
ਕੁੱਟਮਾਰ ਕਰ ਜਾਨੋਂ ਮਾਰਨੇ ਦੀ ਦਿੱਤੀ ਧਮਕੀ
ਲਲਿਤਪੁਰ : ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਪਿਓ-ਧੀ ਦੇ ਪਵਿਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 11ਵੀਂ ਕਲਾਸ ਵਿਦਿਆਰਥਣ ਨੇ ਆਪਣੇ ਪਿਤਾ 'ਤੇ ਬਲਾਤਕਾਰ (UP man rapes daughter) ਕਰਨ ਦੇ ਨਾਲ - ਨਾਲ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜ਼ਿਲ੍ਹਾ ਪ੍ਰਧਾਨ ਸਣੇ 28 ਲੋਕਾਂ ਵਲੋਂ ਉਸ ਨਾਲ ਜਿਸਮਾਨੀ ਸ਼ੋਸ਼ਣ ਕਰਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ।
ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਜਾਣਕਾਰੀ ਮਿਲਣ 'ਤੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀ ਪਿਤਾ, ਸਪਾ ਜ਼ਿਲ੍ਹਾ ਪ੍ਰਧਾਨ ਤਿਲਕ ਯਾਦਵ, ਬਸਪਾ ਜ਼ਿਲ੍ਹਾ ਪ੍ਰਧਾਨ ਦੀਪਕ ਅਹਿਰਵਾਰ ਸਮੇਤ ਸਾਰੇ 28 ਦੋਸ਼ੀਆਂ ਵਿਰੁੱਧ ਜਿਸਮਾਨੀ ਸ਼ੋਸ਼ਣ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Rape Case
ਹੋਰ ਪੜ੍ਹੋ: ਕੈਨੇਡਾ ’ਚ ਪੱਕੇ ਹੋਣ ਦਾ ਰਾਹ ਹੋਇਆ ਸੁਖਾਲਾ, ਜਲਦ ਤੋਂ ਜਲਦ PR ਲੈਣ ਲਈ ਕਰੋ ਸੰਪਰਕ
ਜਾਣਕਾਰੀ ਮੁਤਾਬਕ ਨਬਾਲਿਗ ਵਿਦਿਆਰਥਣ ਦੀ ਸ਼ਿਕਾਇਤ ਅਨੁਸਾਰ, ਜਦੋਂ ਉਹ 6ਵੀਆਂ ਕਲਾਸ ਵਿੱਚ ਪੜ੍ਹਦੀ ਸੀ ਉਦੋਂ ਤੋਂ ਉਸ ਦੇ ਪਿਤਾ ਵਲੋਂ ਉਸ ਦਾ ਜਿਸਮਾਨੀ ਸ਼ੋਸ਼ਣ (UP man rapes daughter) ਕੀਤਾ ਜਾ ਰਿਹਾ ਹੈ, ਫਿਰ ਹੌਲੀ-ਹੌਲੀ ਉਹ (ਪੀੜਤ ਦਾ ਪਿਤਾ) ਆਪਣੇ ਹੋਰ ਦੋਸਤਾਂ ਤੋਂ ਵੀ ਬਲਾਤਕਾਰ ਵਰਗੀ ਘਟਨਾ ਨੂੰ ਅੰਜਾਮ ਦਵਾਉਣ ਲੱਗਾ, ਜਿਨ੍ਹਾਂ ਵਿੱਚ ਸਪਾ ਜ਼ਿਲ੍ਹਾ ਪ੍ਰਧਾਨ ਤਿਲਕ ਯਾਦਵ ਅਤੇ ਬਸਪਾ ਜ਼ਿਲ੍ਹਾ ਪ੍ਰਧਾਨ ਦੀਪਕ ਅਹਿਰਵਾਰ ਵੀ ਸ਼ਾਮਲ ਹਨ।
ਵਿਦਿਆਰਥਣ ਦੇ ਮੁਤਾਬਕ, ਵਿਰੋਧ ਕਰਨ 'ਤੇ ਬੱਚੀ ਨਾਲ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰ ਜਾਨੋਂ ਮਾਰਨੇ ਦੀ ਧਮਕੀ ਵੀ ਦਿੱਤੀ ਗਈ, ਇਸੇ ਡਰ ਦੀ ਵਜ੍ਹਾ ਕਾਰਨ ਉਹ ਚੁੱਪ ਰਹੀ ਅਤੇ ਉਸ ਨਾਲ ਸਾਲਾਂ ਤੱਕ ਇਹ ਸਭ ਚੱਲਦਾ ਰਿਹਾ। ਪੀੜਤ ਅਤੇ ਉਸ ਦੀ ਮਾਂ ਨੇ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਾਰਵਾਈ ਦੇ ਹੁਕਮ ਦਿੱਤੇ।
Rape
ਜਾਣਕਾਰੀ ਅਨੁਸਾਰ ਪੀੜਤ ਦੀ ਮੈਡੀਕਲ ਜਾਂਚ ਕਰਾਉਣ ਦੇ ਨਾਲ - ਨਾਲ ਹੋਰ ਕਾਰਵਾਈ ਕਰਦੇ ਹੋਏ ਦੋਸ਼ੀਆਂ ਵਿਰੁੱਧ ਜਿਸਮਾਨੀ ਸ਼ੋਸ਼ਣ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪਿਤਾ ਦੀ ਕਰਤੂਤ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਭਰ ਵਿੱਚ ਦੋਸ਼ੀਆਂ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਐਡੀਸ਼ਨਲ ਸੁਪ੍ਰਿੰਟੈਂਡੈਂਟ ਪੁਲਿਸ ਗਿਰਜੇਸ਼ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਕਾਫ਼ੀ ਸੰਵੇਦਨਸ਼ੀਲ ਹੈ, ਇਸ ਲਈ ਕੁੜੀ ਦਾ ਬਿਆਨ ਲਿਆ ਜਾ ਰਿਹਾ ਹੈ ਅਤੇ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਸੀ ਬਹੁਤ ਹੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਜਾਂਚ ਕਰ ਰਹੇ ਹਾਂ, ਇਸ ਮਾਮਲੇ ਵਿੱਚ 28 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਿਲਕ ਯਾਦਵ ਨੇ ਦਿੱਤੀ ਸਫਾਈ
ਜਿਸਮਾਨੀ ਸ਼ੋਸ਼ਣ ਦਾ ਇਲਜ਼ਾਮ ਲੱਗਣ 'ਤੇ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਿਲਕ ਯਾਦਵ ਨੇ ਕਿਹਾ ਕਿ ਮੈਂ ਅੱਜ ਤਕ ਦੋਸ਼ ਲਗਾਉਣ ਵਾਲੀ ਵਿਦਿਆਰਥਣ ਨੂੰ ਮਿਲਿਆ ਵੀ ਨਹੀਂ ਹਾਂਤਿਲਕ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ । ਨਾਲ ਹੀ ਕਿਹਾ ਕਿ ਜੇਕਰ ਝੂਠਾ ਫਸਾਇਆ ਜਾਂਦਾ ਹੈ ਤਾਂ ਉਹ ਵਿੱਚ ਚੁਰਾਹੇ ਆਤਮਹੱਤਿਆ ਕਰ ਲੈਣਗੇ।
ਹੋਰ ਪੜ੍ਹੋ: ਹੁਣ ਸਿਰਫ਼ 50 ਹਜ਼ਾਰ 'ਚ ਪਾਓ ਕੈਨੇਡਾ ਤੇ ਯੂਰੋਪ ਦਾ ਵੀਜ਼ਾ, ਮਿਲੇਗਾ 100 ਪ੍ਰਤੀਸ਼ਤ ਨਤੀਜਾ
ਇਹ BJP ਦੇ ਲੋਕਾਂ ਦੀ ਚਾਲ : ਬਸਪਾ ਜ਼ਿਲ੍ਹਾ ਪ੍ਰਧਾਨ
ਬਸਪਾ ਜ਼ਿਲ੍ਹਾ ਪ੍ਰਧਾਨ ਦੀਪਕ ਅਹਿਰਵਾਰ ਨੇ ਕਿਹਾ ਕਿ ਮੈਂ ਵਿਦਿਆਰਥਣ ਨੂੰ ਨਹੀਂ ਜਾਣਦਾ ਹਾਂ, ਇਹ ਪੂਰੀ ਸਾਜਿਸ਼ ਹੈ, ਜਿਸ ਵਿਦਿਆਰਥਣ ਨੇ ਆਪਣੇ ਰਿਸ਼ਤੇਦਾਰਾਂ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਮ ਵੀ ਅਣਪਛਾਤੇ ਦੱਸ ਰਹੀ ਹੈ ਪਰ ਉਸ ਨੂੰ ਜ਼ਿਲ੍ਹੇ ਦੇ ਸਾਰੇ ਵਿਰੋਧੀ ਨੇਤਾਵਾਂ ਦੇ ਨਾਮ ਪਤਾ ਹਨ। ਇਹ ਪੂਰੀ ਤਰਾਂ ਸੋਚੀ ਸਮਝੀ ਚਾਲ ਹੈ, ਭਾਰਤੀ ਜਨਤਾ ਪਾਰਟੀ ਦੇ ਲੋਕਾਂ ਦੀ ਚਾਲ ਹੈ।