ਗੋਆ : ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ, ਪੱਖ 'ਚ ਪਈਆਂ 20 ਵੋਟਾਂ
Published : Mar 20, 2019, 2:54 pm IST
Updated : Mar 20, 2019, 2:54 pm IST
SHARE ARTICLE
Goa Chief Minister Pramod Sawant wins floor test
Goa Chief Minister Pramod Sawant wins floor test

ਡਾ. ਪ੍ਰਮੋਦ ਸਾਵੰਤ ਦੇ ਪੱਖ 'ਚ 20 ਵੋਟਾਂ ਪਈਆਂ

ਪਣਜੀ : ਗੋਆ ਦੇ ਨਵੇਂ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਬੁਧਵਾਰ ਨੂੰ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿੱਤਾ। 20 ਵਿਧਾਇਕਾਂ ਨੇ ਉਨ੍ਹਾਂ ਦੇ ਪੱਖ 'ਚ ਵੋਟਿੰਗ ਕੀਤੀ। ਵਿਰੋਧ 'ਚ 15 ਵੋਟਾਂ ਪਈਆਂ। ਸੋਮਵਾਰ ਦੇਰ ਰਾਤ 1:50 ਵਜੇ ਪ੍ਰਮੋਦ ਸਾਵੰਤ ਨੇ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਪਰ ਉਨ੍ਹਾਂ ਦੀ ਅਸਲ ਪ੍ਰੀਖਿਆ ਅੱਜ ਹੋਣੀ ਸੀ, ਜਿਸ 'ਚ ਉਹ ਪਾਸ ਹੋ ਗਏ।

Goa Chief Minister Pramod Sawant wins floor test-1Goa Chief Minister Pramod Sawant wins floor test-1

ਜ਼ਿਕਰਯੋਗ ਹੈ ਕਿ ਬਹੁਮਤ ਲਈ 19 ਵਿਧਾਇਕਾਂ ਦੀ ਜ਼ਰੂਰਤ ਸੀ ਪਰ ਭਾਜਪਾ ਦੇ ਪੱਖ 'ਚ 20 ਵੋਟਾਂ ਪਈਆਂ। ਮਹਾਰਾਸ਼ਟਰਵਾਦੀ ਗੋਮਾਂਤਕ ਪਾਟਰੀ, ਗੋਆ ਫਾਰਵਰਡ ਪਾਰਟੀ ਦੇ 3-3 ਅਤੇ 3 ਆਜ਼ਾਦ ਵਿਧਾਇਕਾਂ ਨੇ ਭਾਜਪਾ ਨੇ ਸਮਰਥਨ ਦਿੱਤਾ। ਭਾਜਪਾ ਦੇ 11 ਵਿਧਾਇਕ ਹਨ। ਮਨੋਹਰ ਪਾਰੀਕਰ ਦੇ ਦੇਹਾਂਤ ਮਗਰੋਂ ਗੋਆ 'ਚ ਭਾਜਪਾ ਦੇ ਸਾਥੀਆਂ ਨੇ ਅਗਵਾਈ 'ਤੇ ਸਵਾਲ ਖੜਾ ਕੀਤਾ, ਕਿਉਂਕਿ ਕਈ ਅਜਿਹੀ ਪਾਰਟੀਆਂ ਸਨ ਜਿਨ੍ਹਾਂ ਨੇ ਪਾਰੀਕਰ ਦੇ ਨਾਂ 'ਤੇ ਹੀ ਭਾਜਪਾ ਨੂੰ ਸਮਰਥਨ ਦਿੱਤਾ ਸੀ। ਲਗਾਤਾਰ ਬੈਠਕਾਂ ਤੋਂ ਬਾਅਦ ਡਾ. ਪ੍ਰਮੋਦ ਸਾਵੰਤ ਦੇ ਨਾਂ 'ਤੇ ਮੁਹਰ ਲੱਗੀ ਅਤੇ ਸਾਥੀ ਪਾਰਟੀਆਂ ਨੇ ਵੀ ਸਹਿਮਤੀ ਪ੍ਰਗਟਾਈ। 

ਗੋਆ 'ਚ ਕੁਲ 40 ਵਿਧਾਨ ਸਭਾਵਾਂ ਹਨ ਪਰ 4 ਸੂਬਾ ਸੀਟਾਂ ਖਾਲੀ ਹਨ, ਜਿਨ੍ਹਾਂ 'ਤੇ ਉਪ ਚੋਣਾਂ ਹੋਣਗੀਆਂ। ਇਸ ਲਈ ਗੋਆ 'ਚ 36 ਵਿਧਾਨ ਸਭਾ ਸੀਟਾਂ ਦੇ ਹਿਸਾਬ ਨਾਲ ਹੀ ਬਹੁਮਤ ਤੈਅ ਹੋਇਆ। 

Goa Chief Minister Pramod SawantGoa Chief Minister Pramod Sawant

ਆਯੁਰਵੈਦ ਡਾਕਟਰ ਤੋਂ ਮੁੱਖ ਮੰਤਰੀ ਬਣਨ ਦਾ ਸਫ਼ਰ : ਡਾ. ਪ੍ਰਮੋਦ ਸਾਵੰਤ (45) ਦਾ ਜਨਮ 24 ਅਪ੍ਰੈਲ 1973 ਨੂੰ ਗੋਆ 'ਚ ਹੋਇਆ। ਸੈਂਕਲਿਮ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਆਏ ਡਾ. ਪ੍ਰਮੋਦ ਸਾਵੰਤ ਦਾ ਪੂਰਾ ਨਾਂ ਡਾ. ਪ੍ਰਮੋਦ ਪਾਂਡੂਰੰਗ ਸਾਵੰਤ ਹੈ। ਉਨ੍ਹਾਂ ਦੀ ਮਾਂ ਪਦਮਨੀ ਸਾਵੰਤ ਅਤੇ ਪਿਤਾ ਪਾਂਡੂਰੰਗ ਸਾਵੰਤ ਹਨ। ਪ੍ਰਮੋਦ ਸਾਵੰਤ ਨੇ ਆਯੁਰਵੈਦ ਵਿਚ ਮਹਾਰਾਸ਼ਟਰ ਦੇ ਕੋਲਹਾਪੁਰ ਦੀ ਗੰਗਾ ਐਜੂਕੇਸ਼ਨ ਸੁਸਾਇਟੀ ਤੋਂ ਗ੍ਰੈਜੂਏਸ਼ਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਸੋਸ਼ਲ ਵਰਕ ਵਿਚ ਪੋਸਟ ਗ੍ਰੈਜੂਏਸ਼ਨ ਪੁਣੇ ਦੀ ਤਿਲਕ ਮਹਾਰਾਸ਼ਟਰ ਯੂਨੀਵਰਸਿਟੀ ਤੋਂ ਕੀਤੀ। ਪ੍ਰਮੋਦ ਸਾਵੰਤ ਕਿਸਾਨ ਅਤੇ ਆਯੁਰਵੈਦ ਇਲਾਜ ਵਿਧੀ ਦੇ ਪ੍ਰੈਕਟੀਸ਼ਨਰ ਹਨ। ਪ੍ਰਮੋਦ ਸਾਵੰਤ ਦੀ ਪਤਨੀ ਸੁਲਕਸ਼ਣਾ ਕੈਮਿਸਟਰੀ ਦੀ ਅਧਿਆਪਕਾ ਹਨ। ਇਸ ਦੇ ਨਾਲ ਹੀ ਸੁਲਕਸ਼ਣਾ ਸਾਵੰਤ ਭਾਜਪਾ ਨੇਤਰੀ ਹਨ। ਉਹ ਭਾਜਪਾ ਮਹਿਲਾ ਮੋਰਚਾ ਦੀ ਗੋਆ ਇਕਾਈ ਦੀ ਪ੍ਰਧਾਨ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਡਾ. ਪ੍ਰਮੋਦ ਸਾਵੰਤ ਨੇ 10,058 ਵੋਟ ਹਾਸਲ ਕਰ ਕੇ ਕਾਂਗਰਸ ਦੇ ਧਰਮੇਸ਼ ਪ੍ਰਭੂਦਾਸ ਸਲਗਾਨੀ ਨੂੰ ਹਰਾਇਆ ਸੀ। ਉਨ੍ਹਾਂ ਸਗਲਾਨੀ ਤੋਂ 32 ਫ਼ੀਸਦੀ ਵੱਧ ਵੋਟ ਹਾਸਲ ਕੀਤੇ ਸਨ। 2012 ਦੀਆਂ ਚੋਣਾਂ ਵਿਚ ਪ੍ਰਮੋਦ ਸਾਵੰਤ ਨੇ ਕਾਂਗਰਸ ਦੇ ਪ੍ਰਤਾਪ ਗੌਂਸ ਨੂੰ ਹਰਾਇਆ ਸੀ। ਉਦੋਂ ਸਾਵੰਤ ਨੂੰ 14,255 ਵੋਟਾਂ ਮਿਲੀਆਂ ਸਨ।

Location: India, Goa, Panaji

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement