
ਰਾਜਸਥਾਨ ਦੇ ਜੈਪੁਰ ਵਿਚ ਜੀਕਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਥੇ ਜੀਕਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ...
ਨਵੀਂ ਦਿੱਲੀ (ਭਾਸ਼ਾ) : ਰਾਜਸਥਾਨ ਦੇ ਜੈਪੁਰ ਵਿਚ ਜੀਕਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਥੇ ਜੀਕਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 50 ਹੋ ਗਈ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 18 ਹੋਰ ਲੋਕਾਂ ਦੇ ਸੈਂਪਲ ਪਾਜ਼ੀਟਿਵ ਪਾਏ ਗਏ ਹਨ। ਸੂਤਰਾਂ ਦੇ ਮੁਤਾਬਕ ਜੈਪੁਰ ਜ਼ਿਲ੍ਹੇ ਵਿਚ ਕੁੱਲ 50 ਲੋਕਾਂ ਦੇ ਟੈਸਟ ਪਾਜ਼ੀਟਿਵ ਪਾਏ ਗਏ ਹਨ। ਜੈਪੁਰ ਦੇ ਸ਼ਾਸਤਰੀ ਨਗਰ ਵਿਚ 10 ਤਾਜ਼ਾ ਮਾਮਲੇ ਪਾਏ ਗਏ ਹਨ। 22 ਸਤੰਬਰ ਨੂੰ ਜੈਪੁਰ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ।
Zika Virusਪ੍ਰਧਾਨ ਮੰਤਰੀ ਦਫ਼ਤਰ ਨੇ ਜੈਪੁਰ ਵਿਚ 22 ਲੋਕਾਂ ਦੇ ਜੀਕਾ ਵਿਸ਼ਾਣੂ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਵਿਸ਼ਾਣੂ ਦੇ ਪ੍ਰਸਾਰ ਉਤੇ ਸਿਹਤ ਮੰਤਰਾਲੇ ਵਲੋਂ ਇਕ ਵਿਆਪਕ ਰਿਪੋਟ ਮੰਗੀ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਸੈਂਟਰ ਫਾਰ ਡਿਜ਼ੀਸ ਕੰਟਰੋਲ ਵਿਚ ਕੰਟਰੋਲ ਰੂਮ ਬਣਾ ਦਿਤਾ ਹੈ, ਜਿਥੇ ਜੀਕਾ ਮਾਮਲੇ ਵਿਚ ਹਰ ਸਮੇਂ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਇਕ ਪ੍ਰਕਾਰ ਦਾ ਵਾਇਰਸ ਹੈ, ਜੋ ਏਡੀਜ ਏਜਿਪਟੀ ਨਾਮ ਦੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਹ ਡੇਂਗੂ ਅਤੇ ਚਿਕਨਗੁਨੀਆ ਫੈਲਾਉਣ ਵਾਲੇ ਏਡੀਜ ਮੱਛਰਾਂ ਦੀਆਂ ਪ੍ਰਜਾਤੀਆਂ ਹਨ।
Mosquitoes ਜੀਕਾ ਵਾਇਰਸ ਤੋਂ ਪ੍ਰਭਾਵਿਤ ਜ਼ਿਆਦਾਤਰ ਲੋਕਾਂ ਵਿਚ ਜੀਕਾ ਵਾਇਰਸ ਦੇ ਲੱਛਣ ਨਜ਼ਰ ਨਹੀਂ ਆਉਂਦੇ ਉਥੇ ਹੀ ਕੁਝ ਲੋਕਾਂ ਵਿਚ ਹਲਕੇ ਬੁਖ਼ਾਰ, ਚਮੜੀ ਤੇ ਧੱਫੜ, ਅੱਖਾਂ ਵਿਚ ਜਲਨ, ਬੇਚੈਨੀ, ਸਿਰਦਰਦ. ਸਰੀਰ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ ਵਰਗੀਆਂ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ। ਇਸ ਦੇ ਜ਼ਿਆਦਾਤਰ ਮਾਮਲਿਆਂ ਵਿਚ ਫਲੂ ਜਿਹੇ ਲੱਛਣ ਵਿਖਾਈ ਦਿੰਦੇ ਹਨ। 70-80% ਮਾਮਲਿਆਂ ਦੀ ਪਹਿਚਾਣ ਨਹੀਂ ਹੁੰਦੀ। ਗਰਭ ਅਵਸਥਾ ਦੇ ਸਮੇਂ ਜੀਕਾ ਵਾਇਰਸ ਦਾ ਪਰਿਵਰਤਨ ਗਰਭਪਾਤ ਅਤੇ ਬੱਚੇ ਵਿਚ ਬਰਥ ਡਿਫੈਕਟਸ ਦਾ ਖ਼ਤਰਾ ਬਣਦਾ ਹੈ।
Zika Virusਗਰਭਵਤੀ ਔਰਤਾਂ ਨੂੰ ਇਹ ਵਾਇਰਸ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦਾ ਹੈ। ਜੀਕਾ ਤੋਂ ਪ੍ਰਭਾਵਿਤ ਨਵਜਾਤਾਂ ਵਿਚ ਜੰਮਜਾਤ ਸਰੀਰਕ ਵਿਕਾਰ ਅਤੇ ਤੰਤਰਿਕਾ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ। ਇਹ ਪੀੜਿਤ ਦੇ ਤੰਤਰਿਕਾ ਤੰਤਰ (ਨਰਵਸ ਸਿਸਟਮ) ਉਤੇ ਹਮਲਾ ਕਰਦਾ ਹੈ। ਇਸ ਵਜ੍ਹਾ ਨਾਲ ਸਾਹ ਲੈਣ ਵਿਚ ਮੁਸ਼ਕਿਲ ਜਾਂ ਕਮਜੋਰੀ ਦੀ ਸ਼ਿਕਾਇਤ ਹੋ ਸਕਦੀ ਹੈ। ਗੰਭੀਰ ਮਾਮਲਿਆਂ ਵਿਚ ਵਾਇਰਸ ਮੌਤ ਜਾਂ ਲਕਵੇ ਦਾ ਸਬੱਬ ਵੀ ਬਣ ਸਕਦਾ ਹੈ। ਦੱਸ ਦੇਈਏ ਕਿ ਜੀਕਾ ਵਾਇਰਸ ਤੋਂ ਬਚਾਅ ਲਈ ਅਜੇ ਤੱਕ ਕੋਈ ਵੈਕਸੀਨ ਜਾਂ ਇਲਾਜ ਨਹੀਂ ਮਿਲ ਸਕਿਆ।
Zika Virusਇਸ ਲਈ ਜੀਕਾ ਵਾਇਰਸ ਤੋਂ ਬਚਣ ਦਾ ਸੌਖਾ ਤਰੀਕਾ ਹੈ ਕਿ ਮੱਛਰਾਂ ਤੋਂ ਪੂਰੀ ਤਰ੍ਹਾਂ ਖ਼ੁਦ ਦਾ ਬਚਾਅ ਕੀਤਾ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਥਾਵਾਂ ‘ਤੇ ਜੀਕਾ ਵਾਇਰਲ ਫੈਲਿਆ ਹੈ ਅਜਿਹੇ ਇਲਾਕਿਆਂ ਵਿਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।