ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਯੂਪੀ 'ਚ 250 ਲੋਕਾਂ ਨੇ ਕਰਵਾਇਆ ਮੁੰਡਨ 
Published : Aug 13, 2018, 4:34 pm IST
Updated : Aug 13, 2018, 4:34 pm IST
SHARE ARTICLE
250 people get tonsured to demand separate Bundelkhand state
250 people get tonsured to demand separate Bundelkhand state

ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਵੰਡਿਆ ਬੁੰਦੇਲਖੰਡ ਨੂੰ ਵੱਖ ਰਾਜ ਐਲਾਨ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 46 ਦਿਨ ਤੋਂ ਮਹੋਬਾ ਜਿਲ੍ਹਾ ਮੁੱਖ ਸਫ਼ਤਰ ਵਿਚ...

ਝਾਂਸੀ : ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਵੰਡਿਆ ਬੁੰਦੇਲਖੰਡ ਨੂੰ ਵੱਖ ਰਾਜ ਐਲਾਨ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 46 ਦਿਨ ਤੋਂ ਮਹੋਬਾ ਜਿਲ੍ਹਾ ਮੁੱਖ ਸਫ਼ਤਰ ਵਿਚ ਭੁੱਖ ਹੜਤਾਲ 'ਤੇ ਬੈਠੇ ਬੁੰਦੇਲੀ ਸਮਾਜ ਸੰਗਠਨ ਦੇ ਸਮਰਥਨ ਵਿਚ ਢਾਈ ਸੌ ਲੋਕਾਂ ਨੇ ਅਪਣੇ ਸਿਰ ਦਾ ਮੁੰਡਨ ਕਰਵਾਇਆ। ਮੁੰਡਣ ਕਰਾਉਣ ਵਾਲੇ ਲੋਕਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਉਤੇ ਵਚਨ ਖਿਲਾਫੀ ਦਾ ਇਲਜ਼ਾਮ ਲਗਾਇਆ।

250 people get tonsured to demand separate Bundelkhand state250 people get tonsured to demand separate Bundelkhand state

ਬੁੰਦੇਲੀ ਸਮਾਜ ਸੰਗਠਨ ਦੇ ਕੋਆਰਡੀਨੇਟਰ ਤਾਰਾ ਪਾਟਕਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਵੰਡਿਆ ਬੁੰਦੇਲਖੰਡ ਨੂੰ ਵੰਡਿਆ ਰਾਜ ਐਲਾਨ ਕੀਤੇ ਜਾਣ ਲਈ ਪਿਛਲੇ 46 ਦਿਨ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਸੰਗਠਨ ਦਾ ਇਲਜ਼ਾਮ ਹੈ ਕਿ ਭਾਜਪਾ ਦੀ ਅਗੁਵਾਈ ਵਾਲੇ ਕੇਂਦਰ ਅਤੇ ਦੋਹਾਂ ਪ੍ਰਦੇਸ਼ਾਂ ਦੀ ਰਾਜ ਸਰਕਾਰਾਂ ਅਪਣੇ ਚੁਣਾਵੀ ਵਾਅਦਿਆਂ ਤੋਂ ਮੁੱਕਰ ਗਈਆਂ ਹਨ। ਪਾਟਕਰ ਨੇ ਕਿਹਾ ਕਿ ਜਦੋਂ ਤੱਕ ਝਾਰਖੰਡ, ਉਤਰਾਖੰਡ, ਤੇਲੰਗਾਨਾ ਅਤੇ ਛੱਤੀਸਗੜ੍ਹ ਦੀ ਤਰ੍ਹਾਂ ਬੁੰਦੇਲਖੰਡ ਨੂੰ ਵੱਖ ਰਾਜ ਐਲਾਨ ਨਹੀਂ ਕੀਤਾ ਜਾਂਦਾ, ਤੱਦ ਤੱਕ ਬੁੰਦੇਲਖੰੜ ਦੇ ਕਿਸਾਨ, ਮਜਦੂਰ ਅਤੇ ਕਰਮਚਾਰੀਆਂ ਨੂੰ ‘ਕਰਜ਼’ ਅਤੇ ‘ਮਰਜ’ ਦੀ ਬਿਮਾਰੀ ਤੋਂ ਮੁਕਤੀ ਨਹੀਂ ਮਿਲੇਗੀ।

250 people get tonsured to demand separate Bundelkhand state250 people get tonsured to demand separate Bundelkhand state

ਪਾਟਕਰ ਨੇ ਕਿਹਾ ਕਿ ‘ਝਾਂਸੀ ਦੀ ਸਾਂਸਦ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਪਿਛਲੀ ਲੋਕਸਭਾ ਦੀ ਅਪਣੀ ਹਰ ਚੁਣਾਵੀ ਜਨਸਭਾਵਾਂ ਵਿਚ ਕੇਂਦਰ ਵਿਚ ਭਾਜਪਾ ਦੇ ਅਗੁਵਾਈ ਵਿਚ ਸਰਕਾਰ ਬਣਨ 'ਤੇ ਬੁੰਦੇਲਖੰਡ ਨੂੰ ਵੱਖ ਰਾਜ ਐਲਾਨ ਕੀਤੇ ਜਾਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਅਪਣਾ ਵਾਅਦਾ ਭੁੱਲ ਚੁੱਕੀ ਹੈ। ਪਾਟਕਰ ਨੇ ਦੱਸਿਆ ਕਿ ਕੱਲ ਵੱਖਰੇ ਬੁੰਦੇਲਖੰਡ ਰਾਜ ਦੀ ਮੰਗ ਦੇ ਸਮਰਥਨ ਵਿਚ ਆਲਹਾ ਚੈਕ ਦੇ ਕੋਲ ਡਾ ਅੰਬੇਡਕਰ ਪਾਰਕ ਵਿਚ 250 ਸਮਰਥਕਾਂ ਨੇ ਅਪਣੇ ਸਿਰ ਦਾ ਮੁੰਡਨ ਕਰਵਾ ਕੇ ਵਾਲ ਦਾਨ ਕੀਤੇ ਹਨ। ਇਸ ਕੰਮ ਲਈ ਦਸ ਨਾਈ ਲਗਾਏ ਗਏ ਜੋ ਤਿੰਨ ਘੰਟੀਆਂ ਵਿਚ ਢਾਈ ਸੌ ਸਮਰਥਕਾਂ ਦਾ ਮੁੰੜਨ ਕਰ ਪਾਏ। 

250 people get tonsured to demand separate Bundelkhand state250 people get tonsured to demand separate Bundelkhand state

ਭੁੱਖ ਹੜਤਾਲ 'ਤੇ ਬੈਠੇ ਜਿਲ੍ਹਾ ਐਡਵੋਕੇਟ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਨੰਦਨ ਯਾਦਵ  ਨੇ ਦੱਸਿਆ ਕਿ ਨਿਵੇਕਲਾ ਬੁੰਦੇਲਖੰਡ ਰਾਜ ਦੇ ਸਮਰਥਨ ਵਿਚ ਕਈ ਸਮਾਜਕ ਸੰਗਠਨ 'ਚ ਹਿਸਾ ਲੈ ਰਹੇ ਹਨ ਅਤੇ ਇਹ ਅੰਦੋਲਨ ਅੰਤਮ ਸਿੱਟਾ ਆਉਣ ਤੱਕ ਚੱਲੇਗਾ। ਕਿਸਾਨਾਂ ਦੇ ਸੰਗਠਨ ‘ਬੁੰਦੇਲਖੰਡ ਕਿਸਾਨ ਯੂਨੀਅਨ’ ਦੇ ਕੇਂਦਰੀ ਪ੍ਰਧਾਨ ਵਿਮਲ ਕੁਮਾਰ ਸ਼ਰਮਾ ਪਹਿਲਾਂ ਹੀ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਅਗਲੀ 20 ਸਤੰਬਰ ਨੂੰ ਹਰ ਇਕ ਜਿਲ੍ਹਾ ਮੁੱਖ ਦਫ਼ਤਰ ਵਿਚ ਵੱਡਾ ਪ੍ਰਦਰਸ਼ਨ ਅਤੇ ਸੜਕ ਜਾਮ ਕੀਤੇ ਜਾਣ ਦਾ ਐਲਾਨ ਕਰ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement