
ਕੈਬਨਿਟ ਵਿਚ ਜਗ੍ਹਾ ਬਣਾਉਣ ਲਈ ਭਾਜਪਾ ਦੀ ਸਹਿਯੋਗੀ...
ਨਵੀਂ ਦਿੱਲੀ: ਗੋਆ ਵਿਚ ਕਾਂਗਰਸ ਦੇ 10 ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕੈਬਨਿਟ ਵਿਚ ਫੇਰਬਦਲ ਕੀਤਾ ਹੈ। ਉਹਨਾਂ 10 ਵਿਚੋਂ 3 ਵਿਧਾਇਕਾਂ ਨੂੰ ਮੰਤਰੀ ਆਹੁਦਾ ਦਿੱਤਾ ਗਿਆ ਹੈ। ਦਸ ਦਈਏ ਕਿ ਹੁਣ 40 ਸੰਸਦੀਂ ਮੈਂਬਰੀ ਸਦਨ ਵਿਚ ਭਾਜਪਾ ਵਿਧਾਇਕਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਕੈਬਨਿਟ ਵਿਚ ਜਗ੍ਹਾ ਬਣਾਉਣ ਲਈ ਭਾਜਪਾ ਦੀ ਸਹਿਯੋਗੀ ਗੋਆ ਫਾਰਵਰਡ ਪਾਰਟੀ ਦੇ 3 ਮੈਂਬਰਾਂ ਅਤੇ ਇਕ ਆਜ਼ਾਦ ਮੈਂਬਰ ਨੂੰ ਮੰਤਰੀ ਆਹੁਦੇ ਤੋਂ ਹਟਾਇਆ ਗਿਆ ਹੈ।
Photo
ਖੇਤਰੀ ਪਾਰਟੀ ਜੀਐਫਪੀ ਨੇ ਸਾਲ 2017 ਵਿਚ ਮਨੋਹਰ ਪਾਰਿਕਰ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਮੁੱਖ ਮੰਤਰੀ ਸਾਵੰਤ ਨੇ 12 ਜੁਲਾਈ ਨੂੰ ਕਿਹਾ ਸੀ ਕਿ ਉਹਨਾਂ ਨੇ ਜੀਐਫਪੀ ਦੇ 3 ਵਿਧਾਇਕਾਂ ਅਤੇ ਇਕ ਆਜ਼ਾਦ ਵਿਧਾਇਕ ਰੋਹਨ ਖੰਟੇ ਤੋਂ ਅਪਣੇ ਅਪਣੇ ਮੰਤਰੀ ਆਹੁਦਿਆਂ ਨੂੰ ਅਸਤੀਫ਼ਾ ਦੇਣ ਨੂੰ ਕਿਹਾ ਹੈ। ਕਾਂਗਰਸ ਛੱਡ ਕੇ ਭਾਜਪਾ ਵਿਚ ਆਏ ਚੰਦਰਕਾਂਤ ਕਾਵਲੇਕਰ, ਫਿਲਿਪ ਨੇਰੀ ਰੋਡ੍ਰਿਗਜ ਅਤੇ ਏਤਾਨਾਸਿਓ ਮੋਨਸੇਰਾਤੇ ਦੇ ਨਾਲ-ਨਾਲ ਵਿਧਾਨ ਸਭਾ ਉਪ ਪ੍ਰਧਾਨ ਮਾਈਕਲ ਲੋਬੋ ਦੁਪਹਿਰ ਤੋਂ ਬਾਅਦ ਰਾਜਭਵਨ ਵਿਚ ਸਹੁੰ ਚੁੱਕਣਗੇ।
3 ਮਹੀਨੇ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਸਾਵੰਤ ਦੁਆਰਾ ਮੰਤਰੀ ਮੰਡਲ ਵਿਚ ਦੂਜਾ ਫੇਰਬਦਲ ਹੈ। ਪਹਿਲੇ ਮੰਤਰੀ ਮੰਡਲ ਫੇਰਬਦਲ ਵਿਚ ਸਾਵੰਤ ਨੇ ਐਮਜੀਪੀ ਤੋਂ ਵੱਖ ਹੋਏ ਵਿਧਾਇਕ ਦੀਪਕ ਪੁਸ਼ਕਰ ਨੂੰ ਮੰਤਰੀ ਬਣਾਇਆ ਸੀ। ਉਸ ਸਮੇਂ ਉਪ ਮੁੱਖ ਮੰਤਰੀ ਸੁਦਿਨ ਧਵਲਿਕਰ ਨੂੰ ਹਟਾਇਆ ਗਿਆ ਸੀ। ਸਾਵੰਤ ਨੇ ਦਸਿਆ ਕਿ ਭਾਜਪਾ ਦੇ ਕੇਂਦਰੀ ਅਗਵਾਈ ਦੇ ਨਿਰਦੇਸ਼ 'ਤੇ ਇਹ ਫ਼ੈਸਲਾ ਲਿਆ ਗਿਆ ਹੈ।
ਜੀਐਫਪੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਵਿਜੇ ਸਰਦੇਸਾਈ ਨੇ ਕਿਹਾ ਸੀ ਕਿ ਦੋਸਤੀਪੂਰਨ ਹੱਲ ਨਾਲ ਇਸ ਸੰਕਟ ਦੇ ਹੱਲ ਦੀ ਉਮੀਦ ਕਰ ਰਹੇ ਹਨ। ਸਰਦੇਸਾਈ ਨੇ ਕਿਹਾ ਸੀ ਕਿ ਗੋਆ ਫਾਰਵਰਡ ਪਾਰਟੀ ਐਨਡੀਏ ਦਾ ਹਿੱਸਾ ਹੈ ਅਤੇ ਭਾਜਪਾ ਦੇ ਰਾਸ਼ਟਰੀ ਅਗਵਾਈ ਨਾਲ ਗੱਲਬਾਤ ਤੋਂ ਬਾਅਦ ਉਹ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਲ ਹੋਈ ਸੀ।