Lok Sabha Elections 2024: ਚੌਥੇ ਪੜਾਅ ਤਹਿਤ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ਦੀਆਂ 96 ਸੀਟਾਂ 'ਤੇ ਵੋਟਿੰਗ ਜਾਰੀ
Published : May 13, 2024, 10:44 am IST
Updated : May 13, 2024, 10:44 am IST
SHARE ARTICLE
Lok Sabha Election 2024 4th phase Voting
Lok Sabha Election 2024 4th phase Voting

ਸਵੇਰੇ 9 ਵਜੇ ਤਕ ਸਾਰੀਆਂ ਲੋਕ ਸਭਾ ਸੀਟਾਂ 'ਤੇ 10.31 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ।

Lok Sabha Elections 2024: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ 'ਚ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀਆਂ 96 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਆਂਧਰਾ ਪ੍ਰਦੇਸ਼ ਦੀਆਂ 175 ਅਤੇ ਓਡੀਸ਼ਾ ਦੀਆਂ 28 ਸੀਟਾਂ 'ਤੇ ਵੀ ਵੋਟਿੰਗ ਹੋ ਰਹੀ ਹੈ।

ਪੱਛਮੀ ਬੰਗਾਲ ਦੇ ਬੋਲਪੁਰ 'ਚ ਵੋਟਿੰਗ ਤੋਂ ਇਕ ਦਿਨ ਪਹਿਲਾਂ ਦੇਰ ਰਾਤ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ਦੀ ਹਤਿਆ ਕਰ ਦਿਤੀ ਗਈ। ਤ੍ਰਿਣਮੂਲ ਕਾਂਗਰਸ ਨੇ ਸੀਪੀਆਈ (ਐਮ) ਦੇ ਸਮਰਥਕਾਂ 'ਤੇ ਬੰਬ ਧਮਾਕੇ ਕਰਨ ਦਾ ਇਲਜ਼ਾਮ ਲਾਇਆ ਹੈ। ਦੁਰਗਾਪੁਰ ਵਿਚ ਭਾਜਪਾ ਅਤੇ ਟੀਐਮਸੀ ਸਮਰਥਕਾਂ ਵਿਚਾਲੇ ਝੜਪ ਹੋਈ ਹੈ। ਬਿਹਾਰ ਦੇ ਮੁੰਗੇਰ 'ਚ ਵੋਟਿੰਗ ਤੋਂ ਪਹਿਲਾਂ ਇਕ ਪੋਲਿੰਗ ਏਜੰਟ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਸਵੇਰੇ 9 ਵਜੇ ਤਕ ਸਾਰੀਆਂ ਲੋਕ ਸਭਾ ਸੀਟਾਂ 'ਤੇ 10.31 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ। ਪੱਛਮੀ ਬੰਗਾਲ 'ਚ ਸੱਭ ਤੋਂ ਵੱਧ 15.24 ਫ਼ੀ ਸਦੀ ਅਤੇ ਜੰਮੂ-ਕਸ਼ਮੀਰ 'ਚ ਸੱਭ ਤੋਂ ਘੱਟ 5.07 ਫ਼ੀ ਸਦੀ ਵੋਟਿੰਗ ਹੋਈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ 'ਚ 9.21 ਫ਼ੀ ਸਦੀ ਅਤੇ ਓਡੀਸ਼ਾ 'ਚ 9.25 ਫ਼ੀ ਸਦੀ ਵੋਟਿੰਗ ਹੋਈ।

ਇਸ ਪੜਾਅ ’ਚ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਅਤੇ ਏ.ਆਈ.ਐਮ.ਆਈ.ਐਮ ਦੇ ਅਸਦੁਦੀਨ ਓਵੈਸੀ ਵਰਗੇ ਕਈ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 

