
ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਹੀ ਲੁਕਿਆ ਮਿਲਿਆ...
ਮਹਾਰਾਸ਼ਟਰ: ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਯਾਸ਼ਾਸਵਿਨੀ ਮਹਿਲਾ ਬ੍ਰਿਗੇਡ ਦੀ ਪ੍ਰਧਾਨ ਅਤੇ ਰਾਸ਼ਟਰਵਾਦੀ ਪਾਰਟੀ ਦੀ ਮਹਿਲਾ ਵਰਕਰ ਰੇਖਾ ਜਰੇ ਦੀ ਹੱਤਿਆ ਤੋਂ ਬਾਅਦ ਫਰਾਰ ਆਰੋਪੀ ਪੱਤਰਕਾਰ 82 ਦਿਨਾਂ ਬਾਅਦ ਹੈਦਰਾਬਾਦ ਵਿਚ ਫੜਿਆ ਗਿਆ।
Rekha Jare
ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਤਲਾਸ਼ੀ ਤੋਂ ਬਾਅਦ ਪੁਲਿਸ ਟੀਮ ਨੂੰ ਆਰੋਪੀ ਪੱਤਰਕਾਰ ਬਾਲ ਬੋਠੇ ਦੇ ਹੈਦਰਾਬਾਦ ਵਿਚ ਲੁਕੇ ਹੋਣ ਦੀ ਖਬਰ ਮਿਲੀ, ਪਰ ਜਦੋਂ ਤੱਕ ਪੁਲਿਸ ਟੀਮ ਉਥੇ ਪਹੁੰਚੀ ਬਾਲ ਬੋਠੇ ਨੇ ਅਪਣੀ ਥਾਂ ਬਦਲ ਲਈ ਸੀ। ਹੈਦਰਾਬਾਦ ਪੁਲਿਸ ਦੀ ਮਦਦ ਨਾਲ ਉਸਨੂੰ ਇਕ ਹੋਟਲ ਵਿਚ ਲਾਕਟ ਕੀਤਾ ਗਿਆ। ਪੁਲਿਸ ਉਥੇ ਪਹੁੰਚੀ ਤਾਂ ਉਹ ਹੋਟਲ ਦੇ ਕਮਰੇ ਤੋਂ ਬਾਹਰੋ ਤਾਲਾ ਲਗਾ ਕੇ ਅੰਦਰ ਲੁਕਿਆ ਮਿਲਿਆ।
Arrest
ਰੇਖਾ ਜਰੇ ਦੀ 30 ਨਵੰਬਰ 2020 ਨੂੰ ਸੜਕ ਉਤੇ ਉਨ੍ਹਾਂ ਦੀ ਗੱਡੀ ਵਿਚ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਪੁਲਿਸ ਨੂੰ ਲੱਗਿਆ ਇਹ ਰੋਡ ਰੇਜ ਦਾ ਨਤੀਜਾ ਹੈ ਪਰ ਜਦੋਂ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਸਾਜਿਸ਼ ਕਰਕੇ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਅਹਿਮਦਨਗਰ ਜ਼ਿਲ੍ਹੇ ਦੇ ਵੱਡੇ ਪੱਤਰਕਾਰ ਬਾਲ ਬੋਠੇ ਨੇ ਹੱਤਿਆ ਦੀ ਸਾਜਿਸ਼ ਰਚੀ ਸੀ।
Rekha Jare
ਖਾਸ ਗੱਲ ਹੈ ਕਿ ਆਰੋਪੀ ਪੱਤਰਕਾਰ ਨੇ ਰੇਖਾ ਜਰੇ ਦੇ ਅੰਤਿਮ ਸਸਕਾਰ ਵਿਚ ਸਾਮਲ ਹੋ ਕੇ ਅਪਣਾ ਦੁੱਖ ਪ੍ਰਗਟ ਕੀਤਾ ਸੀ। ਬਾਅਦ ਵਿਚ ਨਾਮ ਜਨਤਕ ਹੋਣ ਤੋਂ ਬਾਅਦ ਫਰਾਰ ਹੋ ਗਿਆ। ਮਾਮਲੇ ਵਿਚ ਪੁਲਿਸ 6 ਦੋਸ਼ੀਆਂ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਚੁੱਕੀ ਹੈ।