
ਬੀਐਸਪੀ ਪ੍ਰਧਾਨ ਮਾਇਆਵਤੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਉਹਨਾਂ ਦੀ ਪਾਰਟੀ ਇਕਲੇ ਅਪਣੇ...
ਨਵੀਂ ਦਿੱਲੀ : ਬੀਐਸਪੀ ਪ੍ਰਧਾਨ ਮਾਇਆਵਤੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਉਹਨਾਂ ਦੀ ਪਾਰਟੀ ਇਕਲੇ ਅਪਣੇ ਦਮ ਉਤੇ ਚੋਣਾਂ ਲੜੇਗੀ। ਇਸ ਦੇ ਨਾਲ ਹੀ ਉਹਨਾਂ ਨੇ ਇਹਨਾਂ ਰਾਜਾਂ 'ਚ ਕਾਂਗਰਸ ਦੇ ਉਮੀਦਵਾਰ ਕਮਲਨਾਥ ਨੇ ਕਿਹਾ ਹੈ ਕਿ ਜਲਦ ਹੀ ਮਾਇਆਵਤੀ ਦੇ ਨਾਲ ਗਠਬੰਧਨ ਦੀ ਗੱਲ ਕਰਕੇ ਸਮਝੌਤਾ ਹੋ ਜਾਵੇਗਾ
ਪਰ ਮਾਇਆਵਤੀ ਦੇ ਐਲਾਨ ਦੇ ਨਾਲ ਹੀ ਇਹ ਸਪਸ਼ਟ ਹੋ ਗਿਆ ਹੈ ਕਿ ਇਹਨਾਂ ਚੋਣ ਰਾਜਾਂ ਵਿਚ ਕਾਂਗਰਸ ਨੂੰ ਹੁਣ ਅਪਣੇ ਦਮ ਉਤੇ ਹੀ ਚੋਣ ਮੈਦਾਨ ਵਿਚ ਉਤਰਨਾ ਹੋਵੇਗਾ। ਇਸ ਤੋਂ ਕੁਝ ਦਿਨ ਪਹਿਲਾਂ ਛੱਤੀਸਗੜ੍ਹ ਚੋਣਾਂ ਵਿਚ ਵੀ ਬਸਪਾ ਨੇ ਇਕਲੇ ਆਪਣੇ ਦਮ ਉਤੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ।
Mayawati
ਹੁਣ ਸਵਾਲ ਉਠ ਰਿਹਾ ਹੈ ਕਿ ਕੀ ਕਾਂਗਰਸ ਅਤੇ ਬੀਐਸਪੀ ਦੇ ਇਹਨਾਂ ਤਿੰਨ ਚੋਣ ਰਾਜਾਂ ਵਿਚ ਵੱਖਰੀਆਂ ਚੋਣਾਂ ਲੜਨ ਨਾਲ ਬੀਜੀਪੀ ਨੂੰ ਬਹੁਤ ਫਾਇਦਾ ਹੋਵੇਗਾ? ਰਾਜਨੀਤਿਕ ਵਿਸ਼ਲੇਸ਼ਣ ਤਾਂ ਕੁਝ ਅਜਿਹਾ ਕਹਿ ਰਹੇ ਨੇ ਕਿ ਅਜਿਹਾ ਇਸ ਲਈ ਕਿਉਂਕਿ ਹੁਣ ਮੁਕਾਬਲਾ ਤ੍ਰਿਕੋਣਾ ਹੋਵੇਗਾ। ਜੇਕਰ ਇਹ ਗਠਬੰਧਨ ਦੇ ਵਿਚ ਹੁੰਦਾ ਹੈ. ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਬੀਜੇਪੀ ਨੂੰ ਉਸ ਹਲਾਤ ਵਿਚ ਵੱਡੀ ਚੁਣੌਤੀ ਮਿਲਣੀ ਤੈਅ ਸੀ
ਪਰ ਕਾਂਗਰਸ ਅਤੇ ਬੀਐਸਪੀ ਦੇ ਵਿਚ ਗਠਬੰਧਨ ਨਾ ਹੋਣ ਤੇ ਬੀਜੇਪੀ ਨੂੰ ਜਰੂਰ ਕੁਝ ਹਦ ਤਕ ਰਾਹਤ ਮਿਲ ਜਾਵੇਗੀ। ਦਰਅਸਲ ਸੂਤਰਾਂ ਦੇ ਮੁਤਾਬਿਕ ਕਾਂਗਰਸ, ਬੀਐਸਪੀ ਦੇ ਨਾਲ ਰਾਜ ਸਮਝੌਤੇ ਦੇ ਮੂਡ ਵਿਚ ਸੀ ਪਰ ਬੀਐਸਪੀ ਇਹਨਾਂ ਤਿੰਨ ਹੀ ਰਾਜਾਂ ਵਿਚ ਕਾਂਗਰਸ ਦੇ ਨਾਲ ਗਠਬੰਧਨ ਚਾਹੁੰਦੀ ਸੀ।
Mayawati
ਉਦਾਹਰਨ ਲਈ ਕਾਂਗਰਸ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਦਲਿਤ, ਅਦਿਵਾਸੀਆਂ ਦੇ ਵੱਡੇ ਵੋਟ ਬੈਂਕ ਦੇ ਕਾਰਨ ਬੀਐਸਪੀ ਦੇ ਨਾਲ ਗਠਬੰਧਨ ਦੀ ਚਾਹਵਾਨ ਸੀ ਪਰ ਰਾਜਸਥਾਨ ਵਿਚ ਉਸ ਨੂੰ ਲਗਦਾ ਹੈ ਕਿ ਉਹ ਇਕਲੇ ਅਪਣੇ ਦਮ ਉਤੇ ਹੀ ਬੀਜੇਪੀ ਨੂੰ ਹਾਰ ਦੇਣ ਵਿਚ ਸਮਰਥ ਹੈ। ਉਸ ਨੂੰ ਇਹ ਵੀ ਲਗ ਰਿਹਾ ਹੈ ਕਿ ਰਾਜਸਥਾਨ ਵਿਚ ਬੀਐਸਪੀ ਵੱਡੀ ਤਾਕਤ ਨਹੀਂ ਹੈ ਅਤੇ ਉਸ ਦੇ ਨਾਲ ਗਠਬੰਧਨ ਹੋਣ ਦੇ ਦੌਰਾਨ ਕਾਂਗਰਸ ਨੂੰ ਹੀ ਨੁਕਸਾਨ ਹੋਵੇਗਾ।
ਕਾਂਗਰਸ 'ਤੇ ਹਮਲੇ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਵਹਿਮ ਹੈ ਕਿ ਉਹ ਅਪਣੇ ਦਮ ਉਤੇ ਬੀਜੇਪੀ ਨੂੰ ਹਰਾ ਸਕਦੇ ਹਨ ਪਰ ਜ਼ਮੀਨੀ ਸਚਾਈ ਇਹ ਹੈ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਉਹਨਾਂ ਦੀਆਂ ਗਲਤੀਆਂ ਅਤੇ ਭ੍ਰਿਸ਼ਟਾਚਾਰ ਦੇ ਲਈ ਮਾਫ਼ ਨਹੀਂ ਕੀਤਾ।