ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਬਾਇਓ ਡੀਕੰਪੋਜ਼ਰ ਪਾਉਣ ਦਾ ਨਿਰਦੇਸ਼ ਦੇਵੇ ਕੇਂਦਰ- ਕੇਜਰੀਵਾਲ
Published : Sep 13, 2021, 3:43 pm IST
Updated : Sep 13, 2021, 3:43 pm IST
SHARE ARTICLE
Arvind Kejriwal on Stubble Burning
Arvind Kejriwal on Stubble Burning

ਉਹਨਾਂ ਕਿਹਾ, "ਅਸੀਂ ਕੇਂਦਰ ਨੂੰ ਅਪੀਲ ਕਰਦੇ ਹਾਂ ਕਿ ਉਹ ਸੂਬਿਆਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਬਾਇਓ-ਡੀਕੰਪੋਜ਼ਰ ਮੁਫਤ ਵੰਡਣ ਲਈ ਕਹੇ।"

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਕਿਹਾ ਕਿ ਦਿੱਲੀ ਵਿਚ ਇਕ ਕੇਂਦਰੀ ਏਜੰਸੀ ਵੱਲੋਂ ਕੀਤੇ ਗਏ ਆਡਿਟ ਵਿਚ ਪਰਾਲੀ ਪ੍ਰਬੰਧਨ ਵਿਚ ਪੂਸਾ ਬਾਇਓ-ਡੀਕੰਪੋਜ਼ਰ (Pusa Bio-decomposer) ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਪਾਈ ਗਈ ਹੈ। ਕੇਜਰੀਵਾਲ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਗੁਆਂਢੀ ਸੂਬਿਆਂ ਨੂੰ ਕਿਸਾਨਾਂ ਨੂੰ ਇਸ ਦੀ ਮੁਫ਼ਤ ਵੰਡ ਕਰਨ ਦੇ ਨਿਰਦੇਸ਼ ਦੇਣ।

Arvind KejriwalArvind Kejriwal

ਹੋਰ ਪੜ੍ਹੋ: RBI Recruitment 2021: ਬਿਨ੍ਹਾਂ ਪ੍ਰੀਖਿਆ RBI ਵਿਚ ਨੌਕਰੀ ਹਾਸਲ ਕਰਨ ਦਾ ਮੌਕਾ, ਜਲਦ ਕਰੋ ਅਪਲਾਈ

ਕੇਜਰੀਵਾਲ ਨੇ ਕਿਹਾ ਕਿ ਅਕਤੂਬਰ ਵਿਚ ਗੁਆਂਢੀ ਸੂਬਿਆਂ ਵੱਲੋਂ ਪਰਾਲੀ ਸਾੜਨਾ (Stubble Burning) ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਪਿੱਛੇ ਇਕ ਮੁੱਖ ਕਾਰਨ ਹੈ। ਕੇਜਰੀਵਾਲ ਨੇ ਕਿਹਾ, ”ਇਹ ਕਿਸਾਨਾਂ ਦੀ ਗਲਤੀ ਨਹੀਂ ਹੈ। ਇਹ ਸਰਕਾਰਾਂ ਦੀ ਗਲਤੀ ਹੈ ਕਿਉਂਕਿ ਉਹਨਾਂ ਨੇ ਹੱਲ ਪੇਸ਼ ਕਰਨੇ ਸੀ। ”

Stubble Stubble

ਹੋਰ ਪੜ੍ਹੋ: ਪੇਗਾਸਸ ਮਾਮਲਾ: CJI ਦਾ ਕੇਂਦਰ ਨੂੰ ਸਵਾਲ, 'ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਕੀ ਕਰ ਰਹੀ ਹੈ?'

ਉਹਨਾਂ ਕਿਹਾ ਕਿ ਪਿਛਲੇ ਸਾਲ ਦਿੱਲੀ ਸਰਕਾਰ ਨੇ ਬਾਇਓ-ਡੀਕੰਪੋਜ਼ਰ ਮੁਫਤ ਵੰਡੇ, ਜਿਸ ਦੀ ਵਰਤੋਂ ਕਿਸਾਨਾਂ ਨੇ 39 ਪਿੰਡਾਂ ਵਿਚ 1,935 ਏਕੜ ਜ਼ਮੀਨ ’ਤੇ ਪਰਾਲੀ ਨੂੰ ਖਾਦ ਵਿਚ ਬਦਲਣ ਲਈ ਕੀਤੀ। ਕੇਂਦਰ ਸਰਕਾਰ ਦੀ ਏਜੰਸੀ WAPCOS ਵੱਲੋਂ ਕੀਤੇ ਗਏ ਇਕ ਸਰਵੇਖਣ ਵਿਚ ਬਾਇਓ ਡੀਕੰਪੋਜ਼ਰਸ ਦੀ ਵਰਤੋਂ ਨਾਲ ਬਹੁਤ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।

Stubble BurningStubble Burning

ਹੋਰ ਪੜ੍ਹੋ: ਢਾਈ ਸਾਲ ਬਾਅਦ ਫਿਰ ਸ਼ੁਰੂ ਹੋਣਗੀਆਂ Jet Airways ਦੀਆਂ ਉਡਾਣਾਂ, ਘਾਟੇ ਕਾਰਨ ਬੰਦ ਹੋਈ ਸੀ ਏਅਰਲਾਈਨ

ਉਹਨਾਂ ਕਿਹਾ ਕਿ 90 ਪ੍ਰਤੀਸ਼ਤ ਕਿਸਾਨਾਂ ਨੇ ਦਾਅਵਾ ਕੀਤਾ ਕਿ ਇਹ ਹੱਲ ਪਰਾਲੀ ਨੂੰ 15-20 ਦਿਨਾਂ ਵਿਚ ਖਾਦ ਵਿਚ ਬਦਲ ਦਿੰਦਾ ਹੈ। ਇਸ ਦੇ ਨਾਲ ਹੀ ਮਿੱਟੀ ਵਿਚ ਕਾਰਬਨ ਦੀ ਮਾਤਰਾ 40 ਪ੍ਰਤੀਸ਼ਤ, ਨਾਈਟ੍ਰੋਜਨ 24 ਪ੍ਰਤੀਸ਼ਤ, ਬੈਕਟੀਰੀਆ ਸੱਤ ਗੁਣਾ ਅਤੇ ਫੰਗਸ ਤਿੰਨ ਗੁਣਾ ਵਧ ਗਈ ਹੈ।

KejriwalArvind Kejriwal

ਹੋਰ ਪੜ੍ਹੋ: Swiss Bank ਵਿਚ ਕਿੰਨੇ ਭਾਰਤੀਆਂ ਦੀ ਖਾਤੇ? ਇਸੇ ਮਹੀਨੇ ਭਾਰਤ ਸਰਕਾਰ ਨੂੰ ਮਿਲੇਗੀ ਤੀਜੀ ਸੂਚੀ

ਉਹਨਾਂ ਕਿਹਾ, "ਅਸੀਂ ਕੇਂਦਰ ਨੂੰ ਅਪੀਲ ਕਰਦੇ ਹਾਂ ਕਿ ਉਹ ਸੂਬਿਆਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਬਾਇਓ-ਡੀਕੰਪੋਜ਼ਰ ਮੁਫਤ ਵੰਡਣ ਲਈ ਕਹੇ।" ਕੇਜਰੀਵਾਲ ਨੇ ਕਿਹਾ ਕਿ ਉਹ ਉਹ ਆਡਿਟ ਰਿਪੋਰਟ ਦੇ ਨਾਲ ਕੇਂਦਰੀ ਵਾਤਾਵਰਣ ਮੰਤਰੀ ਨੂੰ ਮਿਲਣਗੇ ਅਤੇ ਉਹਨਾਂ ਨੂੰ ਮਾਮਲੇ ਵਿਚ ਨਿੱਜੀ ਦਖਲ ਦੇਣ ਦੀ ਅਪੀਲ ਕਰਨਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement