
ਇਸ ਦੇ ਨਾਲ ਹੀ ਸਰਕਾਰ ਨੇ ਯਾਤਰੀਆਂ ਨੂੰ ਪੂਰੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ
ਨਵੀਂ ਦਿੱਲੀ: ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਤੋਂ ਬਾਅਦ, ਸਰਕਾਰ ਨੇ ਉਡਾਣਾਂ 'ਤੇ ਸਮਰੱਥਾ (Capacity) ਦੀ ਸੀਮਾ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਹੁਣ 18 ਅਕਤੂਬਰ ਤੋਂ ਜਹਾਜ਼ ਪੂਰੀ ਸਮਰੱਥਾ ਨਾਲ ਉਡਾਣ (Flights) ਭਰਨਗੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਨੁਸਾਰ, 18 ਅਕਤੂਬਰ ਤੋਂ ਘਰੇਲੂ ਵਪਾਰਕ ਉਡਾਣਾਂ ਵਿਚ ਯਾਤਰੀਆਂ ਦੀ ਸਮਰੱਥਾ 'ਤੇ ਲੱਗੀ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਇਸ ਨਾਲ, ਉਡਾਣਾਂ ਪੂਰੀ ਸਮਰੱਥਾ 'ਤੇ ਚਲਾਈਆਂ ਜਾ ਸਕਦੀਆਂ ਹਨ।
ਹੋਰ ਪੜ੍ਹੋ: ਦਿੱਲੀ-NCR 'ਚ ਅਕਤੂਬਰ ਵਿਚ ਤੀਜੀ ਵਾਰ ਵਧੀਆਂ CNG ਤੇ PNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ
International Flights
ਇਸ ਦੇ ਨਾਲ ਹੀ ਸਰਕਾਰ ਨੇ ਯਾਤਰੀਆਂ ਨੂੰ ਪੂਰੇ ਕੋਰੋਨਾ ਨਿਯਮਾਂ (Corona Guidelines) ਦੀ ਪਾਲਣਾ ਕਰਨ ਲਈ ਕਿਹਾ ਹੈ। ਸਤੰਬਰ ਵਿਚ, ਸਰਕਾਰ ਨੇ ਘਰੇਲੂ ਉਡਾਣਾਂ ਦੀ ਯਾਤਰੀ ਸਮਰੱਥਾ 72.5 ਪ੍ਰਤੀਸ਼ਤ ਤੋਂ ਵਧਾ ਕੇ 85 ਪ੍ਰਤੀਸ਼ਤ ਕਰ ਦਿੱਤੀ ਸੀ। ਇਸ ਤੋਂ ਪਹਿਲਾਂ, ਜੁਲਾਈ ਵਿਚ, ਸ਼ਹਿਰੀ ਹਵਾਬਾਜ਼ੀ ਮੰਤਰਾਲੇ (MOCA) ਨੇ ਘਰੇਲੂ ਉਡਾਣਾਂ ਦੀ ਸਮਰੱਥਾ ਨੂੰ 50 ਪ੍ਰਤੀਸ਼ਤ ਤੋਂ ਵਧਾ ਕੇ 65 ਪ੍ਰਤੀਸ਼ਤ ਕਰ ਦਿੱਤਾ ਸੀ।
ਹੋਰ ਪੜ੍ਹੋ: ਹੁਣ ਸਿਰਫ਼ 50 ਹਜ਼ਾਰ 'ਚ ਪਾਓ ਕੈਨੇਡਾ ਤੇ ਯੂਰੋਪ ਦਾ ਵੀਜ਼ਾ, ਮਿਲੇਗਾ 100 ਪ੍ਰਤੀਸ਼ਤ ਨਤੀਜਾ
Flights
ਦੱਸ ਦੇਈਏ ਕਿ ਕੋਰੋਨਾ ਦੇ ਕਾਰਨ, ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ (International Flights) ਉੱਤੇ 23 ਮਾਰਚ 2020 ਤੋਂ ਪਾਬੰਦੀ ਲਗਾਈ ਗਈ ਸੀ, ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਹੁਣ 18 ਅਕਤੂਬਰ ਤੋਂ, ਉਡਾਣਾਂ ਨੂੰ 100 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।