ਭਾਰਤ ਬ੍ਰਿਟੇਨ ਨਾਲ ਸ਼ੁਰੂਆਤੀ ਵਪਾਰ ਸਮਝੌਤਾ ਕਰਨ ਲਈ ਤਿਆਰ: ਗੋਇਲ
Published : Jul 13, 2020, 10:59 am IST
Updated : Jul 13, 2020, 10:59 am IST
SHARE ARTICLE
 India ready for initial trade deal with UK: Goyal
India ready for initial trade deal with UK: Goyal

ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ, ਬ੍ਰਿਟੇਨ ਨਾਲ ਪੂਰਨ ਮੁਕਤ ਵਪਾਰ ਸਮਝੌਤੇ ਤੋਂ

ਨਵੀਂ ਦਿੱਲੀ, 12 ਜੁਲਾਈ : ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ, ਬ੍ਰਿਟੇਨ ਨਾਲ ਪੂਰਨ ਮੁਕਤ ਵਪਾਰ ਸਮਝੌਤੇ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਇੱਕ ਸ਼ੁਰੂਆਤੀ ਵਪਾਰ ਸਮਝੌਤੇ ’ਤੇ ਗੱਲਬਾਤ ਕਰਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਬ੍ਰਿਟੇਨ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਲਈ ਵਚਨਬੱਧ ਹੈ ਅਤੇ ਦੋਵਾਂ ਦੇਸ਼ਾਂ  ਵਿਚਾਲੇ ਦੁਵੱਲੇ ਵਪਾਰ ’ਚ ਵਾਧੇ ਦੀਆਂ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ। ਗੋਇਲ ਨੇ ਕਿਹਾ ਕਿ ਭਾਰਤ ਫਾਰਮਾ, ਕੱਪੜਾ, ਚਮੜਾ, ਉਦਯੋਗਕ ਮਸ਼ੀਨਰੀ, ਫਰਨੀਚਰ ਅਤੇ ਖਿਡੌਣਿਆਂ ਵਰਗੇ ਖੇਤਰਾਂ ’ਚ ਬ੍ਰਿਟੇਨ ਨਾਲ ਜੁੜ ਸਕਦਾ ਹੈ।

File Photo File Photo

ਉਨ੍ਹਾਂ ਨੇ ਇੰਡੀਅਨ ਗਲੋਬਲ ਵੀਕ 2020 ’ਚ ਕਿਹਾ, ‘‘ਹੁਣ ਬ੍ਰਿਟੇਨ ਨੂੰ ਤੈਅ ਕਰਣਾ ਹੈ, ਮੈਂ ਤਿਆਰ ਹਾਂ ਕਿ ਮੇਰੇ ਅਧਿਕਾਰੀ ਬੈਠਣ ਅਤੇ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਸਵੇਰ ਤੋਂ ਸ਼ਾਮ ਤਕ ਗੱਲ ਕਰਣ ਅਤੇ ਉਨ੍ਹਾਂ ਨੂੰ 15-30 ਦਿਨ ਦਾ ਸਮਾਂ ਦਿਤਾ ਜਾਵੇ ਅਤੇ ਕਿਹਾ ਜਾਵੇ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਛੇਤੀ ਸ਼ੁਰੂ ਕਰਣ ਯੋਗ ਵਸਤਾਂ ਦੀ ਸੂਚੀ ਤੈਅ ਕਰ ਕੇ ਉੱਠਣਾ ਹੈ। ਅਜ਼ਾਦ ਵਪਾਰ ਸਮਝੌਤਾ ਸਾਡਾ ਟੀਚਾ ਹੋਣਾ ਚਾਹੀਦਾ ਹੈ, ਪਰ ਅਸੀਂ ਨਜ਼ਦੀਕੀ ਭਵਿੱਖ ’ਚ ਪੀ.ਟੀ.ਏ. (ਤਰਜੀਹੀ ਵਪਾਰ ਸਮਝੌਤਾ) ਕਰ ਸਕਦੇ ਹਾਂ।    (ਪੀਟੀਆਈ)

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement