
ਆਰਥਿਕ ਤੰਗੀ ਦੇ ਬਾਵਜੂਦ ਮਾਪੇ ਅਪਣੇ ਇਕਲੌਤੇ ਪੁੱਤ ਨੂੰ ਰਹੇ ਸੀ ਪੜ੍ਹਾ
ਕੋਟਾ : ਰਾਜਸਥਾਨ ਦੇ ਕੋਟਾ 'ਚ ਖ਼ੁਦਕੁਸ਼ੀ ਕਰਨ ਵਾਲੇ NEET ਦੇ ਵਿਦਿਆਰਥੀ ਦਾ ਸੁਸਾਈਡ ਨੋਟ ਸਾਹਮਣੇ ਆਇਆ ਹੈ। ਇਸ ਵਿਚ ਲਿਖਿਆ ਹੈ ਕਿ ਪਾਪਾ ਮੁਆਫ਼ ਕਰਨਾ, ਤੁਸੀਂ ਮੇਰੀ ਪੜ੍ਹਾਈ ਲਈ ਬਹੁਤ ਕੋਸ਼ਿਸ਼ ਕੀਤੀ। ਪੈਸੇ ਖ਼ਰਚ ਕੀਤੇ। ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਮੈਂ ਨਹੀਂ ਕਰ ਸਕਿਆ। ਪੁਲਿਸ ਨੇ ਸੁਸਾਈਡ ਨੋਟ ਨੂੰ ਕਬਜ਼ੇ ਵਿਚ ਲੈ ਲਿਆ ਹੈ। ਨਵਲੇਸ਼ ਦੀ ਮੌਤ ਦੀ ਸੂਚਨਾ 'ਤੇ ਉਸ ਦੇ ਚਾਚਾ ਸੰਤੋਸ਼ ਕੋਟਾ ਆ ਗਏ। ਸ਼ਨੀਵਾਰ ਨੂੰ ਮ੍ਰਿਤਕ ਦੀ ਲਾਸ਼ ਲੈਣ ਲਈ ਮੁਰਦਾਘਰ ਪਹੁੰਚੇ ਵਿਦਿਆਰਥੀ ਦੇ ਚਾਚਾ ਸੰਤੋਸ਼ ਨੇ ਸੁਸਾਈਡ ਨੋਟ ਦੀ ਜਾਣਕਾਰੀ ਦਿਤੀ। ਚਾਚਾ ਦਿੱਲੀ ਰਹਿੰਦੇ ਹਨ ਤੇ ਰੇਲਵੇ ਵਿਚ ਕੰਮ ਕਰਦੇ ਹਨ।
ਮ੍ਰਿਤਕ ਵਿਦਿਆਰਥੀ ਦੇ ਚਾਚਾ ਸੰਤੋਸ਼ ਨੇ ਦੱਸਿਆ- ਘਟਨਾ ਤੋਂ ਬਾਅਦ ਨਵਲੇਸ਼ ਦੇ ਪਿਤਾ ਸਦਮੇ 'ਚ ਹਨ। ਨਵਲੇਸ਼ ਇਕਲੌਤਾ ਪੁੱਤਰ ਸੀ। ਡੇਢ ਸਾਲ ਪਹਿਲਾਂ ਉਹ ਅਪਣੀ ਮਰਜ਼ੀ ਨਾਲ ਕੋਟਾ ਪੜ੍ਹਨ ਆਇਆ ਸੀ। ਖ਼ੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਉਸ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਅਜਿਹਾ ਕਦਮ ਚੁੱਕੇਗਾ। ਸੰਤੋਸ਼ ਨੇ ਦੱਸਿਆ- ਨਵਲੇਸ਼ ਦੇ ਪਿਤਾ ਅਪਣਾ ਟਰੱਕ ਖੁਦ ਚਲਾਉਂਦੇ ਹਨ।
ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਡੇਢ ਸਾਲ ਪਹਿਲਾਂ ਉਹ ਆਪਣੀ ਮਰਜ਼ੀ ਨਾਲ ਪੜ੍ਹਨ ਲਈ ਕੋਟਾ ਆਇਆ ਸੀ। ਸ਼ੁਰੂ ਵਿਚ, ਇਕ-ਦੋ ਮਹੀਨੇ ਲਈ, ਉਸ ਨੂੰ ਬਹੁਤ ਘੱਟ ਸਮਝ ਆਉਂਦੀ ਸੀ। ਉਦੋਂ ਉਸ ਦੇ ਪਿਤਾ ਨੇ ਕਿਹਾ ਸੀ- ਜੇ ਸਮਝ ਨਹੀਂ ਆਉਂਦੀ ਤਾਂ ਘਰ ਆ ਜਾ। ਨਵਲੇਸ਼ ਨੇ ਦੱਸਿਆ ਕਿ ਪਹਿਲਾਂ ਉਹ ਸਮਝ ਨਹੀਂ ਪਾ ਰਿਹਾ ਸੀ। ਹੁਣ ਮੈਨੂੰ ਸਮਝ ਆਉਣ ਲੱਗੀ। ਨਵਲੇਸ਼ ਮਹੀਨਾ ਕੁ ਪਹਿਲਾਂ ਹੀ ਪਿੰਡ ਆਇਆ ਸੀ। ਫਿਰ ਕੋਟਾ ਵਾਪਸ ਆ ਗਿਆ। ਉਹ ਹਰ ਰੋਜ਼ ਆਪਣੇ ਮਾਪਿਆਂ ਨਾਲ ਗੱਲਬਾਤ ਕਰਦਾ ਸੀ। ਘਟਨਾ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਉਸ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ।