
ਰਾਮਲਾਲ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ
ਨਵੀਂ ਦਿੱਲੀ: ਰਾਸ਼ਟਰੀ ਸਵੈਸੇਵਕ ਸੰਘ ਵਿਚ ਵੱਡਾ ਬਦਲਾਅ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਮੰਤਰੀ ਰਾਮਲਾਲ ਨੂੰ ਵਾਪਸ ਬੁਲਾਇਆ ਹੈ। ਰਾਮਲਾਲ ਨੂੰ ਆਰਐਸਐਸ ਦੇ ਅਖਿਲ ਭਾਰਤੀ ਸਹਿ ਪ੍ਰਮੁੱਖ ਦੀ ਵਾਗਡੋਰ ਸੌਂਪੀ ਗਈ ਹੈ। ਉਹਨਾਂ ਦੀ ਥਾਂ 'ਤੇ ਬੀ ਸਤੀਸ਼ ਨੂੰ ਰਾਸ਼ਟਰੀ ਸੰਗਠਨ ਮਹਾਮੰਤਰੀ ਬਣਾਇਆ ਜਾ ਸਕਦਾ ਹੈ। ਦਸ ਦਈਏ ਕਿ ਆਰਐਸਐਸ ਦੇ ਇਸ ਬਦਲਾਅ ਨੂੰ ਰਾਮਲਾਲ ਦੀ ਸੰਗਠਨ ਵਿਚ ਮੂਲ ਵਾਪਸੀ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ।
BJP National General Secretary (Organisation), Ramlal, removed from the post and appointed Akhil Bharatiya Sahsampark Pramukh of RSS. V Satish likely to replace him as BJP National General Secretary (Organisation) pic.twitter.com/ZoCjJeGtVC
— ANI (@ANI) July 13, 2019
ਦਸ ਦਈਏ ਕਿ ਰਾਮਲਾਲ ਸਾਲ 2006 ਵਿਚ ਭਾਜਪਾ ਵਿਚ ਸੰਗਠਨ ਜਨਰਲ ਸਕੱਤਰ ਦਾ ਕੰਮ ਦੇਖ ਰਹੇ ਸਨ। ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਮਿਲ ਜਾਣ ਤੋਂ ਬਾਅਦ ਭਾਜਪਾ ਹੁਣ ਨਵੇਂ ਸੰਗਠਨ ਮੰਤਰੀ ਦੀ ਨਿਯੁਕਤੀ ਕਰੇਗੀ। ਭਾਜਪਾ ਵਿਚ ਸੰਗਠਨ ਜਨਰਲ ਸਕੱਤਰ ਆਰਐਸਐਸ ਵੱਲੋਂ ਭੇਜੇ ਜਾਂਦੇ ਹਨ। ਕੇਂਦਰੀ ਅਤੇ ਰਾਜ ਪੱਧਰ ਤੇ ਸੰਗਠਨ ਜਨਰਲ ਸਕੱਤਰ ਦੀ ਨਿਯੁਕਤੀ ਹੁੰਦੀ ਹੈ।
ਇਹਨਾਂ ਦੀ ਜ਼ਿੰਮੇਵਾਰੀ ਸੰਗਠਨ ਨਾਲ ਜੁੜੇ ਫ਼ੈਸਲੇ ਕਰਨੇ ਹੁੰਦੇ ਹਨ। ਇਹ ਆਰਐਸਐਸ ਦੀਆਂ ਸਾਰੀਆਂ ਬੈਠਕਾਂ ਵਿਚ ਹਿੱਸਾ ਲੈਂਦੇ ਹਨ। ਭਾਜਪਾ ਵਿਚ ਪਾਰਟੀ ਪ੍ਰਧਾਨ ਤੋਂ ਬਾਅਦ ਸੰਗਠਨ ਜਨਰਲ ਸਕੱਤਰ ਦਾ ਆਹੁਦਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ।