
ਫ਼ਰਜ਼ੀ ਖ਼ਬਰਾਂ ਨਾਲ ਨਜਿੱਠਣ ਸਬੰਧੀ ਹੋਈ ਗੱਲਬਾਤ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਵੀਟਰ ਦੇ ਸਹਿ-ਸੰਸਥਾਪਕ ਅਤੇ ਮੁਖੀ ਜੈਕ ਅਡੋਰਸੇ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਦੋਵਾਂ ਨੇ ਫ਼ੇਕ ਨਿਊਜ਼ ਦੀ ਸਮੱਸਿਆ ਨਾਲ ਨਜਿਠੱਣ ਸਬੰਧੀ ਗੱਲਬਾਤ ਕੀਤੀ। ਗਾਂਧੀ ਅਨੁਸਾਰ ਚਰਚਿਤ ਮਾਈਕਰੋ ਬਲਾਗਿੰਗ ਪਲੇਟਫ਼ਾਰਮ ਦੇ ਸੀਆਈਓ ਨੇ ਫ਼ੇਕ ਨਿਊਜ਼ ਨਾਲ ਨਜਿੱਠਣ ਲਈ ਟਵੀਟਰ ਵਲੋਂ ਚੁੱਕੇ ਗਏ ਕੁਝ ਕਦਮਾਂ ਬਾਰੀ ਜਾਣਕਾਰੀ ਵੀ ਦਿਤੀ। ਡੋਰਸੇ ਨਾਲ ਮੁਲਾਕਾਤ ਮਗਰੋਂ ਕਾਂਗਰਸ ਪ੍ਰਧਾਨ ਨੇ ਟਵੀਟ ਰਾਹੀਂ ਦਸਿਆ ਕਿ ਟਵੀਟਰ ਦੇ ਸਹਿ ਸੰਸਥਾਪਕ ਅਤੇ ਸੀਆਈਓ ਜੈਕ ਡੋਰਸੇ ਨਾਲ ਅੱਜ ਸਵੇਰੇ ਗੱਲਬਾਤ ਹੋਈ।
ਟਵੀਟਰ ਵਿਸ਼ਵ ਪੱਧਰ 'ਤੇ ਗੱਲਬਾਤ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਮੰਚ ਦੇ ਰੂਪ ਵਿਚ ਉਭਰਿਆ ਹੈ। ਉਨ੍ਹਾਂ ਕਿਹਾ ਕਿ ਜੈਕ ਨੇ ਵਾਰਤਾਲਾਪ ਨੂੰ ਸਾਰਥਕ ਬਨਾਉਣ ਅਤੇ ਫ਼ੇਕ ਨਿਊਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਦ ਲਈ ਲਏ ਕੁਝ ਮਹੱਤਵਪੂਰਨ ਫੈਸਲਿਆਂ ਬਾਰੇ ਦਸਿਆ। ਡਰੋਸੇ ਇਨ੍ਹਾਂ ਦਿਨਾਂ ਵਿਚ ਭਾਰਤ ਦੌਰੇ 'ਤੇ ਹਨ। ਉਹ ਅੱਜ ਆਈ.ਆਈ.ਟੀ. ਦਿੱਲੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। (ਪੀਟੀਆਈ)