ਲੋਕ ਸਭਾ ਸੀਟਾਂ ਲਈ ਕੁਲ 1,717 ਉਮੀਦਵਾਰ ਮੈਦਾਨ ’ਚ ਹਨ ਅਤੇ 8.73 ਕਰੋੜ ਔਰਤਾਂ ਸਮੇਤ 17.70 ਕਰੋੜ ਤੋਂ ਵੱਧ ਯੋਗ ਵੋਟਰਾਂ ਲਈ 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਹਨ।  ਇਸ ਪੜਾਅ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ (ਕਨੌਜ, ਯੂ.ਪੀ.) ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ (ਬੇਗੂਸਰਾਏ, ਬਿਹਾਰ), ਨਿਤਿਆਨੰਦ ਰਾਏ (ਉਜੀਰਪੁਰ, ਬਿਹਾਰ) ਅਤੇ ਰਾਓਸਾਹਿਬ ਦਾਨਵੇ (ਜਾਲਨਾ, ਮਹਾਰਾਸ਼ਟਰ) ਸ਼ਾਮਲ ਹਨ।

ਇਸ ਤੋਂ ਇਲਾਵਾ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਯੂਸੁਫ ਪਠਾਨ (ਦੋਵੇਂ ਪਛਮੀ ਬੰਗਾਲ ਦੇ ਬਹਿਰਾਮਪੁਰ), ਭਾਜਪਾ ਦੀ ਪੰਕਜਾ ਮੁੰਡੇ (ਬੀਡ, ਮਹਾਰਾਸ਼ਟਰ), ਏ.ਆਈ.ਐਮ.ਆਈ .ਐਮ ਮੁਖੀ ਅਸਦੁਦੀਨ ਓਵੈਸੀ (ਹੈਦਰਾਬਾਦ-ਤੇਲੰਗਾਨਾ) ਅਤੇ ਆਂਧਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵਾਈ ਐਸ ਸ਼ਰਮੀਲਾ (ਕਡਾਪਾ) ਚੋਣ ਮੈਦਾਨ ’ਚ ਹਨ।  

ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਉੱਤਰ ਪ੍ਰਦੇਸ਼ ਦੀ ਖੇੜੀ ਸੀਟ ਤੋਂ ਹੈਟ੍ਰਿਕ ਬਣਾਉਣ ਦੀ ਦੌੜ ’ਚ ਹਨ। ਉਨ੍ਹਾਂ ਦਾ ਬੇਟਾ 2021 ਦੇ ਲਖੀਮਪੁਰੀ ਹਿੰਸਾ ਮਾਮਲੇ ’ਚ ਦੋਸ਼ੀ ਹੈ। ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਵੀ ਪਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਦੁਬਾਰਾ ਸੰਸਦ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੂੰ ਸਵਾਲ ਪੁੱਛਣ ਦੇ ਬਦਲੇ ਨਕਦੀ ਲੈਣ ਲਈ ਲੋਕ ਸਭਾ ਤੋਂ ਕੱਢ ਦਿਤਾ ਗਿਆ ਸੀ। ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਆਸਨਸੋਲ ਤੋਂ ਦੁਬਾਰਾ ਚੋਣ ਲੜ ਰਹੇ ਹਨ, ਜਿੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੀਨੀਅਰ ਆਗੂ ਐਸ.ਐ.ਸ ਆਹਲੂਵਾਲੀਆ ਨਾਲ ਹੈ। ਪਛਮੀ ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਅਤੇ ਤ੍ਰਿਣਮੂਲ ਕਾਂਗਰਸ ਦੇ ਕੀਰਤੀ ਆਜ਼ਾਦ ਬਰਧਮਾਨ-ਦੁਰਗਾਪੁਰ ਤੋਂ ਚੋਣ ਲੜ ਰਹੇ ਹਨ। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਕ 543 ’ਚੋਂ 283 ਸੀਟਾਂ ’ਤੇ ਵੋਟਿੰਗ ਹੋ ਚੁਕੀ ਹੈ। 

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement