ਪੰਜਾਬ ਦੇ AG 'ਤੇ ਹਮਲਾ: 13 ਸਾਲ ਪਹਿਲਾਂ ਇਸੇ ਥਾਂ ਰਾਹੁਲ ਗਾਂਧੀ ਨੂੰ ਵੀ ਬਣਾਇਆ ਗਿਆ ਸੀ ਨਿਸ਼ਾਨਾ
Published : Jul 13, 2022, 8:46 am IST
Updated : Jul 13, 2022, 8:46 am IST
SHARE ARTICLE
Anmol Ratan Sidhu and Rahul Gandhi
Anmol Ratan Sidhu and Rahul Gandhi

ਪੰਜਾਬ ਦੇ ਏਜੀ ਲਾਰੈਂਸ ਬਿਸ਼ਨੋਈ ਦੀ ਦਿੱਲੀ ਵਿਚ ਪਟੀਸ਼ਨ ਦੇ ਵਿਰੋਧ ’ਚ ਸੁਪਰੀਮ ਕੋਰਟ ਵਿਚ ਪੇਸ਼ ਹੋਏ ਸਨ।



ਚੰਡੀਗੜ੍ਹ: ਹਰਿਆਣਾ 'ਚ ਜਿਸ ਥਾਂ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਡਾਕਟਰ ਅਨਮੋਲ ਰਤਨ ਸਿੱਧੂ ਵਾਲੀ ਸ਼ਤਾਬਦੀ 'ਤੇ ਹਮਲਾ ਹੋਇਆ ਸੀ, ਉੱਥੇ ਹੀ ਰਾਹੁਲ ਗਾਂਧੀ ਦੀ ਰੇਲ ਗੱਡੀ 'ਤੇ ਵੀ ਪਥਰਾਅ ਕੀਤਾ ਗਿਆ ਸੀ। ਇਹ ਘਟਨਾ ਸਤੰਬਰ 2009 ਯਾਨੀ 13 ਸਾਲ ਪੁਰਾਣੀ ਹੈ। ਉਦੋਂ ਇਹ ਕਿਹਾ ਗਿਆ ਸੀ ਕਿ ਇਹ ਸ਼ਰਾਰਤ ਕੁਝ ਬੱਚਿਆਂ ਨੇ ਕੀਤੀ ਹੈ। ਹਰਿਆਣਾ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਕਿਹਾ ਸੀ ਕਿ ਉਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।

Anmol Ratan SidhuAnmol Ratan Sidhu

ਹਾਲਾਂਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸੰਦਰਭ 'ਚ ਪੱਥਰਬਾਜ਼ੀ ਨੂੰ ਜ਼ਿਆਦਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੰਜਾਬ ਦੇ ਏਜੀ ਲਾਰੈਂਸ ਬਿਸ਼ਨੋਈ ਦੀ ਦਿੱਲੀ ਵਿਚ ਪਟੀਸ਼ਨ ਦੇ ਵਿਰੋਧ ’ਚ ਸੁਪਰੀਮ ਕੋਰਟ ਵਿਚ ਪੇਸ਼ ਹੋਏ ਸਨ। ਇਹ ਆਮ ਪੱਥਰਬਾਜ਼ੀ ਹੈ ਜਾਂ ਐਡਵੋਕੇਟ ਜਨਰਲ 'ਤੇ ਹਮਲਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Rahul GandhiRahul Gandhi

ਸਤੰਬਰ 2009 ਵਿਚ ਰਾਹੁਲ ਗਾਂਧੀ ਲੁਧਿਆਣਾ ਤੋਂ ਦਿੱਲੀ ਪਰਤ ਰਹੇ ਸਨ। ਉਹ ਗੋਲਡਨ ਸ਼ਤਾਬਦੀ 'ਚ ਯਾਤਰਾ ਕਰ ਰਹੇ ਸਨ। ਇਸ ਦੌਰਾਨ ਰੇਲ ਗੱਡੀ 'ਤੇ ਪਥਰਾਅ ਕੀਤਾ ਗਿਆ। ਰੇਲਗੱਡੀ ਦੇ ਸੀ-2, ਸੀ-4 ਅਤੇ ਸੀ-7 ਕੋਚਾਂ 'ਤੇ ਪਥਰਾਅ ਕੀਤਾ ਗਿਆ ਜਦਕਿ ਰਾਹੁਲ ਗਾਂਧੀ ਸੀ-3 'ਚ ਸਨ। ਪਥਰਾਅ ਕਾਰਨ ਤਿੰਨਾਂ ਡੱਬਿਆਂ ਦੇ ਕੁਝ ਦੇ ਸ਼ੀਸ਼ੇ ਟੁੱਟ ਗਏ ਸਨ।

 Punjab Advocate General Punjab Advocate General

ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ 12mm ਦਾ ਸ਼ੀਸ਼ਾ ਟੁੱਟਿਆ ਹੈ, ਉਸ ਮੁਤਾਬਕ ਪੱਥਰ ਦੀ ਥਾਂ ਕੁਝ ਹੋਰ ਹੋ ਸਕਦਾ ਹੈ। ਹਾਲਾਂਕਿ ਇਹ ਸਪੱਸ਼ਟ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਉਹਨਾਂ ਨੇ ਤੁਰੰਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਮਜ਼ਬੂਤ ​​ਕਰ ਦਿੱਤੀ ਗਈ। ਉਹ ਆਪਣੀ ਪੂਰੀ ਕਾਨੂੰਨੀ ਟੀਮ ਨਾਲ ਦਿੱਲੀ ਤੋਂ ਪਰਤ ਰਹੇ ਸਨ। ਸੁਪਰੀਮ ਕੋਰਟ ਵਿਚ ਉਹ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪਣ ਅਤੇ ਗੈਂਗਸਟਰ ਲਾਰੈਂਸ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਵਿਚ ਹਾਜ਼ਰ ਹੋਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement