
ਲੋਕਾਂ ਨੇ ਪਾਣੀ ਨੂੰ ਬਚਾਉਣ ਲਈ ਟੈਂਕੀਆਂ ਨੂੰ ਤਾਲਾ ਲਗਾਉਣਾ ਸ਼ੁਰੂ ਕੀਤਾ
ਨਾਸਿਕ : ਮਹਾਰਾਸ਼ਟਰ ਦੇ ਕਈ ਇਲਾਕਿਆਂ 'ਚ ਇਨੀਂ ਦਿਨੀਂ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਇਥੋਂ ਦੇ ਲੋਕਾਂ ਲਈ ਪਾਣੀ ਸੋਨੇ ਵਾਂਗ ਕੀਮਤੀ ਹੋਇਆ ਪਿਆ ਹੈ। ਹਾਲਾਤ ਇੰਨੇ ਖ਼ਰਾਬ ਹਨ ਕਿ ਨਾਸਿਕ 'ਚ ਪਾਣੀ ਦੀ ਚੋਰੀ ਵੀ ਸ਼ੁਰੂ ਹੋ ਗਈ ਹੈ। ਇਥੇ ਲੋਕਾਂ ਨੂੰ ਮਹੀਨੇ 'ਚ ਇਕ ਵਾਰ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ। ਇਸ ਲਈ ਪਾਣੀ ਦੀ ਚੋਰੀ ਹੋ ਰਹੀ ਹੈ। ਲੋਕਾਂ ਨੇ ਪਾਣੀ ਨੂੰ ਬਚਾਉਣ ਲਈ ਟੈਂਕੀਆਂ ਨੂੰ ਤਾਲਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
300 liters of water stolen at Manmad in Nashik district
ਘਟਨਾ ਨਾਸਿਕ ਦੇ ਮਨਮਾਡ ਕਸਬੇ ਦੀ ਹੈ। ਇਕ ਵਿਅਕਤੀ ਨੇ ਪੁਲਿਸ ਥਾਣੇ 'ਚ ਪਾਣੀ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਸ੍ਰਾਵਸਤੀ ਨਗਰ ਦੇ ਰਹਿਣ ਵਾਲੇ ਵਿਲਾਸ ਅਹੀਰ ਦੇ ਘਰ ਵਾਪਰੀ। ਉਸ ਦੇ ਘਰ ਦੀ ਛੱਤ ਉੱਪਰ ਪਾਣੀ ਦੀ ਟੈਂਕੀ ਲੱਗੀ ਹੋਈ ਹੈ। ਉਸ 'ਚ 500 ਲੀਟਰ ਪਾਣੀ ਸੀ। ਟੈਂਕੀ 'ਚੋਂ 300 ਲੀਟਰ ਪਾਣੀ ਚੋਰੀ ਹੋ ਗਿਆ। ਵਿਲਾਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਟੈਂਕੀ ਦਾ ਪਾਣੀ ਪਿਓਰੀਫ਼ਾਈ ਸੀ। ਪਾਣੀ ਵਾਲੇ ਪਾਣੀ ਦੀ ਜਦੋਂ ਕਮੀ ਆਉਣ ਲੱਗੀ ਤਾਂ ਛੱਤ 'ਤੇ ਜਾ ਕੇ ਵੇਖਿਆ। ਟੈਂਕੀ 'ਚ ਅੱਧਾ ਪਾਣੀ ਬਚਿਆ ਸੀ।
Water Tank - File Photo
ਥਾਣੇ 'ਚ ਵਿਲਾਸ ਦੀ ਸ਼ਿਕਾਇਤ ਨੂੰ ਪੁਲਿਸ ਨੇ ਮਜ਼ਾਕ ਵਜੋਂ ਲਿਆ। ਹਾਲਾਂਕਿ ਵਿਲਾਸ ਨੇ ਇਸ ਨੂੰ ਗੰਭੀਰ ਮਾਮਲਾ ਦੱਸਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਪਾਣੀ ਚੋਰੀ ਦੀ ਸ਼ਿਕਾਇਤ ਕਿਹੜੀ ਧਾਰਾ 'ਚ ਦਰਜ ਕੀਤੀ ਜਾਵੇ। ਵਿਲਾਸ ਨੇ ਕਿਹਾ ਕਿ ਪੁਲਿਸ ਨੂੰ ਪਾਣੀ ਚੋਰੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਅਸੀ ਪਾਣੀ ਦੀ ਟੈਂਕੀ ਨੂੰ ਤਾਲਾ ਲਗਾ ਲਿਆ ਹੈ ਤਾਕਿ ਹੋਰ ਪਾਣੀ ਚੋਰੀ ਨਾ ਹੋਵੇ।