New Delhi : ਅਗਲੇ ਮਹੀਨੇ ਤੋਂ ਦੇਸ਼ ਭਰ ਵਿਚ ਵੋਟਰ ਸੂਚੀ ਦੀ ਸੰਭਾਵਤ ਸੋਧ ਸ਼ੁਰੂ ਹੋਵੇਗੀ
Published : Jul 13, 2025, 7:30 pm IST
Updated : Jul 13, 2025, 7:30 pm IST
SHARE ARTICLE
ਅਗਲੇ ਮਹੀਨੇ ਤੋਂ ਦੇਸ਼ ਭਰ ਵਿਚ ਵੋਟਰ ਸੂਚੀ ਦੀ ਸੰਭਾਵਤ ਸੋਧ ਸ਼ੁਰੂ ਹੋਵੇਗੀ
ਅਗਲੇ ਮਹੀਨੇ ਤੋਂ ਦੇਸ਼ ਭਰ ਵਿਚ ਵੋਟਰ ਸੂਚੀ ਦੀ ਸੰਭਾਵਤ ਸੋਧ ਸ਼ੁਰੂ ਹੋਵੇਗੀ

New Delhi : ਚੋਣ ਕਮਿਸ਼ਨ ਨੇ ਫੀਲਡ ਮਸ਼ੀਨਰੀ ਸਰਗਰਮ ਕੀਤੀ

New Delhi in Punjabi : ਚੋਣ ਕਮਿਸ਼ਨ ਨੇ ਬਿਹਾਰ ਦੀ ਤਰ੍ਹਾਂ ਅਗਲੇ ਮਹੀਨੇ ਵੀ ਦੇਸ਼ ਭਰ ’ਚ ਵਿਸ਼ੇਸ਼ ਸੋਧ (ਐਸ.ਆਈ.ਆਰ.) ਲਾਗੂ ਕਰਨ ਲਈ ਸੂਬਿਆਂ ’ਚ ਅਪਣੀ ਚੋਣ ਮਸ਼ੀਨਰੀ ਨੂੰ ਸਰਗਰਮ ਕਰ ਦਿਤਾ ਹੈ।

ਇਹ ਕਦਮ ਉਦੋਂ ਚੁਕਿਆ ਗਿਆ ਹੈ ਜਦੋਂ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਐਸ.ਆਈ.ਆਰ. ਨੂੰ ‘ਸੰਵਿਧਾਨਕ ਆਦੇਸ਼’ ਕਿਹਾ ਸੀ ਅਤੇ ਚੋਣ ਕਮਿਸ਼ਨ ਨੂੰ ਬਿਹਾਰ ਵਿਚ ਇਸ ਅਭਿਆਸ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿਤੀ ਸੀ। 

ਕਈ ਵਿਰੋਧੀ ਪਾਰਟੀਆਂ ਅਤੇ ਹੋਰਾਂ ਨੇ ਇਸ ਸੋਧ ਨੂੰ ਚੁਨੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਕਿਹਾ ਸੀ ਕਿ ਇਹ ਯੋਗ ਨਾਗਰਿਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦੇਵੇਗਾ। 

ਕੁੱਝ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਅਪਣੇ ਸੂਬਿਆਂ ਵਿਚ ਹੋਈ ਆਖਰੀ ਐਸ.ਆਈ.ਆਰ. ਤੋਂ ਬਾਅਦ ਪ੍ਰਕਾਸ਼ਤ ਵੋਟਰ ਸੂਚੀ ਜਾਰੀ ਕਰਨੀ ਸ਼ੁਰੂ ਕਰ ਦਿਤੀ ਹੈ। 

ਦਿੱਲੀ ਦੇ ਸੀ.ਈ.ਓ. ਦੀ ਵੈੱਬਸਾਈਟ ਉਤੇ 2008 ਦੀ ਵੋਟਰ ਸੂਚੀ ਹੈ ਜਦੋਂ ਕੌਮੀ ਰਾਜਧਾਨੀ ਵਿਚ ਆਖਰੀ ਤੀਬਰ ਸੋਧ ਹੋਈ ਸੀ। ਉੱਤਰਾਖੰਡ ’ਚ, ਆਖਰੀ ਐਸ.ਆਈ.ਆਰ. 2006 ਵਿਚ ਹੋਇਆ ਸੀ ਅਤੇ ਉਸ ਸਾਲ ਦੀ ਵੋਟਰ ਸੂਚੀ ਹੁਣ ਰਾਜ ਸੀ.ਈ.ਓ. ਦੀ ਵੈੱਬਸਾਈਟ ਉਤੇ ਹੈ। 

ਸੂਬਿਆਂ ਵਿਚ ਆਖਰੀ ਐਸ.ਆਈ.ਆਰ. ਕੱਟ ਆਫ ਤਰੀਕਾਂ ਵਜੋਂ ਕੰਮ ਕਰੇਗਾ ਕਿਉਂਕਿ ਬਿਹਾਰ ਦੀ 2003 ਦੀ ਵੋਟਰ ਸੂਚੀ ਦੀ ਵਰਤੋਂ ਚੋਣ ਕਮਿਸ਼ਨ ਵਲੋਂ ਤੀਬਰ ਸੋਧ ਲਈ ਕੀਤੀ ਜਾ ਰਹੀ ਹੈ। ਜ਼ਿਆਦਾਤਰ ਸੂਬਿਆਂ ਨੇ 2002 ਅਤੇ 2004 ਦੇ ਵਿਚਕਾਰ ਵੋਟਰ ਸੂਚੀਆਂ ਦੀ ਸੋਧ ਕੀਤੀ। 

ਇਕ ਅਧਿਕਾਰੀ ਨੇ ਸੁਝਾਅ ਦਿਤਾ ਕਿ ਚੋਣ ਅਥਾਰਟੀ 28 ਜੁਲਾਈ ਤੋਂ ਬਾਅਦ ਦੇਸ਼ ਵਿਆਪੀ ਅਭਿਆਸ ਉਤੇ ਅੰਤਿਮ ਫੈਸਲਾ ਲਵੇਗੀ ਜਦੋਂ ਬਿਹਾਰ ਐਸ.ਆਈ.ਆਰ. ਮਾਮਲਾ ਸੁਪਰੀਮ ਕੋਰਟ ਵਿਚ ਦੁਬਾਰਾ ਸੁਣਵਾਈ ਲਈ ਆਵੇਗਾ। 

ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਵਿਦੇਸ਼ੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜਨਮ ਸਥਾਨ ਦੀ ਜਾਂਚ ਕਰ ਕੇ ਹਟਾਉਣ ਲਈ ਪੂਰੇ ਭਾਰਤ ਵਿਚ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਸਮੀਖਿਆ ਕਰੇਗਾ। 

ਬਿਹਾਰ ’ਚ ਇਸ ਸਾਲ ਚੋਣਾਂ ਹੋਣੀਆਂ ਹਨ ਜਦਕਿ ਇਨ੍ਹਾਂ ਪੰਜ ਹੋਰ ਸੂਬਿਆਂ ਅਸਾਮ, ਕੇਰਲ, ਪੁਡੂਚੇਰੀ, ਤਾਮਿਲਨਾਡੂ ਅਤੇ ਪਛਮੀ ਬੰਗਾਲ ’ਚ 2026 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।  ਇਹ ਕਦਮ ਬੰਗਲਾਦੇਸ਼ ਅਤੇ ਮਿਆਂਮਾਰ ਸਮੇਤ ਵੱਖ-ਵੱਖ ਸੂਬਿਆਂ ਵਿਚ ਗੈਰ-ਕਾਨੂੰਨੀ ਵਿਦੇਸ਼ੀ ਪ੍ਰਵਾਸੀਆਂ ਉਤੇ ਕਾਰਵਾਈ ਦੇ ਮੱਦੇਨਜ਼ਰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 

(For more news apart from possible revision voter list across country will begin next month News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement