
ਭੋਪਾਲ ਰੇਲਵੇ ਸਟੇਸ਼ਨ ‘ਤੇ ਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ ਹੈ...
ਭੋਪਾਲ: ਭੋਪਾਲ ਰੇਲਵੇ ਸਟੇਸ਼ਨ ‘ਤੇ ਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ ਹੈ। ਇੱਥੇ 2 ਅਤੇ 3 ਨੰਬਰ ਪਲੇਟਫਾਰਮ ਨੂੰ ਜੋੜਨ ਵਾਲਾ ਫੁੱਟਓਵਰ ਬ੍ਰਿਜ ਦਾ ਇਕ ਹਿੱਸਾ ਅਚਾਨਕ ਹੇਠ ਆ ਡਿੱਗਿਆ, ਜਿਸ ਵਿਚ 9 ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਸਟੇਸ਼ਨ ਉਤੇ ਭਗਦੜ ਦੀ ਸਥਿਤੀ ਬਣ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਯਾਤਰੀਆਂ ਨੂੰ ਉਥੋਂ ਹਟਾਇਆ।
Railway Station
ਜਖ਼ਮੀਆਂ ਨੂੰ ਰੇਲਵੇ ਦੇ ਹਸਪਤਾਲ ਵਿਚ ਇਲਾਜ ਦੇ ਲਈ ਭੇਜਿਆ ਗਿਆ ਹੈ। ਘਟਨਾ ਵਾਲੇ ਸਟੇਸ਼ਨ ਤੋਂ ਟ੍ਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਪੁਰਾਣੇ ਸਟੇਸ਼ਨ ਉੱਤੇ ਵੀਰਵਾਰ ਨੂੰ ਫੁਟਓਵਰ ਬ੍ਰਿਜ ਦੇ ਸਲੋਪ ਦਾ ਇੱਕ ਹਿੱਸਾ ਢਹਿ ਗਿਆ।
Railway Station
ਘਟਨਾ ਸਮੇਂ ਸਟੇਸ਼ਨ ਉੱਤੇ ਕਾਫ਼ੀ ਲੋਕਾਂ ਦੀ ਭੀੜ ਸੀ। ਇਸਦੇ ਮਲਬੇ ਵਿੱਚ ਕਰੀਬ 5 ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਹਤ - ਬਚਾਅ ਕਾਰਜ ਵਿੱਚ ਜੁਟੇ ਹਨ। ਕੁਝ ਜਖ਼ਮੀਆਂ ਨੂੰ ਨਜਦੀਕੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਘਟਨਾ ਵਿੱਚ ਰੇਲਵੇ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ।
Railways Station
ਇੱਥੇ ਕੁਝ ਲੋਕਾਂ ਨੇ ਪਹਿਲਾਂ ਇਸ ਗੱਲ ਦੀ ਸੂਚਨਾ ਦਿੱਤੀ ਸੀ ਕਿ ਫੁਟਓਵਰ ਬ੍ਰਿਜ ਬੋਦਾ ਹੋ ਚੁੱਕਿਆ ਹੈ ਲੇਕਿਨ ਇਸ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਯਾਤਰੀ ਇਸ ਬ੍ਰਿਜ ਦੇ ਹੇਠਾਂ ਬੈਠੇ ਸਨ, ਉਦੋਂ ਉਹ ਮਲਬਾ ਹੇਠਾਂ ਡਿਗਿਆ ਅਤੇ ਸਾਰੇ ਚੀਖਣ ਲੱਗੇ। ਇਸਤੋਂ ਬਾਅਦ ਬ੍ਰਿਜ ਤੋਂ ਲੰਘ ਰਹੇ ਲੋਕ ਵੀ ਪਿੱਛੇ ਵੱਲ ਭੱਜੇ ਅਤੇ ਹੇਠਾਂ ਉੱਤਰ ਆਏ।
Railway Station
ਸੂਤਰਾਂ ਮੁਤਾਬਕ, ਹਾਦਸਾ 2-3 ਨੰਬਰ ਪਲੇਟਫਾਰਮ ਉੱਤੇ ਹੋਇਆ। ਉਸ ਸਮੇਂ ਤੀਰੁਪਤੀ ਨਿਜਾਮੁੱਦੀਨ ਐਕਸਪ੍ਰੈਸ ਖੜੀ ਹੋਈ ਸੀ। ਫੁਟਓਵਰ ਬ੍ਰਿਜ ਦੇ ਹੇਠਾਂ ਕੁਝ ਸਟਾਲ ਵੀ ਲੱਗੇ ਹੋਏ ਸਨ। ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਆਮ ਮੁਸਾਫਰਾਂ ਲਈ ਐਫਓਬੀ ਨੂੰ ਬੰਦ ਕਰ ਦਿੱਤਾ।