
ਛੱਤੀਸ਼ਗੜ੍ਹ ਪ੍ਰਦੇਸ਼ 'ਚ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਰਾਮਦਿਆਲ ਨੇ ਭਾਜਪਾ ਦਾ ਹੱਥ ਫੜ ਲਿਆ ਹੈ...
ਉੱਤਰ ਪ੍ਰਦੇਸ਼ (ਭਾਸ਼ਾ) : ਛੱਤੀਸ਼ਗੜ੍ਹ ਪ੍ਰਦੇਸ਼ 'ਚ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਰਾਮਦਿਆਲ ਨੇ ਭਾਜਪਾ ਦਾ ਹੱਥ ਫੜ ਲਿਆ ਹੈ। ਸ਼ਨਿਚਰਵਾਰ ਨੂੰ ਬਿਲਾਸਪੁਰ ‘ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ। ਰਾਮਦਿਆਲ ਵਰਤਮਾਨ ‘ਚ ਪਾਲੀ ਤਾਨਾਖਾਰ ਸੀਟ ਤੋਂ ਵਿਧਾਇਕ ਹਨ। ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਰਾਮਦਿਆਲ ਨੇ ਕਿਹਾ, ਕਾਂਗਰਸ ‘ ਆਦਿਵਾਸੀ ਨੇਤਾ ਦੀ ਅਣਗਿਹਲੀ ਹੋਈ ਹੈ। ਕਾਂਗਰਸ ਆਦਿਵਾਸੀ ਅਨੂਕੂਲ ਨਹੀਂ ਰਹੇ। ਕਾਂਗਰਸ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫਰਕ ਹੈ।
Ramdayal Uike
ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਕਿਹਾ ਕਿ ਭਾਜਪਾ ‘ਚ ਆਉਣ ਨਾਲ ਪਾਰਟੀ ਮਜਬੂਤ ਹੋਵੇਗੀ। ਇਸ ਦੌਰਾਨ ਭਾਜਪਾ ਪ੍ਰਦੇਸ਼ ਵਿਧਾਇਕ ਧਰਮਲਾਲ ਕੌਸ਼ਿਕ, ਰਾਜ ਸਭਾ ਸਾਂਸਦ ਸਰੋਜ ਪਾਂਡੇ, ਰਾਮ ਵਿਚਾਰ ਨੇਤਾ , ਮੰਤਰੀ ਅਮਰ ਅਗਰਵਾਲ ਵੀ ਮੌਜੂਦ ਰਹੇ। ਉਥੇ ਕਾਂਗਰਸ ਸਾਂਸਦ ਤਾਮਰਭਵਜ ਸਾਹੂ ਨੇ ਕਿਹਾ ਕਿ ਕਾਂਗਰਸ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸੀ। ਪ੍ਰਦੇਸ਼ ਕਾਰਜਕਾਰੀ ਵਿਧਾਇਕ ਵੀ ਬਣਾਇਆ। ਟੀਐਸ ਸਿੰਘ ਦੇਵ ਨੇ ਕਿਹਾ ਕਿ ਰਾਮ ਦਿਆਲ ਉਈਕੇ ਦਾ ਭਾਜਪਾ ‘ਚ ਜਾਣਾ ਸ਼ਾਨਦਾਰ ਰਹੇਗਾ। ਇਹ ਵੀ ਪੜ੍ਹੋ : 'ਮੀ ਟੂ'ਮੁਮੈਂਟ ਦੇ ਵਿਚ ਬੀਜੇਪੀ ਦੀ ਮੱਧ ਪ੍ਰਦੇਸ਼ ਔਰਤ ਇਕਾਈ ਦੀ ਵਿਧਾਇਕ ਲਤਾ ਕੇਤਕਰ ਨੇ ਮਹਿਲਾ ਪੱਤਰਕਾਰ ‘ਤੇ ਦਿੱਤੇ ਅਪਣੇ ਇਕ ਬਿਆਨ ਨਾਲ ਵਿਵਾਦ ਖੜ੍ਹਾ ਕਰ ਦਿੱਤਾ ਹੈ।
Ramdayal Uike
ਲਤਾ ਕੇਤਕਰ ਨੇ ਕਿਹਾ ਹੈ ਕਿ ਔਰਤ ਪੱਤਰਕਾਰ ਜੇਕਰ ਐਨੀ ਮਾਸੂਮ ਹੁੰਦੀ ਤਾਂ ਉਸ ਦਾ ਗਲਤ ਇਸਤੇਮਾਲ ਹਰ ਕੋਈ ਕਰ ਸਕਦਾ ਸੀ। ਉਹਨਾਂ ਦਾ ਇਹ ਬਿਆਨ ਵਿਦੇਸ਼ ਰਾਜ ਮੰਤਰੀ ਅਤੇ ਬੀਜੇਪੀ ਨੇਤਾ ਐਮ ਜੇ ਅਕਬਰ ਉਤੇ ਔਰਤਾਂ ਦੁਆਰਾ ਲਗਾਏ ਗਏ ਸਰੀਰਕ ਸੰਬੰਧਾਂ ਦੇ ਦੋਸ਼ਾਂ ‘ਤੇ ਆਇਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ‘ਮੀ ਟੂ’ ਮੁਮੈਂਟ ਦੇ ਨਾਲ ਔਰਤਾਂ ਉਤੇ ਅਪਣੇ ਨਾਲ ਹੋਏ ਸਰੀਰਕ ਸ਼ੋਸਣ ਦਾ ਖ਼ੁਲਾਸਾ ਕਰ ਰਹੀ ਹੈ। ਸੱਤ ਔਰਤਾਂ ਨੇ ਐਮ ਜੇ ਅਕਬਰ ਉਤੇ ਸਰੀਰਕ ਸ਼ੋਸਣ ਦਾ ਦੋਸ਼ ਲਗਾਇਆ ਹੈ। ਵਿਦੇਸ਼ ਦੀ ਯਾਤਰਾ ‘ਤੇ ਗਏ ਐਮ ਜੇ ਅਕਬਰ ਨੇ ਹੁਣ ਤਕ ਦੋਸ਼ਾਂ ‘ਤੇ ਕੋਈ ਅਪਣੇ ਵੱਲੋਂ ਕੋਈ ਸਫ਼ਾਈ ਨਹੀਂ ਦਿੱਤੀ। ਲਤਾ ਕੇਤਕਰ ਨੇ ਕਿਹਾ, ਪੱਤਰਕਾਰ ਭੈਣਾਂ ਨੂੰ ਮੈਂ ਭੋਲੀਆਂ ਜਾਂ ਸ਼ਰੀਫ਼ ਨਹੀਂ ਕਹਿੰਦੀ, ਜਿਸ ਦਾ ਕੋਈ ਵੀ ਗਲਤ ਇਸਤੇਮਾਲ ਕਰ ਸਕੇ।