
ਪੁਲਿਸ ਵੱਲੋੋੋਂ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਅੰਮ੍ਰਿਤਸਰ : ਕਹਿੰਦੇ ਹਨ ਮਾਂ ਰੱਬ ਦਾ ਰੂਪ ਹੁੰਦੀ ਹੈ। ਆਪਣੇ ਬੱਚੇ ਲਈ ਮਾਂ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੀ ਹੈ। ਮਾਂ ਗਿੱਲੀ ਥਾਂ 'ਤੇ ਆਪ ਸੌਦੀ ਹੈ ਅਤੇ ਸੁੱਕੀ ਥਾਂ 'ਤੇ ਆਪਣੇ ਬੱਚੇ ਨੂੰ ਸਲਾਉਂਦੀ ਹੈ ਪਰ ਇਨ੍ਹਾਂ ਸਭਨਾ ਦੇ ਉਲਟ ਅੰਮ੍ਰਿਤਸਰ ਤੋਂ ਇਕ ਕਲਯੁੱਗੀ ਮਾਂ ਦਾ ਵੀ ਚਹਿਰਾ ਸਾਹਮਣੇ ਆਇਆ ਹੈ ਜਿੱਥੇ ਇਕ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਮਰਨ ਦੇ ਲਈ ਰੇਲਵੇ ਸਟੇਸ਼ਨ ਉੱਤੇ ਸੁੱਟ ਦਿੱਤਾ।
File Photo
ਮੀਡੀਆ ਰਿਪਰੋਟਾ ਅਨੁਸਾਰ ਇਕ ਮਾਂ ਨੇ ਆਪਣੇ ਤਿੰਨ ਸਾਲਾਂ ਦੇ ਨਵਜੰਮੇ ਬੱਚੇ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਛੇ ਉੱਤੇ ਸੁੱਟ ਦਿੱਤਾ ਅਤੇ ਉੱਥੋਂ ਫਰਾਰ ਹੋ ਗਈ ਪਰ ਪਲੇਟਫਾਰਮ ਤੋਂ ਲੰਘ ਰਹੇ ਇਕ ਕੁੱਲੀ ਨੇ ਉਸ ਬੱਚੇ ਦੇ ਰੋਣ ਦੀ ਅਵਾਜ਼ ਸੁਣੀ। ਅਵਾਜ ਸੁਣਨ ਤੋਂ ਬਾਅਦ ਕੁੱਲੀ ਦੁਆਰਾ ਇਸ ਦੀ ਸੂਚਨਾ ਰੇਲਵੇ ਪੁਲਿਸ ਨੂੰ ਦਿੱਤੀ ਗਈ।
File Photo
ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪਲੇਟਫਾਰਮ ਉੱਤੇ ਮੌਜੂਦ ਚਾਈਲਡ ਡੈਸਕ ਹੈਲਪਲਾਇਨ ਦੇ ਅਧਿਕਾਰੀਆਂ ਦੀ ਮਦਦ ਨਾਲ ਤੁਰੰਤ ਬੱਚੇ ਨੂੰ ਗੁਰੂ ਨਾਨਕ ਦੇਵ ਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
File Photo
ਦੱਸਿਆ ਜਾ ਰਿਹਾ ਹੈ ਕਿ ਜਦੋਂ ਨਵਜੰਮੇ ਬੱਚੇ ਨੂੰ ਹਸਪਤਾਲ ਲਿਆਇਆ ਗਿਆ ਤਾਂ ਉਸ ਵੇਲੇ ਉਸ ਦਾ ਸਰੀਰ ਪੂਰੀ ਤਰ੍ਹਾਂ ਠੰਡਾ ਪੈ ਗਿਆ ਸੀ ਅਤੇ ਉਸ ਨੂੰ ਗੰਭੀਰ ਇੰਨਫੈਕਸ਼ਨ ਹੋ ਗਿਆ ਸੀ। ਜਿੱਥੇ ਡਾਕਟਰਾਂ ਵੱਲੋਂ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।