
Delhi News : ਰਾਜਸਥਾਨ ’ਚ ਅਜਿਹੀਆਂ ਅਦਾਲਤਾਂ ਦੀ ਗਿਣਤੀ ਇਕ ਤੋਂ ਵਧਾ ਕੇ ਪੰਜ ਕਰ ਦਿਤੀ ਗਈ ਹੈ, ਜਿਸ ’ਚ ਜੋਧਪੁਰ ਦੀ ਇਕ ਅਦਾਲਤ ਵੀ ਸ਼ਾਮਲ ਹੈ।
Delhi News in Punjabi : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਐਤਵਾਰ ਨੂੰ ਕਿਹਾ ਕਿ ਵੱਖ-ਵੱਖ ਸੂਬਿਆਂ ’ਚ ਵਿਸ਼ੇਸ਼ ਪੀ.ਐੱਮ.ਐੱਲ.ਏ ਅਦਾਲਤਾਂ ਦੀ ਹਾਲ ਹੀ ’ਚ ਜਾਰੀ ਨੋਟੀਫਿਕੇਸ਼ਨ ਨਾਲ ਕਾਲੇ ਧਨ ਨੂੰ ਚਿੱਟਾ ਕਰਨ (ਮਨੀ ਲਾਂਡਿਰੰਗ) ਦੇ ਮਾਮਲਿਆਂ ’ਚ ਸੁਣਵਾਈ ’ਚ ਮਹੱਤਵਪੂਰਨ ਤੇਜ਼ੀ ਆਵੇਗੀ।
ਤੇਲੰਗਾਨਾ ’ਚ ਹੁਣ ਕੁਲ 16 ਵਿਸ਼ੇਸ਼ ਅਦਾਲਤਾਂ ਨੂੰ ਨੋਟੀਫਾਈ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਦੋ ਵਿਸ਼ਾਖਾਪਟਨਮ ਲਈ ਹਨ। ਰਾਜਸਥਾਨ ’ਚ ਅਜਿਹੀਆਂ ਅਦਾਲਤਾਂ ਦੀ ਗਿਣਤੀ ਇਕ ਤੋਂ ਵਧਾ ਕੇ ਪੰਜ ਕਰ ਦਿਤੀ ਗਈ ਹੈ, ਜਿਸ ’ਚ ਜੋਧਪੁਰ ਦੀ ਇਕ ਅਦਾਲਤ ਵੀ ਸ਼ਾਮਲ ਹੈ।
ਗੋਆ ’ਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਦਰਜ ਅਪਰਾਧਕ ਮਾਮਲਿਆਂ ’ਚ ਸੁਣਵਾਈ ਸ਼ੁਰੂ ਕਰਨ ਲਈ ਇਕ ਵਿਸ਼ੇਸ਼ ਵਿਸ਼ੇਸ਼ ਅਦਾਲਤ ਨੂੰ ਉੱਤਰੀ ਗੋਆ ’ਚ ਨੋਟੀਫਾਈ ਕੀਤਾ ਗਿਆ ਹੈ। ਈ.ਡੀ. ਨੇ ਕਿਹਾ ਕਿ ਹੁਣ ਤਕ ਗੋਆ ਲਈ ਸਿਰਫ ਇਕ ਅਜਿਹੀ ਵਿਸ਼ੇਸ਼ ਅਦਾਲਤ ਸੀ।
ਈ.ਡੀ. ਮੁਤਾਬਕ ਉਨ੍ਹਾਂ ਸੂਬਿਆਂ ਦੀਆਂ ਅਦਾਲਤਾਂ ਨੂੰ ਨੋਟੀਫਾਈ ਕੀਤਾ ਗਿਆ ਹੈ, ਜਿੱਥੇ ਅਜਿਹੇ ਨਿਆਂਇਕ ਫੋਰਮਾਂ ਦੀ ਗਿਣਤੀ ਨਾਕਾਫੀ ਹੈ, ਜਿਸ ਕਾਰਨ ਮੁਕੱਦਮੇ ਦੀ ਕਾਰਵਾਈ ’ਚ ਦੇਰੀ ਹੋ ਰਹੀ ਹੈ।
ਇਨ੍ਹਾਂ ਵਿਸ਼ੇਸ਼ ਅਦਾਲਤਾਂ ਦੇ ਸ਼ਾਮਲ ਹੋਣ ਨਾਲ ਡਾਇਰੈਕਟੋਰੇਟ (ਈ.ਡੀ.) ਪੀ.ਐਮ.ਐਲ.ਏ. ਮਾਮਲਿਆਂ ਵਿਚ ਮੁਕੱਦਮੇ ਦੀ ਕਾਰਵਾਈ ਵਿਚ ਮਹੱਤਵਪੂਰਨ ਤੇਜ਼ੀ ਲਿਆਉਣ ਦੇ ਯੋਗ ਹੋਵੇਗਾ। ਏਜੰਸੀ ਨੇ ਕਿਹਾ ਕਿ ਇਸ ਪਹਿਲ ਕਦਮੀ ਨਾਲ ਮਨੀ ਲਾਂਡਰਿੰਗ ਦੇ ਮੁਕੱਦਮੇ ’ਚ ਦੇਰੀ ਨੂੰ ਲੈ ਕੇ ਸੰਵਿਧਾਨਕ ਅਦਾਲਤਾਂ ਦੀਆਂ ਚਿੰਤਾਵਾਂ ਦੂਰ ਹੋਣ ਦੀ ਉਮੀਦ ਹੈ।
(For more news apart from New special PMLA courts will speed up money laundering cases: ED News in Punjabi, stay tuned to Rozana Spokesman)