ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀਆਂ ਦੀਆਂ ਤਿਆਰੀਆਂ ਮੁਕੰਮਲ - ਜਸਵੀਰ ਸਿੰਘ ਗੜ੍ਹੀ
Published : Mar 13, 2021, 4:10 pm IST
Updated : Mar 13, 2021, 4:10 pm IST
SHARE ARTICLE
Jasvir singh
Jasvir singh

ਹਰ ਨਵਜੰਮਿਆ ਪੰਜਾਬੀ ਬੱਚਾ 1ਲੱਖ ਦਾ ਕਰਜ਼ਾਈ

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ 15 ਮਾਰਚ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮਦਿਨ ਮੌਕੇ 117 ਵਿਧਾਨ ਸਭਾਵਾਂ ਪੱਧਰੀ ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀਆਂ ਹੋਣਗੀਆ ਜਿਸਦਾ ਉਦੇਸ਼ ਕਾਂਗਰਸ ਭਜਾਓ, ਪੰਜਾਬ ਬਚਾਓ ਹੋਵੇਗਾ।  ਰੈਲੀ ਦਾ ਨਾਹਰਾ ਹੋਵੇਗਾ ਕਾਲੇ ਕਾਨੂੰਨੋ ਦੇ ਵਿਰੋਧ ਵਿਚ, ਬਹੁਜਨ ਸਮਾਜ ਹੈ ਕਰੋਧ ਮੇ, ਜੋਕਿ ਪੰਜਾਬ ਦੇ ਹਰ ਪਿੰਡ ਦੀ ਹਰ ਗਲੀ ਵਿਚ ਗੂੰਜੇਗਾ।

ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀ 15 ਮਾਰਚ ਨੂੰ 117 ਵਿਧਾਨ ਸਭਾਵਾਂ ਦੇ 3000 ਤੋਂ ਵੱਧ ਪਿੰਡਾ ਅਤੇ 100 ਤੋਂ ਜਿਆਦਾ ਵੱਡੇ ਸ਼ਹਿਰਾਂ ਤੋਂ ਗੁਜਰੇਗੀ।  ਜਿਸ ਵਿਚ ਹਰ ਵਿਧਾਨ ਸਭਾ ਦੇ 30 ਤੋਂ 40 ਪਿੰਡਾਂ ਦਾ ਰੂਟ ਜਿਸ ਵਿਚ ਵਿਚ ਇਕ ਵੱਡਾ ਸ਼ਹਿਰ ਸ਼ਾਮਿਲ ਕਰਕੇ ਰੂਟ ਪਲਾਨ ਕੀਤੇ ਜਾ ਚੁੱਕੇ ਹਨ। ਬਹੁਜਨ ਸਮਾਜ ਪਾਰਟੀ ਪੰਜਾਬ ਦਾ ਵਰਕਰ ਅਤੇ ਲੀਡਰ ਮੋਟਰਸਾਈਕਲ ਹਾਥੀ  ਯਾਤਰਾ ਰਾਹੀਂ ਬਸਪਾ ਪ੍ਰਤੀ ਪੰਜਾਬੀਆਂ ਨੂੰ ਲਾਮਬੰਦ ਕਰੇਗਾ।

bjp bspbjp bspਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਦੇ ਸੰਗਠਨ ਦਾ ਵਿਸਥਾਰ ਢਾਂਚਾ ਬੂਥ ਪੱਧਰ ਤੇ ਬਣਾਉਣ ਦਾ ਕੰਮ ਤੇਜ਼ੀ ਨਾਲ ਚਲ ਪਿਆ ਹੈ ਜੋ ਕਿ ਆਉਂਦੇ 100 ਦਿਨਾਂ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਕਾਂਗਰਸ  ਸਰਕਾਰ ਦਾ ਨਿਕੰਮਾ ਪ੍ਰਸ਼ਾਸ਼ਨ ਤੇ ਭੈੜੀ ਕਾਰਗੁਜ਼ਾਰੀ ਨਾਲ ਪੰਜਾਬ ਸਿਰ ਪਿਛਲੇ ਚਾਰ ਸਾਲਾਂ ਵਿਚ 90 ਹਜ਼ਾਰ ਕਰੋੜ ਤੋਂ ਜਿਆਦਾ ਦਾ ਕਰਜ਼ਾ ਚੜਿਆ ਜੋ ਕਿ ਹੁਣ ਲਗਭਗ 3 ਲੱਖ ਕਰੋੜ ਨੂੰ ਪੁੱਜ ਚੁੱਕਾ ਹੈ, ਇਸ ਪਿੱਛੇ ਅਕਾਲੀ ਭਾਜਪਾ ਤੇ ਕਾਂਗਰਸ ਬਰਾਬਰ ਦੇ ਜਿੰਮੇਵਾਰ ਹਨ।

CM PunjabCM Punjabਅੱਜ ਹਰ ਪੰਜਾਬੀ ਸਿਰ ਇਕ ਲੱਖ ਦਾ ਕਰਜ਼ਾ ਹੀ ਨਹੀਂ ਸਗੋਂ ਪੰਜਾਬ ਦਾ ਹਰ ਨਵਜੰਮਾ ਬੱਚਾ 1 ਲੱਖ ਰੁਪਏ ਦਾ ਕਰਜਾਈ ਜੰਮਦਾ ਹੈ। ਬਸਪਾ ਪੰਜਾਬੀਆ ਨੂੰ ਲਾਮਬੰਦ ਕਰਕੇ ਪੰਜਾਬ ਨੂੰ ਕਰਜਾ ਮੁਕਤ ਕਰਨ ਵਾਲੀਆ ਯੋਜਨਾਵਾਂ ਨਾਲ ਅਤੇ ਉਤਪਾਦਕਤਾ ਦੇ ਸੋਮਿਆਂ ਨੂੰ ਵਿਕਸਤ ਕਰਕੇ ਪੰਜਾਬ ਨੂੰ ਕਰਜ਼ ਜਾਲ ਵਿਚੋਂ ਬਾਹਰ ਕੱਢੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement