
ਲੰਮੀ ਬਿਮਾਰੀ ਤੋਂ ਬਾਅਦ ਭੋਪਾਲ ਦੇ ਹਸਪਤਾਲ ’ਚ ਲਏ ਆਖਰੀ ਸਾਹ
ਭੋਪਾਲ: ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸਰਤਾਜ ਸਿੰਘ ਦਾ ਲੰਮੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਸਰਤਾਜ ਸਿੰਘ ਦੇ ਪ੍ਰਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਸੂਤਰਾਂ ਨੇ ਦਸਿਆ ਕਿ ਉਹ 83 ਸਾਲ ਦੇ ਸਨ, ਉਨ੍ਹਾਂ ਦੇ ਪ੍ਰਵਾਰ ’ਚ ਪਤਨੀ ਅਤੇ ਤਿੰਨ ਬੇਟੀਆਂ ਹਨ। ਸਰਤਾਜ ਸਿੰਘ 1998 ਵਿਚ ਹੋਸ਼ੰਗਾਬਾਦ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਤਾਕਤਵਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਰਹੂਮ ਅਰਜੁਨ ਸਿੰਘ ਨੂੰ ਹਰਾਉਣ ਦੇ ਬਾਅਦ ਸੁਰਖ਼ੀਆਂ ’ਚ ਆਏ ਸਨ। ਉਨ੍ਹਾਂ ਨੇ ਹੋਸ਼ੰਗਾਬਾਦ ਤੋਂ ਪੰਜ ਵਾਰ ਲੋਕ ਸਭਾ ਚੋਣ ਜਿੱਤੀ। ਬਾਅਦ ਵਿਚ ਉਹ ਦੋ ਵਾਰ ਵਿਧਾਇਕ ਵੀ ਚੁਣੇ ਗਏ।