ਲੋਕਾਂ ਵੱਲੋਂ ਵੀ ਈਦ ਘਰੇ ਰਹਿਕੇ ਮਨਾਓਣ ਦੀ ਸਲਾਹ
ਜੰਮੂ ਕਸ਼ਮੀਰ(ਫਿਰਦੌਸ ਕਾਦਰੀ) ਇੱਕ ਸਾਲ ਤੋਂ ਉੱਪਰ ਦੇ ਸਮਾਂ ਬੀਤ ਚੁੱਕਿਆ ਪਰ ਕੋਰੋਨਾ ਕਾਰਨ ਅਜੇ ਵੀ ਸਾਰੇ ਤਿਓਹਾਰ ਹਦਾਇਤਾਂ ਹੇਠ ਮਨਾਏ ਜਾ ਰਹੇ ਹਨ। ਉਥੇ ਹੀ ਈਦ ਮੌਕੇ ਮੇਲੇ ਵਰਗੇ ਰੌਣਕ ਲੱਗਣ ਦੀ ਬਜਾਏ ਸੜਕਾਂ ਤੇ ਸੁੰਨ ਪਸਰੀ ਹੋਈ ਵਿਖਾਈ ਦਿੱਤੀ।
Eid being celebrated under lockout in Jammu and Kashmir
ਧਰਤੀ ਤੇ ਸਵਰਗ ਕਹਾਉਣ ਦਾ ਦਰਜਾ ਪ੍ਰਾਪਤ ਕਰਨ ਵਾਲੇ ਜੰਮੂ ਕਸ਼ਮੀਰ 'ਚ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਸੰਪੂਰਨ ਤਾਲਾਬੰਦੀ ਕੀਤੀ ਗਈ ਹੈ। ਜਿਸ ਦੀ ਲੋਕ ਬਾਖੂਬੀ ਪਾਲਣਾ ਵੀ ਕਰ ਰਹੇ ਹਨ।
Eid being celebrated under lockout in Jammu and Kashmir
ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਸਾਰੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਹਨ ਅਤੇ ਲੋਕਾਂ ਨੂੰ ਲਾਗ ਦੇ ਫੈਲਣ ਦੇ ਵਿਰੁੱਧ ਸਾਵਧਾਨੀ ਉਪਾਅ ਵਜੋਂ ਆਪਣੇ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
Eid being celebrated under lockout in Jammu and Kashmir
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਭਲੇ ਲਈ ਤਾਲਾਬੰਦੀ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਅਜਿਹੀਆਂ ਬਿਮਾਰੀਆਂ ਪ੍ਰਤੀ ਸੁਚੇਤ ਰਹਿਣਾ ਹਮੇਸ਼ਾਂ ਬਿਹਤਰ ਹੁੰਦਾ ਹੈ।
Eid being celebrated under lockout in Jammu and Kashmir
ਜ਼ਿਕਰਯੋਗ ਹੈ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਲੋਕਾਂ ਨੂੰ ਸਖਥ ਹਦਾਇਤਾਂ ਦਿੱਤੀ ਗਈਆਂ ਹਨ ਕਿ ਉਹ ਘਰੇ ਰਹਿਣ ਅਤੇ ਸਿਰਫ ਜ਼ਰੂਰੀ ਸੇਵਾਵਾਂ ਨੂੰ ਵਾਦੀ ਵਿੱਚ ਪ੍ਰਮੁੱਖਤਾ ਦੀ ਤਸਦੀਕ ਤੋਂ ਬਾਅਦ ਕੰਮ ਕਰਨ ਦੀ ਆਗਿਆ ਹੈ।
Eid being celebrated under lockout in Jammu and Kashmir