​ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਆਈ ਔਰਤ ਬਣੀ ਕਸ਼ਮੀਰੀ ਪਿੰਡ ਦੀ ਸਰਪੰਚ
Published : Nov 13, 2018, 9:11 pm IST
Updated : Nov 13, 2018, 9:12 pm IST
SHARE ARTICLE
Elections
Elections

ਅਧਿਕਾਰੀਆਂ ਨੇ ਸਰਪੰਚ ਅਤੇ ਪੰਚ ਦੇ ਅਹੁਦਿਆਂ ਦੇ ਲਈ ਆਰਿਫਾ ਬੇਗਮ ਨੂੰ ਬਿਨਾਂ ਕਿਸੇ ਵਿਰੋਧ ਤੋਂ ਚੁਣ ਲਿਆ ਐਲਾਨ ਕੀਤਾ ਹੈ।

ਜੰਮੂ-ਕਸ਼ਮੀਰ, (ਭਾਸ਼ਾ ) : ਜੰਮੂ-ਕਸ਼ਮੀਰ ਸਰਕਾਰ ਦੇ ਅਧਿਕਾਰੀਆਂ ਦੀ ਇਕ ਗੰਭੀਰ ਗਲਤੀ ਨਾਲ (ਪੋਕ) ਪਾਕਿਸਤਾਨ ਵਾਲੇ ਕਬਜ਼ੇ ਵਾਲੇ ਕਸ਼ਮੀਰ ਦੀ ਇਕ ਔਰਤ ਨੂੰ ਉਤਰ-ਕਸ਼ਮੀਰ ਦੇ ਅਤਿਵਾਦੀ ਪ੍ਰਭਾਵਿਤ ਕੁਪਵਾੜਾ ਜ਼ਿਲ੍ਹੇ ਦੇ ਖੁਮਿਅਲ ਇਲਾਕੇ ਵਿਚ ਬਿਨਾਂ ਕਿਸੇ ਵਿਰੋਧ ਤੋਂ ਸਰਪੰਚ ਚੁਣ ਲਿਆ ਗਿਆ। ਅਧਿਕਾਰੀਆਂ ਨੇ ਸਰਪੰਚ ਅਤੇ ਪੰਚ ਦੇ ਅਹੁਦਿਆਂ ਦੇ ਲਈ ਆਰਿਫਾ ਬੇਗਮ ਨੂੰ ਬਿਨਾਂ ਕਿਸੇ ਵਿਰੋਧ ਤੋਂ ਚੁਣ ਲਿਆ ਐਲਾਨ ਕੀਤਾ ਹੈ। ਇਹ ਖੇਤਰ ਇਕ ਗੰਭੀਰ ਮੁੱਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਖੇਤਰ ਨਿਯੰਤਰਣ ਰੇਖਾ ਦੇ ਨੇੜੇ ਹੈ।

ਜਿਥੋਂ ਅਤਿਵਾਦੀ ਭਾਰਤ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕੁਪਵਾੜਾ ਦੇ ਡਿਪਟੀ ਕਮਿਸ਼ਨਰ ਖਲੀਦ ਜਹਾਂਗੀਰ ਨਾਲ ਵਾਰ-ਵਾਰ ਕੋਸਿਸ਼ਾਂ ਦੇ ਬਾਅਦ ਵੀ ਸੰਪਰਕ ਨਹੀਂ ਹੋ ਪਾਇਆ। ਪੂੰਛ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਪਿਛਲੇ ਹਫਤੇ ਸਾਜਿਅਨ ਪਿੰਡ ਵਿਚ ਪੰਚਾਇਤ ਚੋਣ ਲੜਨ ਤੋਂ ਪੋਕ ਦੀ ਔਰਤ ਨੌਸੀਨ ਨੂੰ ਰੋਕ ਦਿਤਾ ਸੀ। ਉਹ ਗੈਰ ਕਾਨੂੰਨੀ ਤਰੀਕੇ ਨਾਲ ਪਤੀ ਰਫੀਕ ਭੱਟ ਅਤੇ ਚਾਰ ਬੱਚਿਆੰ ਨਾਲ ਨੇਪਾਲ ਰਾਹੀ ਪੂੰਛ ਆ ਗਈ ਸੀ।

ਰੀਪੋਰਟਾਂ ਮੁਤਾਬਕ 35 ਸਾਲ ਦੀ ਆਰਿਫਾ ਬੇਗਮ, ਮੂਲ ਰੂਪ ਤੌ ਪੋਕ ਰਾਜਧਾਨੀ ਮੁਜ਼ਫੱਰਾਬਾਦ ਦੇ ਪਲੰਦਾਰੀ ਪਿੰਡ ਦੀ ਨਿਵਾਸੀ ਹੈ, ਨੇ ਕੁਪਵਾੜਾ ਜ਼ਿਲ੍ਹੇ ਦੇ ਖੁਮਿਅਲ-ਬੀ ਖੇਤਰ ਦੇ ਪੰਚ ਅਤੇ ਸਰਪੰਚ ਦੇ ਸਲਾਟ ਦੇ ਲਈ ਨਾਮਜ਼ਦਗੀ ਦਾਖਲ ਕੀਤੀ ਸੀ। ਅਲਗਾਵਵਾਦੀਆਂ ਅਤੇ ਪਾਕਿਸਤਾਨ ਸਮਰਥਕ ਅਤਿਵਾਦੀ ਸਗੰਠਨਾਂ ਵੱਲੋਂ ਚੋਣਾਂ ਦਾ ਬਾਇਕਾਟ ਕਰਨ ਕਾਰਨ ਉਨ੍ਹਾਂ ਵਿਰੁਧ  ਕਿਸੇ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ ਤੇ ਉਸ ਨੂੰ ਬਿਨਾਂ ਵਿਰੋਧ ਦੇ ਚੁਣੀ ਹੋਈ ਐਲਾਨ ਕਰ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement