
ਤਖ਼ਤੀਆਂ ਉੱਤੇ 'ਇੱਕ ਹੀ ਭੁੱਲ ਕਮਲ ਦਾ ਫੁੱਲ' ਲਿਖਿਆ ਹੋਇਆ ਹੈ
ਨਵੀਂ ਦਿੱਲੀ- ਲੋਕ ਸਭਾ ਚੋਣਾਂ 2019 ਨੂੰ ਲੈ ਕੇ ਬਨਾਰਸ ਵਿਚ ਵਿਸ਼ਵ ਨਾਥ ਮੰਦਿਰ ਦੀ ਇਕ ਗਲੀ ਚਰਚਾ ਵਿਚ ਹੈ ਕਿਉਂਕਿ ਇਸ ਗਲੀ ਦੇ ਦੁਕਾਨਦਾਰਾਂ ਨੇ ਇਕ ਤਖ਼ਤੀ ਲਗਾਈ ਹੋਈ ਹੈ। ਇਹ ਤਖ਼ਤੀ ਦੱਸ ਰਹੀ ਹੈ ਕਿ ਸਾਲ 2014 ਨੂੰ ਇਹ ਲੋਕ ਆਪਣੀ ਭੁੱਲ ਕਬੂਲ ਕਰ ਰਹੇ ਹਨ। ਇਹ ਦੁਕਾਨਦਾਰ ਵਿਸ਼ਵ ਨਾਥ ਮੰਦਿਰ ਦੇ ਧੁੰਦਰਾਜ ਪ੍ਰਵੇਸ਼ ਦੁਆਰ ਤੋਂ ਹੋਲ ਦੁਆਰ ਤੱਕ ਦੇ ਹਨ। ਜਿਹਨਾਂ ਦੀਆਂ ਦੁਕਾਨਾਂ ਚੌੜੀਆਂ ਕਰਨ ਦੀ ਬਜਾਏ ਤੋੜੀਆਂ ਜਾ ਰਹੀਆਂ ਹਨ। ਇਕ ਰਿਪੋਰਟ ਦੇ ਮੁਤਾਬਿਕ 80 ਸਾਲ ਦੇ ਪਰਮੇਸ਼ਰ ਸਿੰਘ ਨੇ ਵੀ ਆਪਣੀ ਦੁਕਾਨ ਤੇ ਇਹ ਤਖ਼ਤੀ ਲਾਈ ਹੋਈ ਹੈ।
ਉਹਨਾਂ ਦਾ 45 ਸਾਲ ਦਾ ਬੇਟਾ ਮਰ ਚੁੱਕਾ ਹੈ ਅਤੇ ਉਹਨਾਂ ਨੇ ਆਪਣੇ ਪਰਿਵਾਰ ਅਤੇ ਚਾਰ ਬੱਚਿਆਂ ਨੂੰ ਪਾਲਣਾ ਹੈ। ਪਰਮੇਸ਼ਰ ਸਿੰਘ ਦੀ ਪੂਜਾ ਸਮੱਗਰੀ ਦੀ ਦੁਕਾਨ ਹੈ। ਧੁੰਦਰਾਜ ਪ੍ਰਵੇਸ਼ ਦੁਆਰ ਤੋਂ ਹੋਲ ਦੁਆਰ ਤੱਕ ਦੀਆਂ ਦੁਕਾਨਾਂ ਵਿਚ ਇਹ ਦੁਕਾਨ ਵੀ ਟੁੱਟ ਰਹੀ ਹੈ। ਦੁਕਾਨਦਾਰ ਪਰਮੇਸ਼ਰ ਨਾਥ ਦਾ ਕਹਿਣਾ ਹੈ ਕਿ 'ਮੇਰਾ ਬੇਟਾ ਮਰ ਚੁੱਕਾ ਹੈ ਅਤੇ ਹੁਣ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੈ ਅਤੇ ਮੇਰਾ ਹੱਥ ਵੀ ਟੁੱਟਿਆ ਹੋਇਆ ਹੈ ਇਸ ਕਰਕੇ ਪਰੇਸ਼ਾਨੀ ਹੋਰ ਵੀ ਵਧ ਗਈ ਹੈ। ਪਰਮੇਸ਼ਰ ਸਿੰਘ ਨੂੰ ਇਕ ਦਿਨ ਵਿਚ ਸਿਰਫ਼ 10 ਜਾਂ 20 ਰੁਪਏ ਦੀ ਹੀ ਕਮਾਈ ਹੁੰਦੀ ਹੈ।
Parmesher Singh
ਪਰਮੇਸ਼ਰ ਸਿੰਘ ਦਾ ਕਹਿਣਾ ਹੈ ਕਿ ਇਕ ਬਾਬਾ ਵਿਸ਼ਵਨਾਥ ਹੀ ਹਨ ਉਹ ਜੋ ਚਾਹੁਣਗੇ ਉਹੀ ਹੋਵੇਗਾ। ਦਰਅਸਲ ਇਸ ਗਲੀ ਵਿਚ ਤਕਰੀਬਨ 60 ਦੁਕਾਨਾਂ ਹਨ ਜਿਹੜੀਆਂ ਕਿ ਤੋੜੀਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਦੁਕਾਨਾਂ ਵਿਸ਼ਵਨਾਥ ਕੌਰੀਡੋਰ ਪ੍ਰੋਜੈਕਟ ਵਿਚ ਨਹੀਂ ਸਗੋਂ ਵਿਸ਼ਵਨਾਥ ਮੰਦਰ ਵਿਸਥਾਰ ਵਿਚ ਟੁੱਟ ਰਹੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਮੁਆਵਜ਼ਾ ਵੀ ਵੱਖ ਹੈ। ਦੁਕਾਨਦਾਰਾਂ ਨੂੰ ਆਪਣੇ ਮੁਆਵਜ਼ੇ ਤੋਂ ਜ਼ਿਆਦਾ ਆਪਣੇ ਬੇਰੁਜ਼ਗਾਰ ਹੋਣ ਦਾ ਦੁੱਖ ਹੈ।
