
ਓਡੀਸ਼ਾ ਦੇ ਢੇਨਕਨਾਲ ਜ਼ਿਲ੍ਹੇ ਵਿਚ ਸਥਿਤ ਰਾਠੀਪਾਲ ਪ੍ਰਾਇਮਰੀ ਸਕੂਲ ਵਿਚ ਬਿਨੋਦਿਨੀ ਸਾਮਲ ਨਾਂਅ ਦੀ ਇਕ ਅਧਿਆਪਕਾ ਹੈ ਜੋ ਪਿਛਲੇ 11 ਸਾਲਾਂ ਤੋਂ ਸਕੂਲ ਵਿਚ ਪੜ੍ਹਾ ਰਹੀ ਹੈ।
ਓਡੀਸ਼ਾ: ਓਡੀਸ਼ਾ ਦੇ ਢੇਨਕਨਾਲ ਜ਼ਿਲ੍ਹੇ ਵਿਚ ਸਥਿਤ ਰਾਠੀਪਾਲ ਪ੍ਰਾਇਮਰੀ ਸਕੂਲ ਵਿਚ ਬਿਨੋਦਿਨੀ ਸਾਮਲ ਨਾਂਅ ਦੀ ਇਕ ਅਧਿਆਪਕਾ ਹੈ ਜੋ ਪਿਛਲੇ 11 ਸਾਲਾਂ ਤੋਂ ਸਕੂਲ ਵਿਚ ਪੜ੍ਹਾ ਰਹੀ ਹੈ। ਬਿਨੋਦਿਨੀ ਪਹਿਲੀ ਤੋਂ ਤੀਸਰੀ ਜਮਾਤ ਦੇ ਬੱਚਿਆ ਨੂੰ ਪੜਾਉਂਦੀ ਹੈ। ਇੰਨੇ ਲੰਬੇ ਸਮੇਂ ਦੌਰਾਨ ਸ਼ਾਇਦ ਹੀ ਇਹਨਾਂ ਨੇ ਕੋਈ ਛੁੱਟੀ ਲਈ ਹੋਵੇ। ਬੇਸ਼ੱਕ ਮੌਸਮ ਬਰਸਾਤ ਦਾ ਹੋਵੇ ਜਾਂ ਗਰਮੀ ਦਾ। ਉਹ ਹਮੇਸ਼ਾਂ ਸਮੇਂ ‘ਤੇ ਸਕੂਲ ਪਹੁੰਚਦੀ ਹੈ।
ਸਿਰਫ਼ ਇੰਨਾ ਹੀ ਨਹੀਂ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਿਨੋਦਿਨੀ ਰੋਜ਼ਾਨਾ ਸਕੂਲ ਪਹੁੰਚਣ ਲਈ ਨਦੀ ਪਾਰ ਕਰਦੀ ਹੈ ਜਦਕਿ ਨਦੀ ਦਾ ਪਾਣੀ ਉਹਨਾਂ ਦੀ ਗਰਦਨ ਤੱਕ ਭਰਿਆ ਰਹਿੰਦਾ ਹੈ। 49 ਸਾਲ ਦੀ ਬਿਨੋਦਿਨੀ ਸਾਲ 2008 ਤੋਂ ਪੜ੍ਹਾ ਰਹੀ ਹੈ। ਬਾਰਿਸ਼ ਦੇ ਦਿਨਾਂ ਵਿਚ ਇਸ ਅਧਿਆਪਕਾ ਨੂੰ ਨਦੀ ਵਿਚੋਂ ਲੰਘਣਾ ਪੈਂਦਾ ਹੈ।
ਇਕ ਰਿਪੋਰਟ ਮੁਕਾਬਕ ਬਿਨੋਦਿਨੀ ਦੀ ਅਧਿਆਪਕ ਦੇ ਤੌਰ ‘ਤੇ ਪਹਿਲੀ ਸੈਲਰੀ 1700 ਰੁਪਏ ਸੀ, ਜੋ ਹੁਣ 27 ਹਜ਼ਾਰ ਰੁਪਏ ਹੋ ਗਈ ਹੈ। ਬੀਤੇ ਕੁਝ ਦਿਨਾਂ ਪਹਿਲਾਂ ਹੀ ਬਿਨੋਦਿਨੀ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਸੀ, ਜਿਸ ਵਿਚ ਉਹ ਗਰਦਨ ਤੱਕ ਪਾਣੀ ਵਾਲੀ ਨਦੀ ਪਾਰ ਕਰ ਰਹੀ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਕੰਮ ਤੋਂ ਜ਼ਰੂਰੀ ਕੋਈ ਚੀਜ਼ ਨਹੀਂ ਹੈ।
ਬਿਨੋਦਿਨੀ ਦਾ ਕਹਿਣਾ ਹੈ ਕਿ ਉਹ ਸਕੂਲ ਦੀ ਅਲਮਾਰੀ ਵਿਚ ਇਕ ਜੋੜਾ ਕੱਪੜਿਆਂ ਦਾ ਰੱਖਦੀ ਹੈ। ਤਾਂ ਜੋ ਨਦੀ ਪਾਰ ਕਰਨ ਤੋਂ ਬਾਅਦ ਉਹ ਅਪਣੇ ਗਿੱਲੇ ਕੱਪੜੇ ਬਦਲ ਸਕੇ। ਪ੍ਰਾਇਮਰੀ ਸਕੂਲ ਵਿਚ ਬਿਨੋਦਿਨੀ 53 ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਹਨਾਂ ਦੇ ਘਰ ਤੋਂ ਇਹ ਸਕੂਲ ਕਰੀਬ ਤਿੰਨ ਕਿਲੋਮੀਟਰ ਦੂਰ ਹੈ। ਕੁੱਝ ਸਮੇਂ ਪਹਿਲਾਂ ਇਸ ਨਦੀ ‘ਤੇ 40 ਮੀਟਰ ਚੌੜਾ ਪੁਲ ਬਣਾਉਣ ਦਾ ਪ੍ਰਸਤਾਵ ਆਇਆ ਸੀ, ਜਿਸ ‘ਤੇ ਹੁਣ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।