ਪਾਕਿਸਤਾਨ ਲਈ IMF ਤੋਂ 13ਵੀਂ ਵਾਰ ਕਰਜ਼ ਲੈਣਾ ਹੋਇਆ ਮੁਸ਼ਕਿਲ
Published : Oct 13, 2018, 8:54 pm IST
Updated : Oct 13, 2018, 8:54 pm IST
SHARE ARTICLE
The problem of getting a loan for the 13th time
The problem of getting a loan for the 13th time

ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਤੋਂ ਕਰਜ਼ਾ ਲੈਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦਾ ਕਰਜ਼...

ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਤੋਂ ਕਰਜ਼ਾ ਲੈਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦਾ ਕਰਜ਼ 6 ਅਰਬ ਡਾਲਰ ਤੋਂ ਵੱਧ ਕੇ 12 ਅਰਬ ਡਾਲਰ ਤੋਂ ਵੀ ਜ਼ਿਆਦਾ ਹੋ ਜਾਵੇਗਾ। ਹੁਣ, 1988 ਤੋਂ ਬਾਅਦ ਪਾਕਿਸਤਾਨ 13ਵੀਂ ਵਾਰ ਕਰਜ਼ ਲੈ ਸਕਦਾ ਹੈ। ਇਸਲਾਮਾਬਾਦ ਨੂੰ ਕਰਜ਼ ਦਾਤਾਵਾਂ ਤੋਂ ਪੈਸਾ ਲੈਣ ਦੇ ਨਾਲ ਆਰਥਿਕ ਸੁਧਾਰਾਂ  ਦੇ ਵੱਲ ਵੀ ਧਿਆਨ ਦੇਣਾ ਹੋਵੇਗਾ। ਪਾਕਿ ਨੇ ਕੇਵਲ 2016 ਦੇ IMF ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਪੂਰਾ ਕੀਤਾ ਹੈ। ਹਾਲਾਂਕਿ ਉਸ ਸਮੇਂ ਵੀ ਕਈ ਮਾਮਲਿਆਂ ਵਿਚ ਉਸ ਨੂੰ ਛੂਟ ਦਿਤੀ ਗਈ ਸੀ।

Imran KhanImran Khanਇਸ ਵਾਰ ਪਾਕਿਸਤਾਨ ਲਈ ਵੱਡੀ ਸਮੱਸਿਆ ਹੋ ਸਕਦੀ ਹੈ। ਚੀਨ ਤੋਂ ਲਏ ਗਏ ਕਰਜ਼ੇ ਨੂੰ ਲੈ ਕੇ ਪਾਕਿਸਤਾਨ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨ ਨੂੰ ਇਹ ਗੱਲ ਪਤਾ ਹੈ ਇਸ ਲਈ ਉਸ ਨੇ ਕੁਝ ਕਦਮ ਵੀ ਚੁੱਕੇ ਹਨ। ਪਾਕਿਸਤਾਨ ਨੇ ਅਪਣੇ ਰੁਪਏ ਦੀ ਕੀਮਤ ਘੱਟ ਕੀਤੀ ਹੈ। ਪਾਕਿ ਨੇ ਕਿਹਾ ਹੈ ਕਿ ਚੀਨ ਤੋਂ ਲਏ ਗਏ ਕਰਜ਼ੇ ਦੀ ਜਾਣਕਾਰੀ ਵੀ ਪਬਲਿਸ਼ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਾਹਮਣੇ ਕਰੰਸੀ ਡੀਵੈਲੂਏਸ਼ਨ ਤੋਂ ਹੋਣ ਵਾਲਾ ਘਾਟਾ ਇਕ ਵੱਡੀ ਚੁਣੋਤੀ ਹੈ। ਡੋਨਾਲਡ ਟਰੰਪ ਦੁਆਰਾ ਸੁਰੱਖਿਆ ਸਹਿਯੋਗ ਵਿਚ ਕਟੌਤੀ ਕਾਰਨ ਪਾਕਿਸਤਾਨ ਆਰਮੀ ਵੀ ਪਰੇਸ਼ਾਨ ਹੈ।

ਪਾਕਿਸਤਾਨ ਆਰਥਿਕ ਸਮਸਿਆਵਾਂ ਤੋਂ ਗੁਜ਼ਰ ਰਿਹਾ ਹੈ ਅਤੇ ਇਸ ਸਮੇਂ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਉਸ ਨੂੰ ਕੋਈ ਢੁੱਕਵਾਂ ਰਾਹ ਨਹੀਂ ਲੱਭ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵਪਾਰ ਵਿਚ ਚੀਨ ਦੇ ਅਣ-ਉਚਿਤ ਸੁਭਾਅ ਨੂੰ ਖ਼ਤਮ ਕਰਨ ਲਈ ਹੁਣ ਤੱਕ ਦੇ ਸਭ ਤੋਂ ਕਰੜੇ ਕਦਮ ਚੁੱਕੇ ਹਨ। ਟਰੰਪ ਇਸ ਸਾਲ ਜੂਨ ਤੋਂ ਅਪਣੇ ਇਥੇ ਚੀਨ ਤੋਂ ਆਉਣ ਵਾਲੇ ਮਾਲ ਉਤੇ ਹੌਲੀ-ਹੌਲੀ ਆਯਾਤ ਕੀਮਤ ਵਧਾ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਓਹੀਓ ਵਿਚ ਇਕ ਚੁਣਾਵੀ ਰੈਲੀ ਵਿਚ ਕਿਹਾ, ਚੀਨ ਦੀ ਅਣ-ਉਚਿਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਲਈ ਅਸੀਂ ਹੁਣ ਤੱਕ ਦੇ ਸਭ ਤੋਂ ਕਰੜੇ ਕਦਮ ਚੁੱਕ ਰਹੇ ਹਾਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement