
ਤਿਹਾੜ ਜੇਲ 'ਚ ਹੀ ਮਨਾਉਣਾ ਪਵੇਗਾ Birthday
ਨਵੀਂ ਦਿੱਲੀ : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ (73) ਦੀ ਆਤਮ ਸਮਰਪਣ ਵਾਲੀ ਅਰਜ਼ੀ ਨੂੰ ਖਾਰਜ਼ ਕਰ ਦਿੱਤਾ ਹੈ। ਚਿਦੰਬਰਮ ਨੇ ਆਈਐਨਐਕਸ ਮੀਡੀਆ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਆਤਮ ਸਮਰਪਣ ਕਰਨ ਲਈ ਇਕ ਅਰਜ਼ੀ ਦਿੱਤੀ ਸੀ। ਚਿਦੰਬਰਮ ਇਸ ਸਮੇਂ ਸੀਬੀਆਈ ਮਾਮਲੇ 'ਚ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ 'ਚ ਬੰਦ ਹਨ।
P. Chidambaram
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਅਦਾਲਤ ਨੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਫ਼ੈਸਲਾ ਸ਼ੁਕਰਵਾਰ ਤਕ ਸੁਰੱਖਿਅਤ ਰੱਖ ਲਿਆ ਸੀ। ਈ.ਡੀ. ਦੇ ਧਨ ਸੋਧ ਮਾਮਲੇ 'ਚ ਆਤਮ ਸਮਰਪਣ ਲਈ ਚਿਦੰਬਰਮ ਦੀ ਪਟੀਸ਼ਨ 'ਤੇ ਅਦਾਲਤ ਸੁਣਵਾਈ ਕਰ ਰਹੀ ਸੀ। ਹਾਲਾਂਕਿ ਈ.ਡੀ. ਨੇ ਚਿਦੰਬਰਮ ਦੀ ਪਟੀਸ਼ਨ ਦਾ ਵਿਰੋਧ ਕੀਤਾ। ਉਨ੍ਹਾਂ ਦੀ ਪਟੀਸ਼ਨ ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਖਾਰਜ਼ ਕੀਤੀ। ਈ.ਡੀ. ਨੇ ਅਦਾਲਤ ਨੂੰ ਵੀਰਵਾਰ ਨੂੰ ਦਸਿਆ ਸੀ ਕਿ ਆਈ.ਐਨ.ਐਕਸ. ਮੀਡੀਆ ਧਨ ਸੋਧ ਮਾਮਲੇ 'ਚ ਚਿਦੰਬਰਮ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ ਅਤੇ ਸਹੀ ਸਮਾਂ ਆਉਣ 'ਤੇ ਅਜਿਹਾ ਕੀਤਾ ਜਾਵੇਗਾ। ਚਿਦੰਬਰਮ ਦੇ ਵਕੀਲ ਨੇ ਕਿਹਾ ਸੀ ਕਿ ਈ.ਡੀ. ਦੀ ਦਲੀਲ ਮੰਦਭਾਗੀ ਹੈ ਅਤੇ ਉਸ ਦੀ ਮੰਸ਼ਾ ਚਿਦੰਬਰਮ ਨੂੰ ਪ੍ਰੇਸ਼ਾਨ ਕਰਨ ਦੀ ਹੈ।
P Chidambaram
ਉਧਰ ਚਿਦੰਬਰਮ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਈ.ਡੀ. ਕਾਂਗਰਸ ਨੇਤਾ ਨੂੰ ਗ੍ਰਿਫ਼ਤਾਰ ਕਰਨ ਲਈ 21 ਅਗਸਤ ਨੂੰ ਉਨ੍ਹਾਂ ਦੇ ਘਰ ਪਹੁੰਚੀ ਸੀ ਪਰ ਹੁਣ ਉਹ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਰੱਖਣ ਲਈ ਅਜਿਹਾ ਕਰਨਾ ਚਾਹੁੰਦੀ ਹੈ। ਉਨ੍ਹਾਂ ਅਦਾਲਤ ਨੂੰ ਇਹ ਵੀ ਕਿਹਾ ਕਿ ਚਿਦੰਬਰਮ ਜਦੋਂ ਚਾਹੁੰਣ ਆਤਮ ਸਮਰਪਣ ਕਰ ਸਕਦੇ ਹਨ, ਉਹ ਉਨ੍ਹਾਂ ਦਾ ਅਧਿਕਾਰ ਹੈ।
P Chidambaram
16 ਸਤੰਬਰ ਨੂੰ ਪੀ. ਚਿਦੰਬਰਮ 74 ਸਾਲ ਦੇ ਹੋ ਜਾਣਗੇ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਪਣਾ ਜਨਮ ਦਿਨ ਤਿਹਾੜ ਜੇਲ 'ਚ ਹੀ ਮਨਾਉਣਾ ਪਵੇਗਾ।