬਾਅਦ ਕੁੱਝ ਲੋਕਾਂ ਨੇ ਕਿਹਾ ਕਿ ਸਾਡੇ ਤੋਂ ਨਹੀਂ ਹੋ ਰਿਹਾ। ਕੋਈ ਲਿਖ ਰਿਹਾ ਹੈ ਤੌਬਾ-ਤੌਬਾ। ਕੋਈ ਲਿਖ ਰਿਹਾ ਕਿ ਸਾਡੇ ਤੋਂ ਇਹ ਨਹੀਂ ਹੋ ਸਕਦਾ। ਖਬਰ ਲਿਖੇ ਜਾਣ ਤੱਕ ਇਸ ਵੀਡੀਓ ਉੱਤੇ 1 ਲੱਖ ਤੋਂ ਜ਼ਿਆਦਾ ਵਿਊ ਆ ਚੁੱਕੇ ਹਨ, ਜਦਕਿ ਸੈਂਕੜਿਆਂ ਲੋਕਾਂ ਨੇ ਇਸ ‘ਤੇ ਕੁਮੈਂਟ ਅਤੇ ਸ਼ੇਅਰ ਕੀਤੇ ਹਨ।