
ਬੀਤੇ ਦਿਨ ਭਾਈਯੂਜੀ ਮਹਾਰਾਜ ਵੱਲੋਂ ਖੁਦ ਨੂੰ ਅਪਣੇ ਹੀ ਘਰ ਵਿਚ ਗੋਲੀ ਮਾਰ ਕਿ ਆਤਮ ਹੱਤਿਆ ਕਰ ਲਈ ਗਈ ਸੀ।
ਇੰਦੌਰ, ਬੀਤੇ ਦਿਨ ਭਈਯੂਜੀ ਮਹਾਰਾਜ ਵੱਲੋਂ ਖੁਦ ਨੂੰ ਅਪਣੇ ਹੀ ਘਰ ਵਿਚ ਗੋਲੀ ਮਾਰ ਕਿ ਆਤਮ ਹੱਤਿਆ ਕਰ ਲਈ ਗਈ ਸੀ। ਜਿਸ ਦੌਰਾਨ ਉਨ੍ਹਾਂ ਦੇ ਹੱਥੋਂ ਲਿਖਿਆ ਖ਼ੁਦਕੁਸ਼ੀ ਪੱਤਰ ਵੀ ਮਿਲਿਆ ਸੀ। ਦੱਸ ਦਈਏ ਕਿ ਉਨ੍ਹਾਂ ਨੇ ਖੁਸਕੁਸ਼ੀ ਕਿਸੇ ਮਾਨਸਿਕ ਤਨਾਅ ਦੇ ਕਾਰਨ ਕੀਤੀ ਸੀ ਜੋ ਕਿ ਉਨ੍ਹਾਂ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿਚ ਵੀ ਲਿਖਿਆ ਹੈ।
Bhaiyyuji Maharaj Cremationਉਨ੍ਹਾਂ ਨੇ ਅਪਣੇ ਖ਼ੁਦਕੁਸ਼ੀ ਪੱਤਰ ਵਿਚ ਕਿਸੇ ਵੱਲੋਂ ਕੋਈ ਦਬਾਅ ਦੀ ਕੋਈ ਗੱਲ ਨਹੀਂ ਕੀਤੀ ਸਗੋਂ ਅਪਣੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਪਿੱਛੋਂ ਇੱਕ ਦੂਜੇ ਦਾ ਖ਼ਿਆਲ ਰੱਖਣ ਦੀ ਹੀ ਗੱਲ ਕੀਤੀ ਸੀ। ਭਾਈਯੂ ਮਹਾਰਾਜ ਦੀ ਅੰਤਿਮ ਯਾਤਰਾ ਭਮੋਰੀ ਸ਼ਮਸ਼ਾਨ ਘਾਟ ਉਨ੍ਹਾਂ ਦੇ ਸੰਸਕਾਰ ਲਈ ਪਹੁੰਚ ਗਈ ਹੈ। ਕੁੱਝ ਦੇਰ ਵਿੱਚ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਧੀ ਕੁਹੂ ਉਨ੍ਹਾਂ ਨੂੰ ਮੁਖ ਅਗਨੀ ਦੇ ਸਕਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤ ਦੇਹ ਨੂੰ ਅੰਤਮ ਦਰਸ਼ਨਾਂ ਲਈ ਬਾਪਟ ਚੁਰਾਹੇ ਸਥਿਤ ਉਨ੍ਹਾਂ ਦੇ ਪ੍ਰਭਾਤ ਆਸ਼ਰਮ ਵਿਚ ਰੱਖਿਆ ਗਿਆ ਸੀ। ਉਨ੍ਹਾਂ ਨੇ ਮੰਗਲਵਾਰ ਦੁਪਹਿਰ ਅਪਣੇ ਸਪ੍ਰਿੰਗ ਵੈਲੀ ਸਥਿਤ ਘਰ ਵਿਚ ਆਪਣੇ ਆਪ ਨੂੰ ਗੋਲੀ ਮਾਰਕੇ ਖ਼ੁਦਕੁਸ਼ੀ ਕਰ ਲਈ ਸੀ।
Bhaiyyuji Maharaj Cremationਭਾਈਯੂ ਜੀ ਮਹਾਰਾਜ ਇੰਦੌਰ ਵਿਚ ਉਥੋਂ ਦੇ ਲੋਕਾਂ ਵਿਚ ਕਾਫ਼ੀ ਹਰਮਨ ਪਿਆਰੇ ਹੋਣ ਕਾਰਨ ਉਥੋਂ ਦੇ ਲੋਕਾਂ ਵਿਚ ਅਫ਼ਸੋਸ ਦੀ ਲਹਿਰ ਦੌੜ ਗਈ ਹੈ। ਭਾਈਯੂਜੀ ਮਹਾਰਾਜ ਦੇ ਅੰਤਮ ਸੰਸਕਾਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਲਾਕੇ ਦੀਆਂ ਕਈ ਸਖਸ਼ੀਅਤਾਂ ਪਹੁੰਚੀਆਂ। ਜਿਨ੍ਹਾਂ ਵਿੱਚੋਂ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਮੰਤਰੀ ਪੰਕਜਾ ਮੁੰਡੇ, ਵਿਧਾਇਕ ਰਮੇਸ਼ ਮੇਂਦੋਲਾ, ਕਾਂਗਰਸ ਨੇਤਾ ਕਿਰਪਾਸ਼ੰਕਰ ਸ਼ੁਕਲ, ਇੰਦੌਰ ਦੇ ਸਾਬਕਾ ਨਗਰਪਤੀ ਕ੍ਰਿਸ਼ਣ ਮੁਰਾਰੀ ਮੋਘੇ, ਮਹੇਂਦਰ ਹਾਰਡਿਆ, ਸਾਬਕਾ ਵਿਧਾਇਕ ਤੁਲਸੀ ਸਿਲਾਵਟ, ਅਲਵਰ ਵਿਧਾਇਕ ਨਰੇਂਦਰ ਸ਼ਰਮਾ,
Suicide by Bhaiyyuji Maharajਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦੇ ਓਐਸਡੀ ਸ਼੍ਰੀਕਾਂਤ, ਮੱਧ ਪ੍ਰਦੇਸ਼ ਸਰਕਾਰ ਵਿਚ ਦਰਜਾ ਪ੍ਰਾਪਤ ਮੰਤਰੀ ਕੰਪਿਊਟਰ ਬਾਬਾ, ਕਾਂਗਰਸ ਨੇਤਾ ਸ਼ੋਭਾ ਓਝਾ, ਇੰਦੌਰ ਦੀ ਨਗਰਪਤੀ ਮਾਲਿਨੀ ਗੌੜ, ਕਲੈਕਟਰ ਨਿਸ਼ਾਂਤ ਵਰਵੜੇ ਅਤੇ ਡੀਆਈਜੀ ਹਰਿ ਨਾਰਾਇਣਾਚਾਰੀ ਨੇ ਅੰਤਮ ਸੰਸਕਾਰ ਵਿਚ ਸ਼ਾਮਲ ਹੋ ਕਿ ਭਾਈਯੂਜੀ ਮਹਾਰਾਜ ਸ਼ਰਧਾਂਜਲੀ ਦਿੱਤੀ।