
ਡਾਕਟਰਾਂ ਨੇ ਮਮਤਾ ਬੈਨਰਜੀ ਸਾਹਮਣੇ ਲਾਏ ਨਾਅਰੇ
ਨਵੀਂ ਦਿੱਲੀ: ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਈ ਜ਼ਿਲ੍ਹਿਆਂ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਨੂੰ 4 ਘੰਟਿਆਂ ਦੇ ਅੰਦਰ ਕੰਮ 'ਤੇ ਵਾਪਸ ਜਾਣ ਦੇ ਨਿਰਦੇਸ਼ ਦਿੱਤੇ ਹਨ। ਮਮਤਾ ਦਾ ਆਰੋਪ ਹੈ ਕਿ ਡਾਕਟਰਾਂ ਦੀ ਹੜਤਾਲ ਦੇ ਪਿੱਛੇ ਭਾਜਪਾ ਅਤੇ ਸੀਪੀਐਸ ਦੀ ਸਾਜ਼ਿਸ਼ ਹੈ। ਮਮਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡਾਕਟਰਾਂ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹਨਾਂ ਦੇ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ।
Mamata Benerjee
ਇਸ ਤੋਂ ਪਹਿਲਾਂ ਕੋਲਕਾਤਾ ਦੇ ਸਰਕਾਰੀ ਐਸਐਸੇਐਸ ਹਸਪਤਾਲ ਪਹੁੰਚੇ ਮਮਤਾ ਬੈਨਰਜੀ ਦੇ ਸਾਹਮਣੇ ਦੋ ਡਾਕਟਰਾਂ ਨੇ ਨਾਅਰੇਬਾਜ਼ੀ ਕੀਤੀ। 10 ਜੂਨ ਦੀ ਰਾਤ ਇਕ 77 ਸਾਲ ਦੇ ਬਜ਼ੁਰਗ ਮੁਹੰਮਦ ਸ਼ਾਹਿਦ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਉਹਨਾਂ ਦੇ ਪਰਵਾਰ ਨੇ ਦੋ ਜੂਨੀਅਰ ਡਾਕਟਰਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਹਮਲਾਵਰਾਂ ਦੇ ਵਿਰੁਧ ਕਾਰਵਾਈ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਸਾਰੇ ਜੂਨੀਅਰ ਡਾਕਟਰ ਹੜਤਾਲ 'ਤੇ ਚਲੇ ਗਏ।
Photo
ਏਆਰਐਸ ਦੀ ਓਪੀਡੀ ਦਾ ਕੰਮ ਬੰਦ ਕਰ ਦਿੱਤਾ ਗਿਆ। ਇਸ ਨਾਲ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਹਾਲਾਤ ਦਾ ਜਾਇਜ਼ਾ ਲੈਣ ਕੋਲਕਾਤਾ ਦੇ ਸਰਕਾਰੀ ਹਸਪਤਾਲ ਐਸਐਸਕੇਐਸ ਪਹੁੰਚੇ। ਇੱਥੇ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨ ਕਰ ਰਹੇ ਦੋ ਜੂਨੀਅਰ ਡਾਕਟਰਾਂ ਨੇ ਉਹਨਾਂ ਦੇ ਸਾਹਮਣੇ ਸਾਨੂੰ ਨਿਆਂ ਚਾਹੀਦਾ ਹੈ ਦੇ ਨਾਅਰੇ ਲਗਾਏ।
ਇਸ ਤੋਂ ਬਾਅਦ ਨਾਰਾਜ਼ ਸੀਐਮ ਨੇ ਪ੍ਰਦਰਸ਼ਨ ਕਰ ਰਹੇ ਰਾਜ ਦੇ ਸਾਰੇ ਡਾਕਟਰਾਂ ਨੂੰ 4 ਘੰਟਿਆਂ ਵਿਚ ਕੰਮ 'ਤੇ ਜਾਣ ਦਾ ਨਿਰਦੇਸ਼ ਦਿੱਤਾ ਹੈ। ਮਮਤਾ ਨੇ ਹੜਤਾਲ ਦੇ ਪਿੱਛੇ ਭਾਜਪਾ ਅਤੇ ਖੱਬੇ ਪੱਖੀ ਪਾਰਟੀ ਤੇ ਸਾਜ਼ਿਸ਼ ਦਾ ਆਰੋਪ ਲਗਾਇਆ। ਪੱਛਮ ਬੰਗਾਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਂਸਦ ਅਧੀਰ ਰੰਜਨ ਚੌਧਰੀ ਨੇ 12 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਹੜਤਾਲ ਦੇ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ਪੱਛਮ ਬੰਗਾਲ ਵਿਚ ਸਥਿਤੀ ਗੰਭੀਰ ਬਣੀ ਹੋਈ ਹੈ।