ਉਥੇ ਹੀ , ਦੁਕਾਨਦਾਰ ਧੀਰਜ ਗੁਪਤਾ ਕਹਿੰਦੇ ਹਨ ਕਿ ਜਿਹੜੀ ਰੁਜ਼ਗਾਰ ਦੇਣ ਵਾਲੀ ਸਰਕਾਰ ਹੈ, ਰੁਜ਼ਗਾਰ ਦਾ ਦਾਅਵਾ ਕਰਨ ਵਾਲੀ ਸਰਕਾਰ ਹੈ, ਅੱਜ ਇਸ ਭਵਨ ਨੂੰ ਖਰੀਦ ਕੇ ਲੋਕਾਂ ਨੂੰ ਬੇਦਖ਼ਲ ਕਰ ਰਹੀ ਹੈ। ਇਸ ਲਈ ਅਸੀਂ ਲੋਕਾਂ ਨੇ ਇਹ ਤਖ਼ਤੀ ਲਗਾਈ ਹੈ- 'ਇੱਕ ਹੀ ਭੁੱਲ ਕਮਲ ਦਾ ਫੁੱਲ' ਸਾਡੀ ਮੰਗ ਇਹ ਹੈ ਕਿ ਸਾਡੀ ਦੁਕਾਨ 70-80 ਸਾਲ ਪੁਰਾਣੀ ਹੈ। ਇਸਦੇ ਬਦਲੇ ਸਰਕਾਰ ਸਾਨੂੰ ਰੁਜ਼ਗਾਰ ਲਈ ਨਵੀਂ ਦੁਕਾਨ ਉਪਲੱਬਧ ਕਰਵਾਏ। ਜਿਸਦੇ ਨਾਲ ਅਸੀਂ ਰੁਜ਼ਗਾਰ ਕਰ ਸਕੀਏ।
There Are About 60 Shops That Are Being Broken
ਹਾਲਾਂਕਿ ਬੀਜੇਪੀ ਨੇਤਾ ਕਹਿ ਰਹੇ ਹਨ ਕਿ ਲੋਕਾਂ ਨੇ ਇਹ ਮਕਾਨ ਆਪਣੀ ਇੱਛਾ ਨਾਲ ਦਿੱਤੇ ਹਨ ਅਤੇ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਵੀ ਮਿਲਿਆ ਹੈ। ਪ੍ਰਦੇਸ਼ ਬੀਜੇਪੀ ਦੇ ਬੁਲਾਰੇ ਅਸ਼ੋਕ ਪਾਂਡੇ ਕਹਿੰਦੇ ਹਨ ਕਿ ਕਿਸੇ ਦਾ ਮਕਾਨ ਖੋਇਆ ਨਹੀਂ ਗਿਆ ਹੈ। ਲੋਕਾਂ ਨੂੰ ਉਨ੍ਹਾਂ ਦੇ ਮਕਾਨ ਦਾ ਛੇ ਗੁਣਾ ਮੁਆਵਜ਼ਾ ਦਿੱਤਾ ਗਿਆ ਹੈ। ਲੋਕਾਂ ਨੇ ਕੌਰੀਡੋਰ ਬਣਾਉਣ ਲਈ ਆਪਣੀ ਇੱਛਾ ਨਾਲ ਮਕਾਨ ਦਿੱਤੇ ਹਨ।
ਦੋ ਚਾਰ ਦੁਕਾਨਦਾਰ ਜਿਹਨਾਂ ਨੇ 'ਇੱਕ ਹੀ ਭੁੱਲ ਕਮਲ ਦਾ ਫੁਲ'ਦੀ ਤਖ਼ਤੀ ਲਗਾਈ ਹੋਈ ਹੈ। ਉਹਨਾਂ ਨਾਲ ਨਿਸ਼ਚਿਤ ਤੌਰ ਉੱਤੇ ਗੱਲਬਾਤ ਕੀਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਨੂੰ ਵੀ ਉਚਿਤ ਮੁਆਵਜ਼ਾ ਦਿੱਤਾ ਗਿਆ ਹੈ ਪਰ ਨਿਸ਼ਚਿਤ ਤੌਰ ਉੱਤੇ ਉਨ੍ਹਾਂ ਨਾਲ ਗੱਲ ਕਰਕੇ ਕੋਈ ਹੱਲ ਕੱਢਿਆ ਜਾਵੇਗਾ। ਜਿਸਦੇ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਦੀ ਸਮੱਸਿਆ ਹੱਲ ਹੋ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਸ਼ਵਨਾਥ ਕੌਰੀਡੋਰ ਵਿਚ ਆਉਣ ਵਾਲੀਆਂ ਗਲੀਆਂ ਦੀਆਂ ਅਣਗਿਣਤ ਦੁਕਾਨਾਂ ਟੁੱਟ ਚੁੱਕੀਆਂ ਹਨ।